
ਬੁਢਲਾਡਾ 31 ਮਾਰਚ(ਸਾਰਾ ਯਹਾਂ/ ਅਮਨ ਮੇਹਤਾ) ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗਊਆਂ ਦੀ ਸਾਂਭ ਸੰਭਾਲ ਲਈ ਗਊ ਸੈਸ ਵਜੋਂ ਇਕੱਤਰ ਹੋਈ ਰਾਸ਼ੀ ਦੇ ਚੈਕ ਹਲਕਾ ਵਿਧਾਇਕ ਵੱਲੋਂ ਸ਼ਹਿਰ ਦੀਆਂ 2 ਗਊਸ਼ਾਲਾਵਾਂ ਨੂੰ ਚੈਕ ਭੇਂਟ ਕੀਤੇ ਗਏ। ਇਸ ਮੌਕੇ ਤੇ ਬੋਲਦਿਆਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਗਾਰੰਟੀਆਂ ਨੂੰ ਇਨਵਿਨ ਲਾਗੂ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ 2 ਗਊਸ਼ਾਲਾਵਾਂ ਨੂੰ ਨਗਰ ਕੌਂਸਲ ਬੁਢਲਾਡਾ ਵੱਲੋਂ 7—7 ਲੱਖ ਰੁਪਏ ਦੇ ਸ਼੍ਰੀ ਪੰਚਾਇਤੀ ਗਊਸ਼ਾਲਾ ਅਤੇ ਸ਼੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਦੇ ਨਾਂਅ ਤੇ ਸੌਂਪੇ ਗਏ। ਇਸ ਮੌਕੇ ਤੇ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਅਤੇ ਕਾਰਜ ਸਾਧਕ ਅਫਸਰ ਵਿਜੈ ਜਿੰਦਲ, ਪੰਚਾਇਤੀ ਗਊਸ਼ਾਲਾ ਦੇ ਪ੍ਰਧਾਨ ਸੁਭਾਸ਼ ਗੋਇਲ, ਵਿਨੋਦ ਕੁਮਾਰ , ਰਾਜੇਸ਼ ਕੁਮਾਰ, ਸੁਖਵਿੰਦਰ ਸਿੰਘ ਪਟਵਾਰੀ, ਬਲਵੀਰ ਚੰਦ ਬਾਂਸਲ, ਸਤੀਸ਼ ਕੁਮਾਰ, ਰਤਨ ਕੁਮਾਰ ਗੋਇਲ, ਤਰਸੇਮ ਚੰਦ ਗੋਇਲ, ਯਸ਼ ਪਾਲ ਗਰਗ, ਸ਼੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਦੇ ਪ੍ਰਧਾਨ ਕ੍ਰਿਸ਼ਨ ਕਮਾਰ, ਰਾਕੇਸ਼ ਕੁਮਾਰ ਜੈਨ, ਐਡਵੋਕੇਟ ਸੁਸ਼ੀਲ ਬਾਂਸਲ ਤੋਂ ਇਲਾਵਾ ਸੰਮਤੀ ਦੇ ਸਾਰੇ ਮੈਂਬਰ ਮੌਜੂਦ ਸਨ।
