
ਮਾਨਸਾ, 23 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਖੇਤਾਂ ਵਿੱਚ ਨਹਿਰੀ ਪਾਣੀ ਪਚਾਉਣ ਪਾਈਪ ਲਾਈਨ ਦੇ ਉਦਘਾਟਨ ਮੌਕੇ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਨੇ ਕਿਹਾ ਕਿ ਵਿਕਾਸ ਹੀ ਮੇਰਾ ਮਕਸਦਪੰਜਾਬ ਸਰਕਾਰ ਨੇ ਮਾਨਸਾ ਹਲਕੇ ਵਿੱਚ ਨਹਿਰੀ ਪਾਣੀ ਨੂੰ ਹਰ ਖੇਤ, ਹਰ ਕਮਿਊਨਿਟੀ ਸੈਂਟਰ ਤੱਕ ਪਹੁੰਚਾਉਣ ਲਈ ਪਾਈਪ ਲਾਈਨ ਦਾ ਕੰਮ ਸ਼ੁਰੂ ਕੀਤਾ ਹੈ। ਇਸੇ ਤਹਿਤ ਅੱਜ ਮਾਨਸਾ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਜੀ ਵੱਲੋਂ ਸ਼ਹਿਰ ਮਾਨਸਾ ਵਿੱਚ ਪਾਈਪ ਲਾਈਨ ਦੇ ਉਦਘਾਟਨ ਕੀਤੇ ਗਏ।ਇਸ ਮੌਕੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਮਾਨਸਾ ਹਲਕੇ ਦੇ ਖੇਤ-ਖੇਤ ਨਹਿਰੀ ਪਾਣੀ ਲਈ ਲਗਾਤਾਰ ਯਤਨ ਜਾਰੀ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਖ਼ਪਤ ਘਟਾਈ ਜਾ ਸਕੇ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸ਼ਹਿਰ ਮਾਨਸਾ ਦੇ ਸੂਏ ਤੋਂ DAV ਸਕੂਲ ਕੋਲ ਦੀ ਅਨਾਜ ਮੰਡੀ ਤੱਕ 2 ਕਿਲੋਮੀਟਰ ਦੀ ਪਾਈਪ ਲਾਈਨ ਦਾ ਕੰਮ ਟਿਊਬਵੈੱਲ ਕਾਰਪੋਰੇਸ਼ਨ ਰਾਹੀਂ ਸ਼ੁਰੂ ਕਰਵਾਇਆ ਜਿਸ ਨੂੰ ਕਰੀਬ 87 ਲੱਖ ਦੀ ਲਾਗਤ ਅਤੇ ਤਕਰੀਬਨ 1000 ਕਿਲ੍ਹੇ ਨੂੰ ਸਿੰਚਾਈ ਲਈ ਪਾਣੀ ਮਿਲੇਗਾ ਅਤੇ ਇਸ ਪਾਈਪ ਲਾਈਨ ਨਾਲ DAV ਸਕੂਲ ਤੋਂ ਲੈਕੇ ਅਨਾਜ ਮੰਡੀ ਤੱਕ ਜਾਂਦੀ ਸੜਕ ਦਾ ਵੀ ਰਾਹ ਖੁੱਲ ਜਾਵੇਗਾ ਜਿਸ ਨਾਲ ਆਵਾਜਾਈ ਹੋਰ ਸੁਖਾਲੀ ਹੋ ਜਾਵੇਗੀ। ਇਸ ਮੌਕੇ ਡਾ. ਵਿਜੈ ਸਿੰਗਲਾ ਜੀ ਦਾ ਕਹਿਣਾ ਹੈ ਕਿ ਕਈ ਸ਼ਹਿਰ ਨਾਲ ਲਗਦੇ ਖੇਤਾਂ ਨੂੰ ਕਈ ਦਹਾਕਿਆਂ ਮਗਰੋਂ ਨਹਿਰੀ ਪਾਣੀ ਨਸੀਬ ਹੋਵੇਗਾ।ਇਸ ਮੌਕੇ ਟਿਊਬਵੈੱਲ ਕਾਰਪੋਰੇਸ਼ਨ ਦੇ ਅਧਿਕਾਰੀ ,ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ, ਵਾਈਸ ਪ੍ਰਧਾਨ ਨੀਨੁ, ਕੌਂਸਲਰ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ। One attachment • Scanned by Gmail
