ਬੁਢਲਾਡਾ 26 ਅਗਸਤ (ਸਾਰਾ ਯਹਾ,ਅਮਨ ਮਹਿਤਾ): ਸਥਾਨਕ ਸ਼ਹਿਰ ਅੰਦਰ ਕਰੋਨਾ ਦੇ ਵੱਧ ਰਹੇ ਮਰੀਜ਼ਾ ਕਾਰਨ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਭਾਵੇਂ ਪ੍ਰਸ਼ਾਸ਼ਨ ਵੱਲੋਂ ਵਾਰਡ ਨੰਬਰ 8 ਨੂੰ ਮਾਈਕਰੋ ਕੰਨਟੇਨਮੈਟ ਜ਼ੋਨ ਘੋਸ਼ਿਤ ਕਰਕੇ ਸਿਹਤ ਵਿਭਾਗ ਵੱਲੋਂ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਕਰੋਨਾ ਮਰੀਜ਼ਾ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਅੱਜ਼ ਬੁਢਲਾਡਾ ਸ਼ਹਿਰ ਵਿੱਚ ਹਲਕਾ ਵਿਧਾਇਕ ਬੁੱਧ ਰਾਮ ਸਮੇਤ 13 ਲੋਕਾਂ ਦੇ ਕਰੋਨਾ ਪਾਜਟਿਵ ਆਉਣ ਕਾਰਨ ਪ੍ਰਸ਼ਾਸ਼ਨ ਪੁਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ 12 ਚ 3, ਵਾਰਡ ਨੰਬਰ 8 ਚ 2, ਵਾਰਡ ਨੰਬਰ 15 ਚ 1, ਵਾਰਡ ਨੰਬਰ 16 ਚ 3, ਵਾਰਡ ਨੰਬਰ 1 ਚ 1 ਤੋਂ ਇਲਾਵਾ ਸਿਹਤ ਵਿਭਾਗ ਦਾ ਕਰਮਚਾਰੀ ਸਮੇਤ ਇੱਕ ਮਹਿਲਾ ਪੁਲਿਸ ਕਾਸਟੇਬਲ ਅਤੇ ਨਜ਼ਦੀਕੀ ਪਿੰਡ ਬੱਛੂਆਣਾ ਵਿਖੇ ਵੀ ਇੱਕ ਅੋਰਤ ਪਾਜਟਿਵ ਪਾਈ ਗਈ। ਸਿਹਤ ਵਿਭਾਗ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾ ਦੀ ਸੂਚੀ ਤਿਆਰ ਕਰ ਰਿਹਾ ਹੈ। ਹਲਕਾ ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ 24 ਅਗਸਤ ਨੂੰ ਕਰਵਾਇਆ ਗਿਆ ਕਰੋਨਾ ਟੈਸਟ ਨੈਗਟਿਵ ਸੀ ਅੱਜ ਦੁਬਾਰਾ ਟੈਸਟ ਕਰਵਾਇਆ ਤਾਂ ਪਾਜਟਿਵ ਪਾਇਆ ਗਿਆ ਤਾਂ ਹੈਰਾਨੀ ਪ੍ਰਗਟ ਕੀਤੀ ਪਰੰਤੂ ਉਨ੍ਹਾਂ ਨੇ ਆਪਣੇ ਆਪ ਨੁੰ ਘਰ ਵਿੱਚ ਇਕਾਤਵਾਸ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਕਰੋਨਾਂ ਦੇ ਕੋਈ ਲੱਛਣ ਨਜਰ ਨਹੀਂ ਆ ਰਹੇ। ਦੂਸਰੇ ਪਾਸੇ ਡੀ ਐਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਨੇ ਕਰੋਨਾ ਇਤਿਆਤ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਆਪਣੇ ਆਪ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ।