*ਵਿਧਾਨ ਸਭਾ ਹਲਕਾ ਮਾਨਸਾ ਤੋਂ ਗਾਗੋਵਾਲ ਪਰਿਵਾਰ ਨੇ ਵੱਡਾ ਇਕੱਠ ਕਰਕੇ ਹਾਈਕਮਾਂਡ ਨੂੰ ਸੋਚਣ ਲਈ ਮਜਬੂਰ ਕੀਤਾ*

0
170

ਮਾਨਸਾ 4ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) :ਵਿਧਾਨ ਸਭਾ ਹਲਕਾ ਮਾਨਸਾ ਤੋਂ ਟਿਕਟ ਦੇ ਦਾਅਵੇਦਾਰਾਂ ਵਿਚ ਸ਼ਾਮਲ ਗਾਗੋਵਾਲ ਪਰਿਵਾਰ ਨੇ ਇਸ ਵਾਰ ਟਿਕਟ ਨਾ ਮਿਲਣ ਤੇ ਆਜ਼ਾਦ ਤੌਰ ਤੇ ਚੋਣ ਲੜਨ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇੱਕ ਵਾਰ ਵਿਧਾਨ ਸਭਾ ਚੋਣਾਂ ਮੌਕੇ ਸ਼ੇਰ ਸਿੰਘ ਗਾਗੋਵਾਲ ਨੂੰ ਪਾਰਟੀ ਵੱਲੋਂ ਟਿਕਟ  ਨਹੀਂ ਦਿੱਤੀ ਗਈ ਸੀ। ਤਾਂ ਉਸ ਸਮੇਂ ਉਨ੍ਹਾਂ ਨੇ ਆਜ਼ਾਦ ਚੋਣ ਲੜ ਕੇ ਇਹ ਸੀਟ ਜਿੱਤ ਪ੍ਰਾਪਤ ਕੀਤੀ  ਹੁਣ ਵੀ ਹਾਲਾਤ ਕੁਝ ਅਜਿਹੇ ਬਣਦੇ ਜਾ ਰਹੇ ਹਨ। ਕਿਉਂਕਿ ਪਿਛਲੇ ਸਾਢੇ ਚਾਰ ਸਾਲ ਤੋਂ ਗਾਗੋਵਾਲ ਪਰਿਵਾਰ ਦੀ ਨੂੰਹ ਹਲਕੇ  ਵਿੱਚ ਵਿਚਰ ਰਹੀ ਹੈ। ਅਤੇ ਆਪਣੀ ਚੋਣ ਸਬੰਧੀ  ਤਿਆਰੀ  ਕਰ ਰਹੀ ਹੈ ।ਪਿਛਲੇ ਦਿਨੀਂ ਪਰਿਵਾਰ ਵੱਲੋਂ ਇਕ ਵੱਡਾ ਇਕੱਠ ਕੀਤਾ ਗਿਆ ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਈਕਲ ਗਾਗੋਵਾਲ ਨੇ ਕੀਤੀ ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਨੇ  ਕਿਹਾ ਕਿ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਜਿੱਥੇ ਪਿੰਡਾਂ ਵਿੱਚ ਨਸ਼ਾ ਛੁਡਾਊ ਅਤੇ ਹੋਰ ਬਿਮਾਰੀਆਂ ਦੇ ਕੈਂਪ ਲਗਾ ਰਹੇ ਹਨ। ਉਥੇ ਹੀ ਖਿਡਾਰੀਆਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਕੇ ਖੇਡਾਂ ਦਾ ਸਾਮਾਨ ਆਪਣੇ ਵੱਲੋਂ ਵੰਡ ਰਹੇ ਹਨ।ਜਿਸ ਤਰ੍ਹਾਂ ਗਾਗੋਵਾਲ ਪਰਿਵਾਰ ਨੇ ਇਕ ਵੱਡਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕਰਕੇ ਹਾਈ ਕਮਾਂਡ ਇਹ ਇਸ਼ਾਰਾ ਕਰ ਦਿੱਤਾ ਹੈ। ਕਿ ਜੇਕਰ ਉਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਸਵਰਗ ਗਾਗੋਵਾਲ  ਵਾਲਾ ਇਤਿਹਾਸ ਦੁਬਾਰਾ ਦੁਹਰਾਇਆ ਜਾ ਸਕਦਾ ਹੈ ਅਤੇ ਗਾਗੋਵਾਲ ਪਰਿਵਾਰ ਆਜ਼ਾਦ ਚੋਣ ਲੜਨ ਉਪਰ ਵੀ ਵਿਚਾਰ ਕਰ ਰਿਹਾ ਹੈ ।ਜਿਸ ਲਈ ਉਨ੍ਹਾਂ ਦੇ ਸਮਰਥਕ ਪੂਰੀ ਤਰ੍ਹਾਂ ਰਾਜ਼ੀ ਹਨ ।ਪੰਜਾਬ ਵਿੱਚ ਆਉਂਦੇ ਸਾਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਵਿਧਾਨ ਸਭਾ ਹਲਕਾ ਮਾਨਸਾ ਤੋਂ ਅਕਾਲੀ ਦਲ ਬਾਦਲ ਨੇ  ਪ੍ਰੇਮ ਅਰੋੜਾ ਨੂੰ ਮਾਨਸਾ ਤੋਂ ਉਮੀਦਵਾਰ ਐਲਾਨ ਐਲਾਨ ਦਿੱਤਾ ਹੈ। ਅਤੇ ਆਮ ਆਦਮੀ ਪਾਰਟੀ ਦੀ ਟਿਕਟ ਵਿਜੈ ਸਿੰਗਲਾ  ਨੂੰ ਮਿਲਣ ਦੀ ਪੂਰੀ ਸੰਭਾਵਨਾ ਹੈ। ਕਾਂਗਰਸ ਪਾਰਟੀ ਦੇ ਦਰਜਨ ਤੋਂ ਜ਼ਿਆਦਾ ਚਿਹਰੇ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਸਰਗਰਮ ਹਨ। ਅਤੇ ਟਿਕਟ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ ਕਾਂਗਰਸ ਪਾਰਟੀ ਨੇ  ਐਲਾਨ ਕੀਤਾ ਹੋਇਆ ਹੈ। ਕਿ ਔਰਤਾਂ ਨੂੰ ਵੀ ਵੱਡੀ ਪੱਧਰ ਤੇ ਟਿਕਟਾਂ ਦੇ ਕੇ ਬਰਾਬਰ ਦਾ ਸਨਮਾਨ ਦਿੱਤਾ ਜਾਵੇਗਾ ਜੇਕਰ ਮਾਨਸਾ ਸੀਟ ਦੀ ਗੱਲ ਕਰੀਏ ਤਾਂ ਇੱਥੋਂ ਸਾਬਕਾ ਮੰਤਰੀ  ਸ਼ੇਰ ਸਿੰਘ ਗਾਗੋਵਾਲ ਦੀ ਨੂੰਹ ਜੋ ਕਿ ਪਿਛਲੀ ਵਾਰ ਵਿਧਾਨ ਸਭਾ ਚੋਣ ਲੜੀ ਸੀ। ਅਤੇ ਬਹੁਤ ਘੱਟ ਵੋਟਾਂ ਦੇ ਫ਼ਰਕ ਨਾਲ ਇਹ ਸੀਟ ਹਾਰ ਗਈ ਸੀ ਹਲਕੇ  ਵਿੱਚ ਗੁਰਪ੍ਰੀਤ ਕੌਰ ਗਾਗੋਵਾਲ ਦਾ ਆਪਣੇ ਸਹੁਰਾ ਪਰਿਵਾਰ ਕਾਰਨ ਕਾਫੀ ਅਸਰ ਰਸੂਖ ਹੈ। ਅਤੇ ਉਨ੍ਹਾਂ ਦੇ ਪੁੱਤਰ ਮਾਈਕਲ ਗਾਗੋਵਾਲ ਜ਼ਿਲ੍ਹਾ ਪ੍ਰੀਸ਼ਦ  ਮੈਂਬਰ ਹਨ ਜਿਨ੍ਹਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ । ਮਾਨਸਾ ਮਾਨਸਾ ਤੋ ਕਿਸੇ ਔਰਤ ਉਮੀਦਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਗੁਰਪ੍ਰੀਤ ਕੌਰ ਗਾਗੋਵਾਲ ਦੇ ਬਰਾਬਰ ਦਾ ਮਾਨਸਾ ਹਲਕੇ ਵਿਚ ਕੋਈ ਲੀਡਰ ਨਹੀਂ ਹੈ। ਇਸ ਕਰਕੇ ਫਿਰ ਟਿਕਟ ਉਨ੍ਹਾਂ ਦੇ ਖਾਤੇ ਵਿੱਚ  ਜਾਂਦੀ ਦਿਸ ਰਹੀ ਹੈ। ਮਾਨਸਾ ਹਲਕੇ ਵਿਚ ਗਾਗੋਵਾਲ ਪਰਿਵਾਰ ਚੰਗਾ ਅਸਰ ਰਸੂਖ ਰੱਖਦਾ ਹੈ ਪਹਿਲੀ ਵਾਰ ਹੋਇਆ ਸੀ ਕਿ ਆਜ਼ਾਦ ਤੌਰ ਤੇ ਚੋਣ ਲੜ ਕੇ ਵੀ ਸ਼ੇਰ ਸਿੰਘ ਗਾਗੋਵਾਲ ਮਾਨਸਾ ਦੋ ਵਿਧਾਨ ਸਭਾ ਸੀਟ ਜਿੱਤ ਗਏ ਸਨ। ਬੇਸ਼ੱਕ ਬਾਅਦ ਵਿੱਚ ਮੁੱਖ  ਮੰਤਰੀ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।ਅਤੇ ਉਸਨੂੰ ਆਪਣੇ ਅੰਤਮ ਸਮੇਂ ਤਕ ਉਨ੍ਹਾਂ ਨੇ ਕਾਂਗਰਸ  ਪਾਰਟੀ ਵਿਚ ਰਹਿੰਦੇ ਹੋਏ ਮਾਨਸਾ ਹਲਕੇ ਵਿਚ ਵਿਚਰਦੇ ਰਹੇ ਅਤੇ ਉਨ੍ਹਾਂ ਦੀ ਮਾਨਸਾ ਹਲਕੇ ਵਿਚ ਚੰਗੀ  ਅਮੇਜ਼ ਬਣੀ ਸਾਫ਼ ਸੁਥਰੀ ਇਮੇਜ  ਦੇ ਮਾਲਕ ਸ਼ੇਰ ਸਿੰਘ ਗਾਗੋਵਾਲ ਨੂੰ ਮਾਨਸਾ ਵਿਧਾਨ ਸਭਾ ਹਲਕੇ ਦੇ ਲੋਕਾਂ ਲਈ  ਨੇ ਪੂਰਾ ਮਾਣ ਸਤਿਕਾਰ ਦਿੱਤਾ ਹੋਇਆ ਹੈ ਜਿੱਥੇ ਉਨ੍ਹਾਂ ਦੀ ਨੂੰਹ ਨੂੰ ਵਿਧਾਨ ਸਭਾ ਟਿਕਟ ਦਿੱਤੀ ਗਈ ਉੱਥੇ ਹੀ ਉਨ੍ਹਾਂ ਦੇ ਪੋਤਰੇ ਨੂੰ ਜ਼ਿਲਾ ਪ੍ਰੀਸ਼ਦ ਮੈਂਬਰ ਵਜੋਂ  ਟਿਕਟ ਦਿੱਤੀ ਸੀ। ਜਿਨ੍ਹਾਂ ਨੇ ਵੱਡੀ ਜਿੱਤ ਪ੍ਰਾਪਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਹਨ। ਜੇਕਰ ਮਾਨਸਾ ਹਲਕੇ  ਕਿਸੇ ਔਰਤ ਉਮੀਦਵਾਰ ਨੂੰ ਟਿਕਟ ਮਿਲਦੀ ਹੈ ਤਾਂ ਗਾਗੋਵਾਲ ਪਰਿਵਾਰ ਸਭ ਤੋਂ ਮੋਹਰੀ ਹੈ। ਅਤੇ ਉਨ੍ਹਾਂ ਨੂੰ ਇਹ ਟਿਕਟ ਜ਼ਰੂਰ ਮਿਲ ਸਕਦੀ ਹੈ ਕਿਉਂਕਿ ਪਿਛਲੀ ਵਾਰ ਬਹੁਤ ਘੱਟ ਵੋਟਾਂ ਦੇ ਫ਼ਰਕ ਨਾਲ ਗੁਰਪ੍ਰੀਤ  ਕੌਰ ਗਾਗੋਵਾਲ ਦੀ ਹਾਰ ਹੋਈ ਸੀ। ਇਸ ਲਈ ਜਿਸ ਤਰ੍ਹਾਂ ਕਾਂਗਰਸ ਪਾਰਟੀ ਔਰਤਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕਰ ਚੁੱਕੀ ਹੈ। ਤਾਂ ਗਾਗੋਵਾਲ ਪਰਿਵਾਰ ਨੂੰ ਇਸ ਵਾਰ ਵਿਧਾਨ ਸਭਾ  ਮਿਲ ਸਕਦੀ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ ਮਨੋਜ ਬਾਲਾ ਬਾਂਸਲ ਪਰਿਵਾਰ ਇਸ ਵਾਰ ਵਿਧਾਨ ਸਭਾ ਹਲਕਾ ਮੌੜ ਤੋਂ ਤਿਆਰੀ ਵਿੱਚ ਜੁਟਿਆ ਹੋਇਆ ਹੈ। ਇਸ ਲਈ ਮਾਨਸਾ ਵਿਧਾਨ ਸਭਾ  ਇਸ ਸੀਟ ਉਪਰ ਮਹਿਲਾ ਉਮੀਦਵਾਰ ਵਜੋਂ ਗਾਗੋਵਾਲ ਪਰਿਵਾਰ  ਮੋਹਰੀ ਹੈ ਇਸ ਲਈ ਉਨ੍ਹਾਂ ਨੂੰ ਟਿਕਟ ਮਿਲ ਸਕਦੀ ਹੈ।     

LEAVE A REPLY

Please enter your comment!
Please enter your name here