*ਵਿਸਵ ਖੂਨਦਾਨ ਦਿਵਸ ਮੌਕੇ ਸਹਿਯੋਗ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਫਰਵਾਹੀ ਦੇ ਗਰੁੱਪ ਮੈਬਰਾ ਨੇ ਕੀਤਾ ਖੂਨਦਾਨ*

0
3

ਮਾਨਸਾ 17 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): ਅੱਜ ਮਾਨਸਾ ਸਹਿਯੋਗ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਫਰਵਾਹੀ ਦੇ ਮੈਬਰਾ ਨੇ ਵਿਸਵ ਖੂਨਦਾਨ ਮੌਕੇ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਵਿਖੇ ਖੂਨਦਾਨ ਕਰਕੇ ਖੂਨਦਾਨੀਆ ਨੂੰ ਵਧਾਈ ਦਿੱਤੀ।ਖੂਨਦਾਨ ਕਰਕੇ ਲੋੜਵੰਦ ਮਰੀਜਾ ਦੀ ਹਰ ਸੰਭਵ ਸਹਾਇਤਾ ਕਰਨ ਦਾ ਵੀ ਸੰਦੇਸ ਦਿੱਤਾ ਜਾਦਾ ਹੈ।ਟੀਮ ਦੇ ਸਰਪ੍ਰਸਤ ਡਿੰਪਲ ਫਰਵਾਹੀ ਨੇ 52ਵੀ ਵਾਰ ਅਤੇ ਇਕ ਵਾਰ ਕੋਵਿਡ ਪਲਾਜਮਾਂ ਦਾਨ ਕੀਤੇ।ਇਸ ਮੌਕੇ ਕੌਂਸਲਰ ਅਮਨ ਜੋਗਾ ਨੇ ਦੱਸਿਆ ਕਿ ਇਸ ਦਿਨ ਆਸਟਾਰੀਆ ਵਿਆਨਾ ਚ ਜਨਮੇ ਕਾਰਲ ਲੈਡਸਟੀਨਰ ਜਿੰਨਾ ਨੇ ਏਬੀਓ ਬਲੱਡ ਗਰੁੱਪ ਸਿਸਟਮ ਦੀ ਖੋਜ ਕੀਤੀ ਅਤੇ ਉਹਨਾ ਨੇ ਨੋਬਲ ਪੁਰਸਕਾਰ ਮਿਲਿਆ।ਉਸ ਮਹਾਨ ਸਖਸੀਅਤ ਦੇ ਜਨਮਦਿਨ ਨੂੰ ਸਮਰਪਿਤ ਇਹ ਦਿਨ ਮਨਾਇਆ ਜਾਂਦਾ ਹੈ।ਅਰਵਿੰਦਰ ਬਠਿੰਡਾ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਸਾਲ ਵਿਚ ਚਾਰ ਵਾਰ ਖੂਨਦਾਨ ਕਰਨਾ ਚਾਹੀਦਾ ਹੈ।ਇਸ ਨਾਲ ਕਿਸੇ ਵੀ ਤਰਾਂ ਦੀ ਕਮਜੋਰੀ ਨੀ ਆਉਦੀ ਅਤੇ ਖੂਨਦਾਨੀ ਕਈ ਬੀਮਾਰੀਆ ਤੋ ਬਚਿਆ ਰਹਿੰਦਾ ਹੈ।ਇਸ ਮੌਕੇ ਕੌਂਸਲਰ ਅਮਨ ਜੋਗਾ ਅਰਵਿੰਦਰ ਸਿੰਘ ਬਠਿੰਡਾ ਬਿਕਰਮਜੀਤ ਭਾਟੀਆ ਸੁਖਵਿੰਦਰ ਚਕੇਰੀਆ ਅੰਗ੍ਰੇਜ ਮਾਖਾ ਜਗਤਾਰ ਖੋਖਰ ਸੂਰਜ ਮਾਨਸਾ ਅਤੇ ਸਮੁਚੀ ਟੀਮ ਮੈਬਰ ਹਾਜਰ ਸਨ।*

LEAVE A REPLY

Please enter your comment!
Please enter your name here