*ਵਿਧਾਇਕ ਦੇ ਘਰ ਅੱਗੇ 15 ਜੁਲਾਈ ਨੂੰ ਭੁੱਖ ਹੜਤਾਲ ਤੇ ਬੈਠਣਗੀਆ ਆਂਗਣਵਾੜੀ ਵਰਕਰ-ਹੈਲਪਰ*

0
35

ਸਰਦੂਲਗੜ 10,ਜੁਲਾਈ (ਸਾਰਾ ਯਹਾਂ/ਬਲਜੀਤ ਪਾਲ): ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਕਾਂਗਰਸੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਘਰ ਅੱਗੇ 15 ਜੁਲਾਈ ਨੂੰ ਭੁੱਖ ਹੜਤਾਲ ਰੱਖੀ ਜਾਵੇਗੀ ਅਤੇ ਖੂਨ ਨਾਲ ਮੰਗ ਪੱਤਰ ਲਿਖਕੇ ਵਿਧਾਇਕ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਜਾਣਗੇ I ਇਹ ਜਾਣਕਾਰੀ ਯੂਨੀਅਨ ਦੀ ਪ੍ਧਾਨ ਗੁਰਮੇਲ ਕੌਰ ਝੁਨੀਰ ਨੇ ਦਿੱਤੀ I ਉਨਾਂ ਦੱਸਿਆ ਕਿ ਸੂਬਾ ਪ੍ਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦਸ਼ਾਂ ਅਨੁਸਾਰ ਬਲਾਕ ਝੁਨੀਰ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਹੈਲਪਰਾਂ ਭੁੱਖ ਹੜਤਾਲ ਦੋਰਾਨ ਅਪਣੀਆਂ ਮੰਗਾਂ ਲਈ ਆਵਾਜ ਬੁਲੰਦ ਕਰਨਗੀਆਂ I ਸੂਬਾ ਆਗੂ ਜਸਪਾਲ ਕੌਰ ਨੇ ਕਿਹਾ ਕਿ 3 ਤੋਂ 6 ਸਾਲ ਦੇ ਬੱਚੇ ਸੈਂਟਰਾਂ ਵਿੱਚ ਭੇਜੇ ਜਾਣ ਹਰਿਆਣਾ ਪੈਟਰਨ ਦਿੱਤਾ ਜਾਵੇ I ਸਰਕਲ ਮੀਟਿੰਗ ਦੇ 200 ਰੁਪਏ ਦਿੱਤੇ ਜਾਣI 2015 ਵਿੱਚ ਗਲਤ ਸਰਟੀਫਿਕੇਟਾਂ ਤੇ ਵਰਕਰ ਤੋਂ ਸੁਪਰਵਾਈਜਰ ਬਣੀਅਾਂ ਤੇ ਮਹਿਕਮੇ ਵੱਲੋਂ ਕਾਰਵਾਈ ਕਰਕੇ ਨੌਕਰੀ ਤੋਂ ਕੱਢਿਅਾ ਜਾਵੇ ਅਤੇ 420 ਦਾ ਪਰਚਾ ਦਰਜ ਕੀਤਾ ਜਾਵੇ I

LEAVE A REPLY

Please enter your comment!
Please enter your name here