
ਬੁਢਲਾਡਾ ,3 ਜੂਨ (ਸਾਰਾ ਯਹਾ / ਅਮਨ ਮਹਿਤਾ) : ਸਿਹਤਮੰਦ ਰਹਿਣ ਲਈ ਸਾਇਕਲ ਚਲਾਉਣਾ ਅਤੇ ਜੀਵਨ ਦਾ ਅੰਗ ਬਣਾਉਣਾ ਜਰੂਰੀ ਹੈ. ਇਹ ਸ਼ਬਦ ਅੱਜ ਐਡਵੋਕੇਟ ਰਮਨ ਗਰਗ ਨੇ ਵਿਸ਼ਵ ਸਾਇਕਲ ਦਿਵਸ ਦੇ ਮੌਕੇ ਤੇ ਪੰਜਾਬ ਟਾਈਮਜ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਹੇ. ਉਹਨਾਂ ਕਿਹਾ ਕਿ ਸਥਾਨਕ ਸਾਇਕਲ ਗਰੁੱਪ ਦੀ ਟੀਮ ਨੇ ਸਥਾਨਕ ਆਈ. ਟੀ.ਆਈ ਤੋਂ ਸੁਰੂ ਹੋ ਕੇ ਗੁਰਨੇ ਕਲਾ, ਬੋੜਾਵਾਲ ਹੁੰਦੇ ਹੋਏ ਫਰਮਾਹੀ ਪਹੁੰਚੀ ਜੋ ਕਿ 20 ਕਿਲੋਮੀਟਰ ਦੀ ਰਾਇਡ ਸੀ. ਉਨ੍ਹਾਂ ਕਿਹਾ ਕਿ ਸਾਇਕਲ ਗਰੁੱਪ ਪਿਛਲੇ ਤਿੰਨ ਸਾਲਾਂ ਤੌ ਲਗਾਤਾਰ ਸਾਇਕਲ ਚਲਾਉਦਾ ਆ ਰਿਹਾ ਹੈ ਅਤੇ ਕਈ ਸਥਾਨਾਂ ਤੇ ਜਾ ਕੇ ਲੰਬੀਆਂ: ਰਾਇਡਾਂ ਲਗਾ ਕੇ ਜਿੱਤ ਪ੍ਰਾਪਤ ਕਰ ਚੁੱਕਾ ਹੈ. ਉਨ੍ਹਾਂ ਕਿਹਾ ਕਿ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੌਂ ਰੋਜਾਨਾ ਨਜਦੀਕੀ ਪਿੰਡਾ ਵਿੱਚ ਜਾ ਕੇ ਅਤੇ ਸ਼ਹਿਰ ਵਿੱਚ ਸਾਇਕਲ ਚਲਾਉਣ ਦੇ ਫਾਇਦਿਆਂ ਤੌ ਜਾਗਰੂਕ ਕੀਤਾ ਜਾ ਰਿਹਾ ਹੈ. ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ. ਉਹਨਾਂ ਨੇ ਵਿਸ਼ਵ ਸਾਇਕਲ ਦਿਵਸ ਮੌਕੇਂ ਲੌਕਾ ਨੂੰ ਵੱਧ ਤੌ ਵੱਧ ਸਾਇਕਲ ਚਲਾਉਣ ਲਈ ਕਿਹਾ. ਸਾਇਕਲ ਚਲਾਉਣ ਨਾਲ ਜਿੱਥੇ ਸ਼ਰੀਰ ਤੰਦਰੁਸਤ ਰਹਿੰਦਾ ਹੈ. ਉੱਥੇ ਡੀਜਲ ਅਤੇ ਪੈਟਰੋਲ ਦੀ ਵਰਤੋ ਘੱਟਣ ਨਾਲ ਵਾਤਾਵਰਨ ਸ਼ੁੱਧ ਰਹਿੰਦਾ ਹੈ. ਸਾਇਕਲੰਿਗ ਇੱਕ ਸੰਪੂਰਨ ਕਸਰਤ ਹੈ. ਇਸ ਨਾਲ ਸ਼ੁਗਰ ਕੰਟਰੋਲ ਰਹਿੰਦਾ ਹੈ ਅਤੇ ਗੋਡਿਆ, ਮੋਢਿਆ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ.ਇਸ ਮੌਕੇ ਐਸ ਪੀ ਐਚ ਸਤਨਾਮ ਸਿੰਘ ਅਤੇ ਡੀ ਐਸ ਪੀ ਜਸਪਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਚਲਦਿਆਂ ਆਪਸੀ ਦੂਰੀ ਬਣਾ ਕੇ ਰੱਖੋ ਅਤੇ ਸਰਕਾਰ ਦੀਆਂ ਦਿੱਤੀਆਂ ਗਈਆ ਇਤਿਆਤ ਵਜੋਂ ਵਰਤਿਆ ਜਾਣ ਵਾਲੀਆਂ ਹਦਾਇਤਾ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ. ਇਸ ਮੌਕੇ ਮੁਰਲੀ ਮਨੋਹਰ, ਗੁਰਿੰਦਰ ਸਿੰਘ ਸਰਾਂ, ਡਾਂ ਮਹਿੰਦਰਪਾਲ ਸ਼ਰਮਾਂ, ਅਮਿੱਤ ਜਿੰਦਲ, ਅਜੇ ਕੁਮਾਰ ਬੋਬੀ, ਕੁਨਾਲ ਜਲਾਨ, ਚਮਨ ਲਾਲ, ਅਵਤਾਰ ਸਿੰਘ, ਹਿਮਾਸ਼ੂੰ (ਹਨੀ) ਜੀਨਤ ਕੁਮਾਰ ਆਦਿ ਹਾਜਿਰ ਸ਼ਨ.
