ਦਿੜਬਾ ਮੰਡੀ,05 ਜੁਲਾਈ (ਸਾਰਾ ਯਹਾਂ/ਰੀਤਵਾਲ) : ਪੰਜਾਬ ਵਿਚ ਅਸੈਂਬਲੀ ਚੋਣਾ ਨੂੰ ਲੈ ਕੇ ਜਿਉਂ-ਜਿਉਂ ਸਮਾ ਨੇੜੇ ਆ ਰਿਹਾ ਹੈ। ਇਸ ਦੇ ਨਾਲ ਹੀ ਸਿਆਸੀ
ਹਲਚਲ ਵਧ ਰਹੀ ਹੈ। ਮੌਜ¨ਦਾ ਸਰਕਾਰ ਜਿੱਥੇ ਇੰਨੀ ਦਿਨੀ ਲੋਕਾਂ ਨੂੰ ਲੁਭਾਉਣ ਲਈ ਕਈ ਤਰਾਂ ਦੀਆਂ ਯੋਜਨਾਵਾ
ਲੈ ਕੇ ਆ ਰਹੀ ਹੈ, ਉਥੇ ਹੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਜਿਸ ਨੇ ਆਪਣੇ ਸ਼ੁਰ¨ਆਤੀ ਦੌਰ
ਵਿੱਚ ਵੱਖਰੇ ਤਰਾਂ ਦੀ ਰਾਜਨੀਤੀ ਪਿਰਤ ਪਾਉਣ ਦੀ ਗੱਲ ਆਖੀ ਸੀ ਉਹ ਵੀ ਵੋਟਰ ਲੁਭਾਊ ਪੱਤਾ ਖੇਡ ਰਹੀ ਹੈ।
ਪੰਜਾਬ ਦੀ ਵੱਡੀ ਖੇਤਰੀ ਧਿਰ ਸ੍ਰੋਮਣੀ ਅਕਾਲੀ ਦਲ ਬਾਦਲ ਸੱਤਾ ਵਾਪਸੀ ਲਈ ਜੋੜ ਤੋੜ ਕਰਨ ਵਿਚ ਲੱਗੀ ਹੋਈ
ਹੈ।
ਦੇਸ਼ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਕਾਰਨ ਭਾਵੇਂ ਰਾਜਨੀਤਿਕ ਤਸਵੀਰ ਹਾਲੇ ਭਾਵੇਂ ਸਾਫ ਨਹੀਂ ਹੈ, ਪਰ
ਵਿਧਾਨ ਸਭਾ ਹਲਕਾ ਦਿੜਬਾ ( ਰਾਖਵਾ ) ਤੋਂ ਪਿਛਲੀ ਵਾਰ ਦੇ ਵਾਂਗ ਤਿਕੋਣਾ ਮੁਕਾਬਲਾ ਹੋਣ ਦੀ
ਕਿਆਸਰਾਈਆ ਹਨ ।
ਸ¨ਤਰਾ ਅਨੁਸਾਰ ਜੇਕਰ ਇਸ ਸੀਟ ਤੇ ਮੌਜ¨ਦਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ,ਗੁਲਜæਾਰ ਸਿੰਘ
ਮ¨ਣਕ, ਜਗਦੇਵ ਸਿੰਘ ਗਾਗਾ ਮੈਦਾਨ ਵਿੱਚ ਹੁੰਦੇ ਹਨ ਤਾਂ ਵੱਡੀ ਟੱਕਰ ਹੋ ਸਕਦੀ ਹੈ । ਜੇਕਰ ਇਹ ਤਿੰਨ
ਉਮੀਦਵਾਰ ਮੈਦਾਨ ਵਿੱਚ ਹੋਣਗੇ ਤਾਂ ਆਮ ਆਦਮੀ ਪਾਰਟੀ ਲਈ ਵੱਡਾ ਵੱਕਾਰ ਦਾ ਸਵਾਲ ਹੋਵੇਗਾ
ਕਿਉਂਕਿ ਆਪ ਦੇ ਵੱਡੇ ਆਗ¨ ਐਡਵੋਕੇਟ ਹਰਪਾਲ ਸਿੰਘ ਚੀਮਾ ਇੱਥੋ ਮੈਦਾਨ ਵਿੱਚ ਹਨ।
ਇਸ ਵਾਰ ਕਾਂਗਰਸ ਪਾਰਟੀ ਵਲੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਅਤਿ ਨਜਦੀਕੀ ਅਤੇ ਕੇਂਦਰੀ ਸਿਆਸਤ
ਦੇ ਯ¨ਥ ਆਗ¨ ਜਗਦੇਵ ਸਿੰਘ ਗਾਗਾ ਚੇਅਰਮੈਨ ਮਾਰਕਿਟ ਕਮੇਟੀ ਸ¨ਲਰਘਰਾਟ ਟਿਕਟ ਲਈ ਵੱਡੇ ਦਾਅਵੇਦਾਰ
ਮੰਨੇ ਜਾ ਰਹੇ ਹਨ। ਜਿੰਨਾ ਦੀ ਅਗਵਾਈ ਵਿੱਚ ਪੰਚਾਇਤੀ,ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਵਿੱਚ ਕਾਂਗਰਸ
ਪਾਰਟੀ ਨੇ ਹਲਕੇ ਅੰਦਰ ਹ¨ੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ।ਉਹ ਯ¨ਥ ਕਾਂਗਰਸ ਦੇ ਆਲ ਇੰਡੀਆ ਜਰਨਲ
ਸਕੱਤਰ ਅਤੇ ਇਸ ਸਮੇ ਜੰਮ¨ ਕਸ਼ਮੀਰ ਦੇ ਇੰਚਾਰਜ ਹਨ।ਦਿੜਬਾ ਹਲਕੇ ਨਾਲ ਸਬੰਧਤ ਹੋਣ ਕਾਰਨ ਇਥੋ ਦੇ
ਜਮੀਨੀ ਹਾਲਾਤਾਂ ਤੋਂ ਨੇੜਿਓ ਵਾਕਿਫ ਹਨ । ਉਹ ਆਪਣੇ ਵਿਰੋਧੀ ਨੂੰ ਟੱਕਰ ਦੇਣ ਦੇ ਸਮਰੱਥ ਹਨ। ਉਹ
ਹਲਕੇ ਨਾਲ ਸਬੰਧਤ ਹੋਣ ਦਾ ਵੱਡਾ ਲਾਹਾ ਲੈਣਗੇ ।
ਸ੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਗੁਲਜæਾਰ ਸਿੰਘ ਮ¨ਣਕ ਵੀ ਖੇਡ ਹਲਕਿਆ ਵਿੱਚ
ਹਰਮਨ ਪਿਆਰੇ ਅਤੇ ਚਰਚਿਤ ਹਨ।ਸ੍ਰੋਮਣੀ ਅਕਾਲੀ ਦਲ ਬਾਦਲ ਤੋਂ ਸੁਖਦੇਵ ਸਿੰਘ ਢੀਂਡਸਾ ਦਾ ਵੱਖ ਹੋਣਾ
ਸੰਗਰ¨ਰ- ਬਰਨਾਲਾ ਦੀ ਅਕਾਲੀ ਸਿਆਸਤ ਲਈ ਭਾਵੇਂ ਸਿਆਸੀ ਮੈਦਾਨ ਵਿੱਚ ਅਸ਼ੁਭ ਮੰਨਿਆ ਜਾ ਰਿਹਾ ਹੈ।
ਪਰ ਗੁਲਜæਾਰ ਸਿੰਘ ਦਾ ਸਮਾਜ ਸੇਵਕ ਅਤੇ ਸਾਬਕਾ ਭਾਰਤੀ ਕਪਤਾਨ ਹੋਣਾ ਲੋਕਾ ਵਿੱਚ ਚੰਗਾ ਅਸਰ
ਰੱਖਦਾ ਹੈ । ਇਸ ਦੇ ਨਾਲ ਹੀ ਸ਼ਹਿਰੀ ਖੇਤਰ ਵਿੱਚ ਅਧਾਰ ਮੰਨੀ ਜਾਂਦੀ ਬੀਜੇਪੀ ਨਾਲੋਂ ਵੀ ਕਿਸਾਨੀ ਲਹਿਰ ਦੇ
ਚੱਲਦਿਆ ਅਕਾਲੀ ਦਲ ਦਾ ਗਠਜੋੜ ਟੁੱਟ ਗਿਆ ਹੈ। ਇਸ ਨਾਲ ਭਾਵੇਂ ਸ਼ਹਿਰੀ ਵੋਟ ਬੈਂਕ ਨੂੰ ਝਟਕਾ ਲੱਗਿਆ
ਹੋਵੇ, ਪਰ ਹੁਣ ਬਸਪਾ ਨਾਲ ਗਠਜੋੜ ਹੋਣ ਕਾਰਨ ਅਕਾਲੀ ਦਲ ਦਲਿਤ ਸਮਾਜ ਵੱਲ ਖਿੱਚ ਦਾ ਕੇਂਦਰ ਹੈ। ਗੁਲਜæਾਰ
ਸਿੰਘ ਮ¨ਣਕ ਪਿਛਲੇ ਕਾਫੀ ਸਮੇਂ ਤੋਂ ਕਿਸਾਨੀ ਸੰਘਰਸ਼ ਵਿੱਚ ਕੰਮ ਕਰ ਰਹੇ ਹਨ। ਪਿਛਲੀ ਵਾਰ ਉਹ ਸਿਆਸਤ
ਤੋਂ ਅਨਾੜੀ ਸਨ। ਪਰ ਵਕਤ ਨੇ ਹੁਣ ਉਹਨਾਂ ਨੂੰ ਸਿਆਸੀ ਖੇਡ ਦੇ ਦਾਅ ਪੇਚ ਵੀ ਸਿਖਾ ਦਿੱਤੇ ਹਨ।ਉਹ ਅੱਜ
ਵੀ ਹਲਕੇ ਵਿੱਚ ਲੋਕਾ ਦੇ ਦੁੱਖ ਸੁੱਖ ਵਿਚ ਜਾ ਰਹੇ ਹਨ ।ਉਹਨਾਂ ਦਾ ਆਪਣਾ ਬਜ¨ਦ ਬਹੁਤ ਅਹਿਮੀਅਤ
ਰੱਖਦਾ ਹੈ। ਉਹ ਇਸ ਵਾਰ ਆਪਣੇ ਆਪ ਨੂੰ ਪਿਛਲੇ ਸਾਲਾ ਨਾਲੋ ਬੇਹਤਰ ਸਾਬਿਤ ਕਰਨ ਲਈ ਕੋਸ਼ਿਸ਼ ਵਿਚ ਹਨ।
ਮੌਜ¨ਦਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਵੀ ਹੁਣ ਸ¨ਬੇ ਦੀ ਸਿਆਸਤ ਵਿਚ ਵੱਡੀ ਹਸਤੀ ਹਨ।ਵਿਰੋਧੀ
ਧਿਰ ਦਾ ਲੀਡਰ ਹੋਣ ਕਾਰਨ ਉਹਨਾਂ ਦੀ ਸਿਆਸੀ ਪਕੜ ਮਜ਼ਬ¨ਤ ਹੋ ਗਈ ਹੈ। ਉਹਨਾਂ ਦੇ ਕੱਦ ਦਾ ਹਲਕੇ ਵਿਚ
ਕੋਈ ਆਗ¨ ਨਹੀਂ ਹੈ। ਉਹਨਾਂ ਦੀ ਪਾਰਟੀ ਕੋਲ ਵਰਕਰਾ ਦੀ ਜੀਰੋ ਗਰਾਊਂਡ ਤੇ ਕੰਮ ਵਾਲੀ ਵੱਡੀ ਟੀਮ ਹੈ। ਪਰ
ਆਮ ਆਦਮੀ ਪਾਰਟੀ ਦੀ ਲਹਿਰ ਪਿਛਲੀ ਚੋਣ ਨਾਲੋਂ ਕਿੰਨੀ ਉਪਰ ਉੱਠੇਗੀ ਇਹ ਦੇਖਣਾ ਹਾਲੇ ਬਾਕੀ ਹੈ।
ਚੀਮਾ ਪਿਛਲੇ ਚਾਰ ਸਾਲ ਤੋਂ ਲੋਕਾਂ ਵਿਚ ਵਿਚਰ ਰਹੇ ਪਰ ਸਰਕਾਰ ਨਾ ਬਣਨ ਕਾਰਨ ਉਹ ਵਿਧਾਇਕ ਹੋਣ ਦੇ
ਬਾਵਜ¨ਦ ਆਪਣੇ ਹਲਕੇ ਲਈ ਕੋਈ ਵੱਡਾ ਪ੍ਰਾਜੈਕਟ ਨਹੀ ਕਰ ਸਕੇ। ਗਠਜੋੜ ਦੀ ਸਿਆਸਤ ਵਿਚ ਆਮ ਆਦਮੀ
ਪਾਰਟੀ ਦਾ ਕਿਥੇ ਟਾਂਕਾ ਫਿੱਟ ਹੁੰਦਾ ਇਹ ਵੀ ਇਹਨਾਂ ਦੀ ਚੋਣ ਦੀ ਮੁਹਿੰਮ ਤੇ ਵੱਡਾ ਅਸਰ ਪਾਏਗਾ।
ਸਾਦਗੀ ਨਾਲ ਰਹਿਣ ਵਾਲੇ ਵਿਧਾਇਕ ਚੀਮਾ ਕੋਲ ਸ¨ਬਾਈ ਸਿਆਸਤ ਦੇ ਕੇਂਦਰੀ ਧੁਰੇ ਵਜੋਂ ਵਿਚਰਦਿਆ ਕਾਫੀ
ਤਜੁਰਬਾ ਹੈ।ਉਹ ਇਸ ਵਾਰ ਵੀ ਮੁੱਖ ਮੁਕਾਬਲੇ ਵਿੱਚ ਹੀ ਹੋਣਗੇ।
ਦਿੜਬਾ ਹਲਕੇ ਵਿੱਚ ਹੋਰ ਬਹੁਤ ਸਾਰੇ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਲਈ ਚੋਣ ਲੜਨ ਲਈ ਤਿਆਰ ਹਨ।
ਪਰ ਚੋਣ ਨੂੰ ਜਿਆਦਾ ਰੌਚਕ ਬਣਾਉਣ ਲਈ ਇਹ ਤਿੰਨ ਚੇਹਰੇ ਜਿਆਦਾ ਕਾਰਗਰ ਸਾਬਤ ਹੋਣਗੇ।ਇਹ ਹਲਕਾ ਕਬੱਡੀ ਅਤੇ ਭਾਰਤੀ ਕਿਸਾਨ ਯ¨ਨੀਅਨ ਏਕਤਾ ਉਗਰਾਹਾਂ ਦਾ ਗੜ ਹੈ। ਜਿਸ ਉਮੀਦਵਾਰ ਵੱਲ
ਕਬੱਡੀ ਦੇ ਵੱਡੇ ਚੇਹਰੇ ਅਤੇ ਕਿਸਾਨ ਯ¨ਨੀਅਨ ਦੇ ਆਗ¨ ਹੋਣਗੇ, ਉਸ ਦੇ ਨਤੀਜੇ ਵੀ ਚੰਗੇ ਹੋਣਗੇ।
ਇਸ ਚੋਣ ਆਖਾੜੇ ਵਿੱਚ ਸ੍ਰੋਮਣੀ ਅਕਾਲੀ ਦਲ ( ਸਯੁੰਕਤ), ਬੀਜੇਪੀ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ
),ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਅਤੇ ਖੱਬੇ ਪੱਖੀ ਵੀ ਮੈਦਾਨ ਵਿੱਚ ਉਤਰਨਗੇ। ਆਉਣ ਵਾਲੇ
ਸਮੇਂ ਵਿੱਚ ਕੀ ਹੋਵੇਗਾ ਇਹ ਸਮੇਂ ਦੇ ਗਰਭ ਅੰਦਰ ਹੈ। ।