
ਬੁਢਲਾਡਾ/ਮਾਨਸਾ, 14 ਫਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼ ) : ਸਿਹਤ ਵਿਭਾਗ ਵੱਲੋ ਜ਼ਿਲ੍ਹੇ ਵਿਚ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ 13 ਫਰਵਰੀ ਤੋਂ 17 ਫਰਵਰੀ ਤੱਥ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਣ ਕਰਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਉਚ ਜ਼ੋਖਮ ਵਾਲੇ ਖੇਤਰ, ਪ੍ਰਵਾਸੀ ਅਬਾਦੀ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠਿਆ ਆਦਿ ’ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿੰਨ੍ਹਾਂ ਬੱਚਿਆਂ ਦਾ ਜਨਮ ਘਰ ਵਿਚ ਹੁੰਦਾ ਹੈ ਅਤੇ ਉਨ੍ਹਾਂ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿਚ ਸ਼ਾਮਲ ਕੀਤੇ ਜਾਣਗੇ। ਜਿਹੜੇ ਖੇਤਰਾਂ ਜਾਂ ਪਿੰਡਾਂ ਵਿਚ ਸਰਕਾਰੀ ਸਿਹਤ ਸੇਵਾਵਾਂ ਘੱਟ ਹਨ ਜਾਂ ਦੂਰ ਹਨ, ਉਨਾਂ ਪਿੰਡਾਂ ਅਤੇ ਖੇਤਰਾਂ ਵਿਚ ਵੀ ਵਿਸੇਸ ਤੌਰ ’ਤੇ ਕੈਪ ਲਗਾਏ ਜਾਣਗੇ।
ਜਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੋਰ ਨੇ ਦੱਸਿਆ ਕਿ ਉਨਾਂ ਵੱਲੋ ਬੁੁਢਲਾਡਾ ਬਲਾਕ ਦੇ ਪਿੰਡ ਦੇ ਭਠਿੱਆ ਦੀ ਪਥੇਰ ਅਤੇ ਗੁਰਨੇਕਲਾਂ ਦੇ ਭਠਿੱਆਂ ਦੀ ਪਥੇਰ ਤੇ ਲੱਗੇ ਕੈੰਪਾਂ ਦਾ ਨਿਰੀਖਣ ਕੀਤਾ ਅਤੇ ਇਸ ਦੌਰਾਨ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਵੀ ਬੱਚੇ ਜਾਂ ਗਰਭਵਤੀ ਮਾਂ ਦਾ ਕਿਸੇ ਕਾਰਣ ਟੀਕਾਕਰਨ ਨਹੀ ਹੋ ਸਕਿਆ ਉਹ ਇਸ ਮੁਹਿੰਮ ਦਾ ਲਾਭ ਲੈਣ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਵਿਜੈ ਕੁਮਾਰ,ਅਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਐਮ.ਪੀ.ਡਬਲਿਊ,ਕਰਮਜੀਤ ਕੋਰ, ਰਾਜਵੀਰ ਕੋਰ, ਰਜਨੀ ਜੋਸ਼ੀ ਏ.ਐਨ.ਐਮ., ਮਨਦੀਪ ਕੋਰ ਸੀ.ਐਚ.ਓ. ਤੋਂ ਇਲਾਵਾ ਆਸ਼ਾ ਵਰਕਰ ਵੀ ਮੌਜੂਦ ਹਨ।
