
ਬਰੇਟਾ (ਸਾਰਾ ਯਹਾਂ/ਰੀਤਵਾਲ) ਬਲਾਕ ਬਰੇਟਾ ਦੇ ਸਮੂਹ ਐਚ.ਟੀ ਅਤੇ ਸਕੂਲ ਇੰਚਾਰਜਾਂ ਵੱਲੋ ਨੈਸ਼ਨਲ ਅਚੀਵਮੈਂਟ ਸਰਵੇ (ਨੈਥ) ਸਬੰਧੀ ਮੀਟਿੰਗ ਕੀਤੀ ਗਈ । ਜਿਸ ਵਿੱਚ ਸਰਬਸੰਮਤੀ ਨਾਲ ਸਮੂਹ ਅਧਿਆਪਕਾ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਵਿਭਾਗ ਵੱਲੋਂ ਬੱਚਿਆਂ ਦੇ ਜੋ ਆਇਨ ਲਾਇਨ ਪੇਪਰ ਲਏ ਜਾ ਰਹੇ ਹਨ । ਉਹ ਕੋਈ ਵੀ ਅਧਿਆਪਕ ਆਪਣੇ ਆਪ ਇਹ ਪੇਪਰ ਨਹੀਂ ਕਰੇਗਾ ਅਤੇ ਬੱਚਿਆਂ ਨੂੰ ਇਨ੍ਹਾਂ ਪੇਪਰਾਂ ਸਬੰਧੀ ਜਾਣੁ ਕਰਵਾ ਦਿੱਤਾ ਗਿਆ ਹੈ ਕਿ ਉਹ ਆਪਣੇ ਆਇਨ ਲਾਇਨ ਪੇਪਰ ਸਕੂਲ ਸਮੇਂ ਤੋਂ ਬਾਅਦ ਫਰੀ ਟਾਇਮ ਖੁਦ ਕਰਨਗੇ । ਵੱਖ ਵੱਖ ਅਧਿਆਪਕ ਆਗੂਆਂ ਨੇ ਸਬੋਧਨ ਕਰਦਿਆਂ ਕਿਹਾ ਕਿ ਕਰੋਨਾ ਕਾਰਨ ਲੰਮੇ ਸਮੇਂ ਬਾਅਦ ਸਕੂਲ ਖੁੱਲੇ੍ਹ ਹਨ ਅਤੇ ਆਫ ਲਾਇਨ ਪੜ੍ਹਾਈ ਸ਼ੁਰੂ ਹੋਈ ਹੈ । ਸਕੂਲ ਅਧਿਆਪਕਾਂ ਕੋਲ ਆਇਨ ਲਾਇਨ ਪੇਪਰ ਕਰਨ ਦਾ ਕੋਈ ਸਮਾ ਨਹੀਂ ਹੈ ਕਿਉਕਿ ਇਸ ਸ਼ੈਸਨ ਦਾ ਬਹੁਤਾ ਸਮਾਂ ਪਹਿਲਾਂ ਹੀ ਲੰਘ ਚੁੱਕਾ ਹੈ ਅਤੇ ਸਾਰੀਆਂ ਹੀ ਕਲਾਸਾਂ ਦਾ ਜਿਆਦਾਤਰ ਸਿਲੇਬਸ ਕਰਵਾਉਣਾ ਹਾਲੇ ਬਾਕੀ ਪਿਆ ਹੈ । ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਜੇਕਰ ਸਿੱਖਿਆ ਵਿਭਾਗ ਆਫ ਲਾਇਨ ਪੇਪਰ ਆਪਣੇ ਖਰਚੇ ਤੇ ਕਰਵਾਉਣਾ ਚਾਹੁੰਦਾ ਹੈ ਤਾਂ ਸਾਰੇ ਅਧਿਆਪਕ ਇਸ ਲਈ ਤਿਆਰ ਹਨ । ਜੇਕਰ ਵਿਭਾਗ ਵੱਲੋਂ ਜਬਰਦਸਤੀ ਅਧਿਆਪਕਾਂ ਤੋਂ ਆਇਨ ਲਾਇਨ ਪੇਪਰ ਕਰਵਾਉਣ ਦਾ ਦਬਾਅ ਬਣਾਇਆ ਜਾਂਦਾ ਹੈ ਤਾਂ ਸਮੂਹ ਅਧਿਆਪਕ ਇੱਕਜੁਟ ਹੋ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਇਸਦੀ ਸਾਰੀ ਜਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ । ਦੂਜੇ ਪਾਸੇ ਸਕੂਲ ਚੇਅਰਮੈਨ ਗੁਰਵਿੰਦਰ ਸਿੰਘ ਅਤੇ ਵਾਇਸ ਚੇਅਰਮੈਨ ਜੋਗਾ ਸਿੰਘ ਨੇ ਕਿਹਾ ਕਿ ਵਿਭਾਗ ਬੱਚਿਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਤੋਂ ਦੂਰ ਰੱਖਕੇ ਆਇਨ ਲਾਇਨ ਪੜ੍ਹਾਈ ਦੇ ਨਾਮ ਤੇ ਫਰਜੀ ਅੰਕੜਿਆਂ ਦੀ ਖੇਡ ਖੇਡ ਰਿਹਾ ਹੈ । ਜੋ ਕਿ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਹੀ ਖਤਰਨਾਕ ਸਾਬਿਤ ਹੋਵੇਗਾ । ਇਸ ਮੌਕੇ ਰਾਜਦੀਪ ਸਿੰਘ ਬਰੇਟਾ , ਸੰਦੀਪ ਕੁਮਾਰ, ਸ਼ੁਰੇਸ ਕੁਮਾਰ, ਕੁਲਵਿੰਦਰ ਸਿੰਘ ਦਿਆਲਪੁਰਾ, ਬਲਜਿੰਦਰ ਸਿੰਘ ਚੱਕ ਅਲੀਸ਼ੇਰ, ਵਿਕਾਸ ਜੈਨ , ਅਸ਼ੋਕ ਸ਼ਰਮਾਂ, ਜਸਵੀਰ ਸਿੰਘ ਖੁਡਾਲ, ਗੌਰਵ ਕੁਮਾਰ, ਵਿਨੋਦ ਕੁਮਾਰ, ਦੀਪਕ ਮਿੱਤਲ, ਟਿੰਕੂ ਸ਼ਰਮਾਂ, ਪ੍ਰਿੰਸ ਕੁਮਾਰ, ਕਰਮਦੀਨ ਖਾਂਨ ਕਿਸ਼ਨਗੜ੍ਹ, ਹਰਜਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਹਨ ।
ਕੈਪਸ਼ਨ : ਵਿਭਾਗ ਦੇ ਤਾਨਾਸ਼ਾਹੀ ਫੈਸਲਿਆ ਖਿਲ਼ਾਫ ਇੱਕਜੁਟ ਦਾ ਪ੍ਰਗਟਾਵਾ ਕਰਦੇ ਸਮੂਹ ਅਧਿਆਪਕ
