ਮਾਨਸਾ, 07 ਅਪ੍ਰੈਲ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਵਿਧੀ ਚੰਦ ਐਡਵੋਕੇਟ ਜਵਾਲਾ ਜੀ ਲੰਗਰ ਕਮੇਟੀ ਦੇ ਪ੍ਰਧਾਨ ਅਤੇ ਹੰਸ ਰਾਜ ਸੈਕਟਰੀ ਜਵਾਲਾ ਜੀ ਲੰਗਰ ਕਮੇਟੀ ਮਾਨਸਾ ਦੇ ਮਾਤਾ ਸ੍ਰੀਮਤੀ ਸਵਿਤਰੀ ਦੇਵੀ (ਸੁਪਤਨੀ ਸਵ: ਸ਼੍ਰੀ ਕ੍ਰਿਸ਼ਨ ਚੰਦ ਗੋਇਲ ਬੀਰੋਕੇ ਵਾਲੇ) ਜੀ 27 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ ਤੇ ਜਵਾਲਾ ਜੀ ਲੰਗਰ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਅਸੀਂ ਇਹ ਅਰਦਾਸ ਕੀਤੀ ਗਈ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਹ ਮੌਕੇ ਤੇ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਮਾਤਾ ਜੀ ਦੀ ਅੰਤਿਮ ਅਰਦਾਸ ਮਿਤੀ 07 ਅਪ੍ਰੈਲ 2024, ਦਿਨ ਐਤਵਾਰ, ਗਊਸ਼ਾਲਾ ਭਵਨ ਬਲਾਕ ਏ ਵਿਖੇ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ।