
ਬਠਿੰਡਾ 15 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਵਿਦਿਆਰਥੀਆਂ ਦੇ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਅੱਜ ਸਰਕਾਰੀ ਹਾਈ ਸਕੂਲ ਵਿਰਕ ਖੁਰਦ ਵਿਖੇ ਸਕੂਲ ਮੁਖੀ ਲਵਲੀਨ ਸਾਗਰ ਜੀ ਦੀ ਦੇਖ ਰੇਖ ਹੇਠ ਅਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਕਲਾਸ ਵਾਈਜ ਲੜਕੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਲੰਬੀ ਛਾਲ 100 ਮੀਟਰ ਰੇਸ 200 ਮੀਟਰ ,400 ਮੀਟਰ ਰੇਸ ਮੀਟਰ ਅਤੇ ਕੁਝ ਰੀਕਰੇਸ਼ਨ ਖੇਡਾਂ ਜਿਵੇਂ ਲਿਮਨ ਰੇਸ਼ , ਥਰੀ ਲੈਗ ਰੇਸ ਅਤੇ ਕਰਵਾਈਆਂ ਗਈਆਂ ਇਹਨਾਂ ਖੇਡਾਂ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ ਵਿਦਿਆਰਥਨਾ ਨੂੰ ਸਕੂਲ ਮੁਖੀ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸੈਸ਼ਨ ਦੌਰਾਨ ਹੋਈਆਂ ਤਲਵਾਰਬਾਜੀ ਖੇਡਾਂ ਵਿੱਚ ਰਾਜ ਪੱਧਰ ਤੱਕ ਭਾਗ ਲੈਣ ਵਾਲੇ ਵਿਦਿਆਰਥੀ ਹੁਸਨਪ੍ਰੀਤ ਸਿੰਘ ਕਲਾਸ ਅੱਠਵੀਂ ਅਤੇ ਸੁਖਮਨ ਜੋਤ ਕੌਰ ਕਲਾਸ ਸੱਤਵੀਂ ਨੂੰ ਟਰਾਫੀ ਦੇ ਕੇ ਸਨਮਾਨਨਿਤ ਕੀਤਾ ਗਿਆ ਅਤੇ ਸੈਸ਼ਨ ਦੌਰਾਨ ਹੋਈਆਂ ਪ੍ਰੀਖਿਆਵਾਂ ਵਿੱਚ ਪੰਜਾਬੀ ਵਿਸ਼ੇ ਵਿੱਚੋਂ 100 ਵਿੱਚੋ 100 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਮਹਿਕਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ, ਅਨੂ ਕੌਰ, ਅਤੇ ਮਨਜਿੰਦਰ ਕੌਰ ਨੂੰ ਵੀ ਸਨਮਾਨ ਚਿੰਨ ਦਿੱਤੇ ਗਏ ਇਸ ਮੌਕੇ ਬੋਲਦਿਆਂ ਹੋਇਆਂ ਸਕੂਲ ਮੁਖੀ ਲਵਲੀਨ ਸਾਗਰ ਜੀ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਕਿਹਾ ਉਹਨਾਂ ਕਿਹਾ ਕਿ ਖੇਡਾਂ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਅਸੀਂ ਬੁਰੀਆਂ ਆਦਤਾਂ ਜਿਵੇਂ ਨਸ਼ਿਆਂ ਆਦਿ ਤੋਂ ਬਚੇ ਰਹਿੰਦੇ ਹਾਂ| ਉਨਾਂ ਨੇ ਸਮੂਹ ਸਟਾਫ ਦਾ ਅਥਲੈਟਿਕਸ ਮੀਟ ਸਫਲਤਾਪੂਰਵਕ ਕਰਵਾਉਣ ਲਈ ਧੰਨਵਾਦ ਕੀਤਾ| ਦੌੜਾਂ ਦੇ ਨਤੀਜੇ ਇਸ ਪ੍ਰਕਾਰ 200 ਮੀਟਰ ਲੜਕੀਆਂ ਪਹਿਲਾ ਸਥਾਨ ਪਲਕਦੀਪ ਕੌਰ ਦੂਜਾ ਸਥਾਨ ਹਰਨੂਰ ਕੌਰ ਤੀਜਾ ਸਥਾਨ ਸਿਮਰਨ ਕੌਰ ਲੜਕੇ ਦੂਜਾ 200 ਮੀਟਰ ਪਹਿਲਾ ਸਥਾਨ ਅਨਮੋਲ ਸਿੰਘ ਦੂਜਾ ਸਥਾਨ ਅਰਸ਼ਦੀਪ ਸਿੰਘ ਤੀਜਾ ਸਥਾਨ ਮਹਿਕਦੀਪ ਸਿੰਘ। ਇਹਨਾਂ ਖੇਡਾਂ ਨੂੰ ਕਰਵਾਉਣ ਲਈ ਹਰਭਗਵਾਨ ਦਾਸ ਪੀਟੀਆਈ, ਗਗਨਦੀਪ ਸਿੰਘ, ਹਰਵਿੰਦਰ ਸਿੰਘ,ਗੁੰਜਨ ਬਾਲਾ,ਨੀਰਜ ਕੁਮਾਰ, ਮੀਨੂ , ਨਿਸ਼ਾ ਸਿੰਗਲਾ, ਜਸਪ੍ਰੀਤ ਕੌਰ ਮਨੂ ਮੈਡਮ ਆਦਿ ਨੇ ਯੋਗਦਾਨ ਪਾਇਆ|
