-ਵਿਧਵਾਵਾਂ, ਅੰਗਹੀਣਾਂ ਅਤੇ ਬਜੁਰਗਾਂ ਨੂੰ ਕਿਸੇ ਤਰਾਂ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ: ਐਸ.ਐਸ.ਪੀ. ਮਾਨਸਾ

0
28

ਮਾਨਸਾ, 20 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਨੋੋਵਲ ਕੋੋਰੋੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋੋਂ ਰੋੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸਰਕਾਰ ਵੱਲੋੋਂ ਪਿਛਲੇ ਦਿਨਾਂ ਵਿੱਚ ਬੈਂਕ ਕਾਰੋੋਬਾਰ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ, ਜਿਸ ਦੌੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਬੈਂਕਾਂ ਦੇ ਬਾਹਰ ਇਸ ਗਰਮੀ ਦੇ ਮੌੌਸਮ ਦੌਰਾਨ ਬਜ਼ੁਰਗ ਅਤੇ ਹੋੋਰ ਪੈਨਸ਼ਨ-ਧਾਰਕ ਵੱਡੀ ਗਿਣਤੀ ਵਿੱਚ ਬੈਂਕਾ ਦੇ ਬਾਹਰ ਇਕੱਠ ਦੇ ਰੂਪ ਵਿੱਚ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਉਹਨਾਂ ਨੂੰ ਕਈ ਕਈ ਘੰਟੇ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਅਤੇ ਪੁਲਿਸ ਨੂੰ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਾਉਣ ਵਿੱਚ ਦਿੱਕਤ ਪੇਸ਼ ਆ ਰਹੀ ਸੀ। ਇਸ ਤੋੋਂ ਇਲਾਵਾ ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਅਤੇ ਪਿੰਡ/ਵਾਰਡ ਕਮੇਟੀਆਂ ਵੱਲੋੋਂ ਵੀ ਸੂਚਨਾ ਆ ਰਹੀ ਸੀ ਕਿ ਉਨ੍ਹਾਂ ਦੇ ਪਿੰਡਾਂ, ਵਾਰਡਾਂ ਦੇ ਵੱਡੀ ਗਿਣਤੀ ਲੋੋਕ ਪੈਨਸ਼ਨਾਂ ਲੈਣ ਲਈ ਪਿੰਡਾਂ ਸ਼ਹਿਰਾਂ ਅੰਦਰ ਆ ਜਾ ਰਹੇ ਹਨ, ਜਿਸ ਕਾਰਨ ਮੁਕੰਮਲ ਕਰਫਿਊ ਨੂੰ ਕਾਮਯਾਬ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਸਮੱਸਿਆ ਦੇ ਹੱਲ ਕਰਨ ਲਈ ਮਾਨਸਾ ਪੁਲਿਸ ਵੱਲੋੋਂ ਵਿਲੇਜ ਪੁਲਿਸ ਅਫ਼ਸਰ ਅਤੇ ਸਬੰਧਤ ਵਾਰਡਾਂ, ਪਿੰਡਾਂ ਵਿਚਲਆਂ ਜਿਹੜੀਆਂ ਬੈਂਕ ਸ਼ਾਖਾਵਾਂ ਦੀ ਪੈਨਸ਼ਨ ਵੰਡਣ ਲਈ ਅਲਾਟਮੈਂਟ ਹੋੋਈ ਹੈ, ਉਹਨਾਂ ਬੈਂਕਾਂ ਦੇ ਬਿਜਨਸ ਕਾਰਸਪੋੋਡੈਂਟ ਅਤੇ ਬੈਂਕ ਸਟਾਫ ਰਾਹੀਂ, ਬਾਇਓਮੈਟ੍ਰਿਕ ਮਸ਼ੀਨਾਂ ਰਾਹੀ ਪੈਨਸ਼ਨਾਂ ਨੂੰ ਪੈਨਸ਼ਨ-ਧਾਰਕਾਂ ਦੇ ਘਰ ਘਰ ਦੇ ਕੇ ਆਉਣ ਜਾਂ ਪਿੰਡ ਵਿੱਚ, ਵਾਰਡ ਵਿੱਚ ਅਜਿਹੀ ਥਾਂ ਜਿੱਥੇ ਛਾਂ ਅਤੇ ਸਾਫ-ਸਫਾਈ ਦਾ ਪ੍ਰਬੰਧ ਉਚਿਤ ਹੋੋਵੇ, ਉਸ ਥਾਂ ਤੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋੋਏ ਲੋੋੜਵੰਦ ਵਿਅਕਤੀਆਂ ਨੂੰ ਪੈਨਸ਼ਨ ਪਹੁੰਚਾਉਣ ਦਾ ਫੈੈਸਲਾ ਮਾਨਸਾ ਪੁਲਿਸ ਵੱਲੋੋਂ ਲਿਆ ਗਿਆ ਹੈ। 

ਐਸ.ਐਸ.ਪੀ. ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪਿੰਡ ਤਾਮਕੋੋਟ ਦੇ ਪੈਨਸ਼ਨ-ਧਾਰਕਾਂ ਲਈ ਉਹਨਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਐਸ.ਬੀ.ਆਈ. ਬਰਾਂਚ ਖਿਆਲਾਂ ਕਲਾਂ ਵੱਲੋੋਂ ਅਤੇ ਪਿੰਡ ਬੁਰਜ ਹਰੀਕੇ ਦੇ ਪੈਨਸ਼ਨ-ਧਾਰਕਾਂ ਲਈ ਪਿੰਡ ਦੇ ਸਕੂਲ ਵਿੱਚ ਪੰਜਾਬ ਗ੍ਰਾਮੀਣ ਬੈਂਕ ਉੱਭਾ ਵੱਲੋੋ ਵੀ.ਪੀ.ਓ. ਅਤੇ ਪੰਚਾਇਤ ਦੇ ਸਹਿਯੋੋਗ ਨਾਲ ਪੈਨਸ਼ਨਾਂ ਵੰਡੀਆਂ ਗਈਆਂ ਹਨ। ਜੋੋ ਵਿਅਕਤੀ ਜ਼ਿਆਦਾ ਉਮਰ ਕਾਰਨ ਜਾਂ ਕਿਸੇ ਬਿਮਾਰੀ ਕਰਕੇ ਚੱਲ ਫਿਰ ਨਹੀ ਸਕਦੇ, ਉਨ੍ਹਾਂ ਨੂੰ ਘਰ ਵਿਚ ਜਾ ਕੇ ਪੈਨਸ਼ਨ ਵੰਡਣ ਦਾ ਪ੍ਰਬੰਧ ਕੀਤਾ ਗਿਆ।  ਐਸ.ਐਸ.ਪੀ. ਮਾਨਸਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਹਰਜਿੰਦਰ ਸਿੰਘ ਡੀ.ਐਸ.ਪੀ. ਮਾਨਸਾ ਵੱਲੋੋਂ ਖੁਦ ਦੋੋਹਾਂ ਪਿੰਡਾਂ ਵਿੱਚ ਜਾ ਕੇ ਪੈਨਸ਼ਨ ਵੰਡਣ ਦੀ ਮੁਹਿੰਮ ਦੀ ਸੁਰੂਆਤ ਕੀਤੀ ਗਈ ਅਤੇ ਪਿੰਡ ਤਾਮਕੋੋਟ ਦੇ 87 ਸਾਲਾਂ ਬੇਸਹਾਰਾ ਅਤੇ ਚੱਲਣ ਫਿਰਨ ਤੋੋਂ ਅਸਮੱਰਥ ਹਨੀਫ ਖਾਨ ਨਾਮ ਦੇ ਵਿਅਕਤੀ ਨੂੰ ਉਸਦੇ ਘਰ ਵਿਖੇ ਪਹੁੰਚ ਕੇ ਪੈਨਸ਼ਨ ਦਿੱਤੀ ਗਈ।  ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਹਰ ਪਿੰਡ ਵਿੱਚ ਸੈਂਕੜੇ ਪੈਨਸ਼ਨ ਧਾਰਕ ਹਨ, ਜੋੋ ਆਪਣੀਆਂ ਪੈਨਸ਼ਨਾਂ ਲੈਣ ਲਈ ਬੈਕਾਂ ਵਿੱਚ ਆਉਦੇ ਹਨ ਪਰ ਕਰਫਿਊ ਲੱਗਿਆ ਹੋੋਣ ਕਰਕੇ ਬੱਸਾਂ ਆਦਿ ਬੰਦ ਹੋੋਣ ਕਰਕੇ ਜਿੱਥੇ ਇਹਨਾਂ ਨੂੰ ਆਉਣ ਜਾਣ ਵਿੱਚ ਦਿੱਕਤ ਪੇਸ਼ ਆਉਦੀ ਹੈ, ਉਥੇ ਹੀ ਇਹਨਾਂ ਦੀ ਆਵਾਜਾਈ ਨਾਲ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਕੀਤੇ ਕਰਫਿਉ ਦਾ ਮੰਤਵ ਖਤਮ ਹੋੋ ਜਾਂਦਾ ਹੈ। ਜੇਕਰ ਸੈਕੜਿਆਂ ਦੀ ਗਿਣਤੀ ਵਿੱਚ ਵਿਅਕਤੀ ਇਸੇ ਤਰਾਂ ਬੈਕਾਂ ਵਿੱਚ ਆਉਂਦੇ ਰਹੇ ਤਾਂ ਕੋੋਈ ਕਿਸੇ ਵੀ ਕੋਰੋਨਾ ਪ੍ਰਭਾਵਿਤ ਵਿਅਕਤੀ ਕੋੋਰੋੋਨਾ ਵਾਇਰਸ ਦੇ ਫਲਾਅ ਲਈ ਸੰਚਾਰ ਸਾਧਨ ਬਣ ਸਕਦਾ ਹੈ। ਇਸ ਲਈ ਉਹਨਾਂ ਵੱਲੋੋਂ ਮਾਨਸਾ ਜ਼ਿਲ੍ਹੇ ਵਿੱਚ ਸਬੰਧਤ ਪਿੰਡਾਂ ਅਤੇ ਵਾਰਡਾਂ ਦੇ ਵੀ.ਪੀ.ਓ. ਦੀ ਡਿਊਟੀ ਲਗਾਈ ਗਈ ਹੈ ਕਿ ਉਹ ਆਪਣੇ ਪਿੰਡਾਂ ਵਾਰਡਾਂ ਦੇ ਪੈਨਸ਼ਨ ਧਾਰਕਾਂ ਦਾ ਪਤਾ ਲਗਾ ਕੇ ਉਨ੍ਹਾਂ ਪਾਸੋੋਂ ਪੈਨਸ਼ਨ ਅਲਾਟਮੈਂਟ ਬੈਂਕਾਂ ਦਾ ਪਤਾ ਕਰਨਗੇ ਅਤੇ ਫਿਰ ਉਹਨਾਂ ਬੈਂਕਾਂ ਨਾਲ ਤਾਲਮੇਲ ਕਰਕੇ ਬੈਂਕ ਦੀ ਬ੍ਰਾਂਚ ਵਿੱਚੋੋ ਇੱਕ ਸਟਾਫ ਮੈਂਬਰ ਜਾਂ ਬਿਜਨੈਸ ਕਾਰਸਪੋੋਡੈਂਟ ਜਿਸ ਪਾਸ ਬਾਇਓਮੈਟ੍ਰਿਕ ਮਸ਼ੀਨ ਹੋੋਵੇ ਅਤੇ ਉਹਨਾਂ ਬੈਂਕ ਕਰਮਚਾਰੀਆ ਦਾ ਪੂਰਨ ਮੈਡੀਕਲ ਚੈਕਅੱਪ ਹੋੋਵੇ ਅਤੇ ਪੂਰੀ ਤਰਾਂ ਸੈਨੀਟਾਈਜ਼ ਹੋੋਣ ਬਾਅਦ ਘਰ ਘਰ ਜਾ ਕੇ ਜਾਂ ਪਿੰਡ ਦੇ ਕਿਸੇ ਸਾਫ ਸੁਥਰੇ ਅਤੇ ਛਾਂਦਾਰ ਥਾਂ ਵਿੱਚ ਜਾ ਕੇ ਫਿਜੀਕਲ/ਸੋੋਸ਼ਲ ਡਿਸਟੈਂਸ ਬਰਕਰਾਰ ਰੱਖਦੇ ਹੋੋਏ ਬਜੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ ਪੈਨਸ਼ਨ ਦਿੱਤੀ ਜਾਵੇ। ਜ਼ਿਲ੍ਹੇ ਨੂੰ ਕੋੋਰੋੋਨਾ ਵਾਇਰਸ ਮੁਕਤ ਬਨਾਉਣ ਵਿੱਚ ਮਾਨਸਾ ਪੁਲਿਸ ਵੱਲੋੋਂ ਕੀਤੇ ਜਾ ਰਹੇ ਯਤਨਾਂ ਦੀ ਸਫਲਤਾ ਯਕੀਨੀ ਬਣਾਈ ਜਾ ਸਕੇਗੀ।  ਮਾਨਸਾ ਪੁਲਿਸ ਵੱਲੋੋਂ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਅਤੇ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਦਿਨ-ਰਾਤ ਡਿਊਟੀ ਨਿਭਾਈ ਜਾ ਰਹੀ ਹੈ। ਮਾਨਸਾ ਪੁਲਿਸ ਵੱਲੋੋਂ ਕਰਫਿਊ ਦੀ ਮੁਕੰਮਲ ਪਾਲਣਾ ਸਬੰਧੀ ਜ਼ਿਲ੍ਹੇ ਵਿੱਚ ਫਲੈਗ ਮਾਰਚ, ਰੋੋਡ ਮਾਰਚ ਅਤੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬੰਦੀਆ ਕਰਕੇ ਪਬਲਿਕ ਨੂੰ ਆਪਣੇ ਘਰਾਂ ਅੰਦਰ ਰਹਿਣ ਲਈ ਲਗਾਤਾਰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।  ਇਸ ਮੌੌਕੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ, ਸਹਾਇਕ ਥਾਣੇਦਾਰ ਗੁਰਤੇਜ ਸਿੰਘ ਇੰਚਾਰਜ ਪੁਲਿਸ ਚੌੌਕੀ ਠੂਠਿਆਂਵਾਲੀ, ਸ੍ਰੀ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌੌਸਲ ਮਾਨਸਾ, ਸ੍ਰੀ ਜਗਦੀਪ ਸਿੰਘ ਸਰਪੰਚ ਪਿੰਡ ਬੁਰਜ ਢਿੱਲਵਾ, ਸ੍ਰੀ ਰਾਜਪਾਲ ਸਿੰਘ ਸਰਪੰਚ ਪਿੰਡ ਬੁਰਜ ਹਰੀਕੇ, ਸ੍ਰੀ ਗੁਰਨਾਮ ਸਿੰਘ ਸਰਪੰਚ ਪਿੰਡ ਤਾਮਕੋੋਟ, ਸ੍ਰੀ ਪਰੀਤ ਚਹਿਲ ਪਿੰਡ ਤਾਮਕੋੋਟ, ਸਹਾਇਕ ਥਾਣੇਦਾਰ ਬਲਵੰਤ ਭੀਖੀ ਅਤੇ ਵੀ.ਪੀ.ਓ ਕੁਲਵਿੰਦਰ ਸਿੰਘ ਵੀ.ਪੀ.ਓ. ਹੌੌਲਦਾਰ ਹਰਜਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here