
ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਵਿਸ਼ਵ ਤੰਬਾਕੂ ਦਿਵਸ ਦੇ ਸਬੰਧ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਤੰਬਾਕੂ ਦਾ ਸੇਵਨ ਨਾ ਕਰਣ ਸਬੰਧੀ ਸੈਮੀਨਾਰ ਅਤੇ ਵਿਚਾਰ ਚਰਚਾ ਕਰਵਾਈ ਗਈ ।ਇਸ ਵਿਚਾਰ ਚਰਚਾ ਦੀ ਸ਼ਰੁਆਤ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ ਸੰਦੀਪ ਘੰਡ ਨੇ ਦੱਸਿਆ ਸਾਲ 2022 ਵਿੱਚ ਵਿਸ਼ਵ ੋਤੰਬਾਕੂ ਵਿਰੋਧੀ ਦਿਵਸ ਦਾ ਥੀਮ “ਵਾਤਾਵਰਣ ਦੀ ਰੱਖਿਆ ਕਰੋ” ਹੈ ।ਇਸ ਨਾਲ ਇਹ ਪੱਤਾ ਲਗਦਾ ਹੈ ਕਿ ਕਿਸ ਤਰਾਂ ਤੰਬਾਕੂ ਸਾਡੀ ਧਰਤੀ ਨੂੰ ਪ੍ਰਦੂਸ਼ਿਤ ਕਰਦਾ ਹੈ।ਉਹਨਾਂ ਕਿਹਾ ਕਿ ਇਸ ਕਾਰਣ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਦਰੱਖਤ ਲਾਏ ਜਾਣਗੇ।
ਡਾ.ਸੰਦੀਪ ਘੰਡ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਅਤੇ ਇੱਕ ਸਰਵੇ ਅੁਨਸਾਰ ਸਿਗਰੇਟ ਦੇ ਧੂੰਏਂ ਵਿੱਚ 700 ਤੋਂ ਵੱਧ ਰਸਾਇਣ ਪੈਦਾ ਹੁੰਦੇ ਹਨ ਜਿੰਨਾਂ ਵਿੱਚ 70 ਦੇ ਕਰੀਬ ਰਸਾਇਣ ਕੈਂਸਰ ਪੈਦਾ ਕਰਨ ਵਾਲੇ ਹਨ।ਉਹਨਾਂ ਇਸ ਮੋਕੇ ਸਮੂਹ ਭਾਗੀਦਾਰਾਂ ਨੂੰ ਤੰਬਾਕੂ ਵਿਰੋਧੀ ਸੁੰਹ ਵੀ ਚੁਕਾਈ ਅਤੇ ਤੰਬਾਕੂ ਸਬੰਧੀ ਜਾਗਰੂਕ ਕਰਨ ਹਿੱਤ ਲਿਟਰੇਚਰ ਵੀ ਵੰਡਿਆ ਗਿਆ।ਉਹਨਾਂ ਵਲੰਟੀਅਰਜ ਨੂੰ ਦੱਸਿਆ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਾਝੀ ਥਾਂ ਜਿਵੇਂ ਸਿਨੇਮਾ ਘਰ,ਪਾਰਕ,ਬੱਸ,ਰੇਲਵੇ ਸਟੇਸ਼ਨਅਤੇ ਹੋਟਲ ਆਦਿ ਵਿੱਚ ਸਿਗਰਟ ਨਹੀ ਪੀ ਸਕਦਾ ਅਤੇ ਇਸ ਦਾ ਉਲੰਘਣ ਕਰਨ ਵਾਲੇ ਨੂੰ ਜੁਰਮਾਨਾ ਹੋ ਸਕਦਾ ਹੈ ਅਤੇ ਇਸ ਲਈ ਸਰਕਾਰ ਵੱਲੋਂ ਨੋਡਲ ਅਧਿਕਾਰੀ ਵੀ ਲਾਏ ਗਏ ਹਨ।
ਵਿਚਾਰ ਚਰਚਾ ਵਿੱਚ ਭਾਗ ਲੈiਂਦਆਂ ਮਨੋਜ ਕੁਮਾਰ ਛਾਪਿਆਂਵਾਲੀ, ਗੁਰਪ੍ਰੀਤ ਸਿੰਘ ਨੰਦਗੜ,ਮੰਜੂ ਰਾਣੀ ਵਕੀਲ ਸਰਦੂਲਗੜ ਅਤੇ ਮਨਪ੍ਰੀਤ ਕੌਰ ਆਹਲੂਪੁਰ ਨੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ 80 ਲੱਖ ਤੋਂ ਵੱਧ ਲੋਕ ਮਾਰੇ ਜਾਂਦੇ ਹਨ ਅਤੇ ਇਹ ਅੰਕੜਾ 2030 ਤੱਕ 8 ਕਰੋੜ ਤੋਂ ਵੀ ਪਾਰ ਕਰ ਜਾਵੇਗਾ ਇਸ ਲਈ ਇਸ ਪ੍ਰਤੀ ਸੰਜੀਦਾ ਹੋਕੇ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।ਇਸੇ ਤਰਾਂ ਕਿਸੇ ਵੀ ਵਿਦਿਅਕ ਸੰਸਥਾ ਦੇ ਨੇੜੇ ਕੋਈ ਵੀ ਵਿਅਕਤੀ ਤੰਬਾਕੂ ਦਾ ਸੇਵਨ ਨਹੀ ਕਰ ਸਕਦਾ ਅਤੇ ਕੋਈ ਦੁਕਾਨਦਾਰ ਵੀ ਤੰਬਾਕੂ ਵੇਚ ਨਹੀ ਸਕਾਦਾ।
ਵਿਚਾਰ ਚਰਚਾ ਵਿੱਚ ਹਿੱਸਾ ਲੇਦਿੰਆਂ ਵੱਖ ਵੱਖ ਬੁਲਾਰਿਆਂ ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਗੁਰਪ੍ਰੀਤ ਸਿੰਘ ਅੱਕਾਂਵਾਲੀ ਅਤੇ ਕਰਮਜੀਤ ਕੌਰ ਬੁਢਲਾਡਾ ਨੇ ਦੱਸਿਆ ਕਿ ਇੱਕ ਸਰਵੇ ਅੁਨਸਾਰ ਇੱਕ ਸਿਗਰਟ ਪੀਣ ਨਾਲ ਇੱਕ ਵਿਅਕਤੀ ਦੀ ਜਿੰਦਗੀ 11 ਮਿੰਟ ਘੱਟ ਜਾਂਦੀ ਹੈ।ਉਹਨਾਂ ਕਿਹਾ ਕਿ ਇਹ ਵੀ ਚਿੰਤਾਂ ਦਾ ਵਿਸ਼ਾ ਹੈ ਕਿ ਜਿਆਦਾਤਰ ਤੰਬਾਕੂ ਕੰਪਨੀਆਂ ਆਰਿਥਕ ਤੋਰ ਤੇ ਤੰਗ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾਉਦੇਂ ਹਨ।ਉਹਨਾਂ ਕਿਹਾ ਕਿ ਸਿਗਰਟ ਪੀਣ ਨਾਲ ਹੀ ਨਹੀ ਜੋ ਵਿਅਕਤੀ ਸਿਗਰਟ ਪੀਣ ਵਾਲੇ ਦੇ ਨੇੜੇ ਵੀ ਖੜਦਾ ਹੈ ਉਸ ਨੂੰ ਵੀ ਉਹਨਾਂ ਹੀ ਨੁਕਸਾਨ ਹੁੰਦਾਂ ਹੈ।ਇਸ ਮੋਕੇ ਹੋਰਨਾਂ ਤੋ ਇਲਾਵਾ ਜੋਨੀ ਕੁਮਾਰ ਮਾਨਸਾ,ਕੁਲਦੀਪ ਸਿੰਘ ਮਾਨਸਾ,ਕਰਮਜੀਤ ਸਿੰਘ ਨੇ ਵੀ ਵਿਚਾਰ ਚਰਚਾ ਵਿੱਚ ਭਾਗ ਲਿਆ।
