ਚੰਡੀਗੜ੍ਹ 19,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਆਮ ਆਦਮੀ ਪਾਰਟੀ (AAP) ਦੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਡੀਐਸਪੀ ਦੀ ਕੁਰਸੀ ’ਤੇ ਬੈਠੇ ਹਨ। ਕਿਸੇ ਨੇ ਇਸ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਹੁਣ ਇਸ ਨੂੰ ਲੈ ਕੇ ‘ਆਪ’ ਵਿਧਾਇਕ ਦੀ ਸੋਸ਼ਲ ਮੀਡੀਆ ‘ਤੇ ਖਿਚਾਈ ਕੀਤੀ ਜਾ ਰਹੀ ਹੈ। ਲੋਕ ਵਿਧਾਇਕ ਦੇ ਇਸ ਰਵੱਈਏ ਨੂੰ ਸੱਤਾ ਦਾ ਅਪਮਾਨ ਕਰਾਰ ਦੇ ਰਹੇ ਹਨ। ਹਾਲਾਂਕਿ ਇਸ ‘ਤੇ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਝ ਦਿਨ ਪਹਿਲਾਂ ਮੁੱਲਾਪੁਰ ਗਰੀਬਦਾਸ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਆਏ ਸਨ। ਉਹ ਜ਼ਮੀਨ ਐਕੁਆਇਰ ਹੋਣ ਸਬੰਧੀ ਸ਼ਿਕਾਇਤ ਲੈ ਕੇ ਆਏ ਸੀ। ਉਸ ਸਮੇਂ ਡੀਐਸਪੀ ਦਫ਼ਤਰ ਵਿੱਚ ਨਹੀਂ ਸੀ। ਸੋਸ਼ਲ ਮੀਡੀਆ ‘ਤੇ ਕਿਹਾ ਜਾ ਰਿਹਾ ਹੈ ਕਿ ‘ਆਪ’ ਵਿਧਾਇਕ ਪ੍ਰੋਟੋਕੋਲ ਨਹੀਂ ਜਾਣਦੇ ਹਨ।
ਕਾਂਗਰਸ ਨੇ ਇਹ ਵੀ ਤਾਅਨਾ ਮਾਰਿਆ ਕਿ ਆਪਣੀ ਕੁਰਸੀ ਸੰਭਾਲੀ ਨਹੀਂ ਜਾਂਦੀ ਤੇ ਦੂਜਿਆਂ ਦੀ ਕੁਰਸੀ ‘ਤੇ ਬੈਠਦੇ ਹਨ। ਇਸ ਸਬੰਧੀ ਡੀਐਸਪੀ ਅਮਨਦੀਪ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਦੀ ਗੱਲ ਕੀਤੀ ਜਾ ਰਹੀ ਸੀ। ਉਸ ਸਮੇਂ ਉਹ ਆਪਣੇ ਦਫ਼ਤਰ ਵਿੱਚ ਨਹੀਂ ਸਨ। MLA ਨੇ ਉਨ੍ਹਾਂ ਦੀ ਕੁਰਸੀ ‘ਤੇ ਬੈਠ ਕੇ ਸ਼ਿਕਾਇਤ ਸੁਣੀ, ਇਸ ਬਾਰੇ ‘ਚ ਉਨ੍ਹਾਂ ਜਾਣਕਾਰੀ ਨਹੀਂ ਹੈ।