ਵਿਧਾਨ ਸਭਾ ‘ਚ ਨਵਜੋਤ ਸਿੱਧੂ ਨਾਲ ਮੁੜ ਧੱਕਾ!

0
180

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਨ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਦੌਰਾਨ ਇੱਕ ਦਿਲਚਸਪ ਗੱਲ ਵੇਖਣ ਨੂੰ ਮਿਲੀ।

ਇੱਥੇ ਮੁੱਖ ਮੰਤਰੀ ਤੋਂ ਬਾਅਦ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਬੋਲਣ ਲਈ ਖੜ੍ਹੇ ਹੋਏ ਤਾਂ ਫੇਸਬੁੱਕ ਪੇਜ ਤੇ ਪੰਜਾਬ ਸਰਕਾਰ ਦੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਸ ਦਾ ਸਿੱਧਾ ਪ੍ਰਸਾਰਣ ਅਚਾਨਕ ਖ਼ਤਮ ਹੋ ਗਿਆ। ਸੂਤਰਾਂ ਮੁਤਾਬਕ, ਸਿੱਧਾ ਪ੍ਰਸਾਰਨ ਸਿਰਫ ਮੁੱਖ ਮੰਤਰੀ ਦੇ ਭਾਸ਼ਨ ਤੱਕ ਸੀਮਤ ਸੀ।

https://e039d3fc35c1d06235aac137e4e28628.safeframe.googlesyndication.com/safeframe/1-0-37/html/container.html

ਇਸ ਤੋਂ ਬਾਅਦ ਸਿੱਧੂ ਦੇ ਫੌਲੋਅਰਸ ਨੇ ਕਿਹਾ ਕਿ ਉਹ ਇਸ ਵਿਸ਼ੇ ‘ਤੇ ਕਾਂਗਰਸੀ ਵਿਧਾਇਕ ਦਾ ਭਾਸ਼ਨ ਸੁਣਨਾ ਚਾਹੁੰਦੇ ਹਨ। ਸਰਕਾਰ ਨੂੰ ਉਨ੍ਹਾਂ ਦੀ ਪੂਰੇ ਦਿਨ ਦਾ ਲਾਈਵ ਪ੍ਰਸਾਰਣ ਕਰਨਾ ਚਾਹੀਦਾ ਸੀ ਕਿਉਂਕਿ ਇਹ ਸੂਬੇ ਲਈ ਇਤਿਹਾਸਕ ਸੀ।

ਉਨ੍ਹਾਂ ਨੇ ਕਿਹਾ ਕਿ ਲੋਕ ਵਿਰੋਧੀ ਧਿਰ ਦੇ ਬੈਂਚਾਂ ਸਮੇਤ ਹੋਰ ਵਿਧਾਇਕਾਂ ਦੇ ਵਿਚਾਰ ਵੀ ਜਾਣਨਾ ਚਾਹੁੰਦੇ ਸੀ।

LEAVE A REPLY

Please enter your comment!
Please enter your name here