*ਵਿਸ਼ਵ ਸਟਰੋਕ ਦਿਵਸ ਮੌਕੇ ਸਿਵਲ ਹਸਪਤਾਲ ਮਾਨਸਾ ਵਿਖੇ ਜਾਗਰੂਕਤਾ ਕੈਂਪ ਲਗਾਇਆ*

0
17

ਮਾਨਸਾ 30 ਅਕਤੂਬਰ:(ਸਾਰਾ ਯਹਾਂ/ਬੀਰਬਲ ਧਾਲੀਵਾਲ):
                ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਡਾ.ਕਮਲਪ੍ਰੀਤ ਕੌਰ ਕਾਰਜਕਾਰੀ ਐੱਸ. ਐੱਮ. ਓ. ਜ਼ਿਲ੍ਹਾ ਹਸਪਤਾਲ ਮਾਨਸਾ ਦੀ ਅਗਵਾਈ ਵਿੱਚ ਵਿਸ਼ਵ ਸਟਰੋਕ ਦਿਵਸ ਮੌਕੇ ਸਿਵਲ ਹਸਪਤਾਲ ਮਾਨਸਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।                                  
ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਕਿਹਾ ਕਿ ਜੀਵਨ ਸ਼ੈਲੀ ਵਿੱਚ ਸੁਧਾਰ ਲਿਆ ਕੇ ਹੀ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਡਾ.ਜੀਵਨ ਕੁਮਾਰ ਗਰਗ ਐਮ.ਡੀ. ਮੈਡੀਕਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਟਰੋਕ ਇੱਕ ਖਤਰਨਾਕ ਤੇ ਲਾਚਾਰਤਾ ਵਾਲੀ ਬਿਮਾਰੀ ਹੈ ਅਤੇ ਵਿਸ਼ਵ ਪੱਧਰ ’ਤੇ ਹਰ 4 ਵਿਅਕਤੀਆਂ ਵਿਚੋਂ ਇਕ ਵਿਅਕਤੀ ਇਸਦਾ ਨਾਮੁਰਾਦ ਰੋਗ ਦਾ ਸ਼ਿਕਾਰ ਹੋ ਰਿਹਾ ਹੈ। ਮੈਡੀਕਲ ਮਾਹਿਰਾਂ ਮੁਤਾਬਕ ਚਿਹਰੇ ਵਿੱਚ ਇੱਕ ਦਮ ਟੇਢਾਪਣ ਆਉਣਾ, ਬਾਂਹ ਜਾਂ ਲੱਤਾਂ ਦੀ ਕਮਜ਼ੋਰੀ ਅਤੇ ਬੋਲਣ ਜਾਂ ਬੋਲੀ ਸਮਝਣ ਵਿੱਚ ਤਕਲੀਫ ਆਉਣਾ ਇਸਦੇ ਮੁੱਖ ਲੱਛਣ ਮੰਨੇ ਜਾਂਦੇ ਹਨ। ਸਟਰੋਕ ਇੱਕ ਮੈਡੀਕਲ ਐਮਰਜੈਂਸੀ ਹੈ ਅਤੇ ਲੱਛਣ ਪਤਾ ਲੱਗਣ ਤੋਂ ਸਾਢੇ ਚਾਰ ਘੰਟੇ ਵਿਚਕਾਰ ਇਸ ਦਾ ਇਲਾਜ਼ ਕੀਤਾ ਜਾ ਸਕਦਾ ਹੈ, ਇਸ ਸਮੇਂ (ਪਹਿਲੇ ਸਾਢੇ ਚਾਰ ਘੰਟੇ) ਨੂੰ ਗੋਲਡਨ ਪੀਰੀਅਡ ਜਾਂ ਵਿੰਡੋ ਪੀਰੀਅਡ ਕਿਹਾ ਜਾਂਦਾ ਹੈ।
ਵਿਜੈ ਕੁਮਾਰ ਜੈਨ ਜਿਲਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਨੇ ਦੱਸਿਆ ਕਿ ਅੱਜਕੱਲ੍ਹ ਨਵੀਂ  ਪੀੜ੍ਹੀ ਵਿੱਚ ਵੀ ਸਟਰੋਕ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਟਰੋਕ ਤੋਂ ਬਚਣ ਲਈ ਰੋਜ਼ਾਨਾ ਕਸਰਤ, ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ’ਤੇ ਨਿਯੰਤਰਨ ਕਰਨਾ, ਸਿਗਰਟਨੋਸ਼ੀ ਤੋਂ ਪਰਹੇਜ਼, ਰਿਸ਼ਟ-ਪੁਸ਼ਟ ਖੁਰਾਕ ਲੈਣਾ ਅਤੇ ਤਣਾਅ ਰਹਿਤ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਇਸ ਮੌਕੇ ਐਸ.ਐਮ.ਓ. ਡਾਂ ਕਮਲਪ੍ਰੀਤ ਕੌਰ ਬਰਾੜ, ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਮਹਿੰਦਰ ਸਿੰਘ ਫਾਰਮੇਸੀ ਅਫਸਰ, ਨਰਸਿੰਗ ਸਟਾਫ ਤੋਂ ਗੁਰਵਿੰਦਰ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here