ਵਿਧਵਾ ਮਾਂ ਦੀ ਕੀਤੀ ਕੁੱਟਮਾਰ, ਸ਼ੋਸ਼ਲ ਮੀਡੀਆਂ ਵਿੱਚ ਵੀਡੀਓ ਹੋਈ ਵਾਇਰਲ

0
270

ਬੁਢਲਾਡਾ 10,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 8 ਵਿੱਚ ਇੱਕ ਵਿਧਵਾ ਨੂ ਉਸਦੇ ਪੁੱਤਰ ਵੱਲੋਂ ਕੁੱਟਮਾਰ ਕਰਕੇ ਘਰੋ ਬਾਹਰ ਕੱਢਣ ਦਾ ਮਾਮਲਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਥਾਨਕ ਸਿਟੀ ਪੁਲਿਸ ਕੋਲ ਆਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪੀੜਤ ਔਰਤ ਨੇ ਪੁਲਿਸ ਨੂੰ ਦਰਖਾਸਤ ਦੇ ਕੇ ਆਪਣੀ ਜਾਨ ਮਾਲ ਦੀ ਰਾਖੀ ਦੀ ਮੰਗ ਕੀਤੀ ਹੈ। ਅਤੇ ਦੱਸਿਆ ਕਿ ਉਸਦਾ ਇਕਲੋਤਾ ਪੁੱਤਰ ਲੰਮੇ ਸਮੇਂ ਤੋ ਉਸਦੀ ਕੁੱਟਮਾਰ ਕਰਦਾ ਆ ਰਿਹਾ ਹੈ ਪ੍ਰੰਤੂ ਉਸਨੂੰ ਕੋਈ ਇਨਸਾਫ ਨਹੀਂ ਮਿਿਲਆ। ਇਸ ਸੰਬੰਧੀ ਐਸ ਐਚ ਓ ਸਿਟੀ ਸੁਰਜਨ ਸਿੰਘ ਨੇ ਉਪਰੋਕਤ ਘਟਨਾ ਸੰਬੰਧੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜਤ ਔਰਤ ਆਪਣੀਆਂ ਲੜਕੀਆਂ ਸਮੇਤ ਸਾਡੇ ਕੋਲ ਆਈ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਪੀੜਤ ਔਰਤ ਨੂੰ ਇਨਸਾਫ ਦੇਵੇਗੀ।

LEAVE A REPLY

Please enter your comment!
Please enter your name here