
ਮਾਨਸਾ, 22 ਅਪਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਅੱਜ ਵਿਸ਼ਵ ਧਰਤ ਦਿਵਸ ਮੌਕੇ ਜ਼ਿਲ੍ਹੇ ਭਰ ਵਿੱਚ ਸਕੂਲ ਅਧਿਆਪਕਾਂ ਦੀ ਅਗਵਾਈ ਵਿੱਚ ਘਰ ਬੈਠੇ ਵਿਦਿਆਰਥੀਆਂ ਨੇ ਆਪਣੀਆਂ ਪੇਟਿੰਗ,ਭਾਸ਼ਨ,ਕਵਿਤਾਵਾਂ ਰਾਹੀਂ ਵਾਤਾਵਰਣ ਨੂੰ ਬਚਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਕਰੋਨਾ ਦੇ ਭਿਆਨਕ ਵਰਤਾਰੇ ਦੌਰਾਨ ਅਤੇ ਸਮੇਂ-ਸਮੇਂ ਆਈਆਂ ਆਫਤਾਂ ਨੇ ਸਾਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਜੇਕਰ ਅਸੀਂ ਵਾਤਾਵਰਣ ਦੀ ਸੰਭਾਲ ਲਈ ਗੰਭੀਰ ਉਪਰਾਲੇ ਨਾ ਕਰ ਸਕੇ ਤਾਂ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੇ ਸਕੂਲ ਮੁਖੀ ਡਾ.ਬੂਟਾ ਸਿੰਘ ਤੇ ਪੰਜਾਬੀ ਅਧਿਆਪਕਾ ਰਾਜਿੰਦਰ ਕੌਰ ਦੀ ਦੇਖ-ਰੇਖ ਦੌਰਾਨ ਦਸਵੀਂ ਕਲਾਸ…
ਲਾ ਆਦਿ ਮੌਜੂਦ ਸਨ
