*ਵਿਦੇਸ਼ ਲੈ ਜਾਣ ਦਾ ਲਾਲਚ ਦੇ ਪਤਨੀ ਵਲੋਂ 68 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ*

0
85

ਬਠਿੰਡਾ 10,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ‘ਚ ਵਿਦੇਸ਼ ਜਾਣ ਦੀ ਚਾਹ ਨੌਜਵਾਨਾਂ ‘ਚ ਲਗਾਤਾਰ ਵਧ ਰਹੀ ਹੈ। ਇਸ ਕਰਕੇ ਵਿਦੇਸ਼ ਜਾ ਕੇ ਸੈਟਲ ਹੋਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਨੌਜਵਾਨ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ। ਇਸ ਦਾ ਖਾਮਿਆਜ਼ਾ ਕਈ ਵਾਰ ਨੌਜਵਾਨਾਂ ਨੂੰ ਭਾਰੀ ਕੀਮਤ ਅਦਾ ਕਰਕੇ ਵੀ ਚੁੱਕਾਉਣਾ ਪੈਂਦਾ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਬਠਿੰਡਾ ਐਸਐਸਪੀ ਨੂੰ ਸ਼ਿਕਾਇਤ ਮਿਲੀ ਕਿ ਵਾਸੀ ਭਗਤਾ ਭਾਈਕਾ ਗੁਰਪਿੰਦਰ ਸਿੰਘ ਦਾ ਵਿਆਹ 12 ਮਈ 2019 ਨੂੰ ਬਠਿੰਡਾ ਵਾਸੀ ਸੰਦੀਪ ਕੌਰ ਨਾਲ ਸ਼ਹਿਰ ਦੇ ਅੰਟਿਕ ਪੈਲੇਸ ਵਿੱਚ ਹੋਇਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਡੇ ਨਾਲ ਇੱਕ ਸ਼ਰਤ ਰੱਖੀ ਸੀ ਕਿ ਸਾਡੀ ਕੁੜੀ ਦਾ ਵਿਦੇਸ਼ ਪੜ੍ਹਾਈ ਦਾ ਖ਼ਰਚਾ ਤੇ ਵਿਆਹ ਤੋਂ ਬਾਅਦ ਵਿਦੇਸ਼ ਜਾਣ ਦਾ ਖ਼ਰਚਾ ਤੁਸੀਂ ਚੁੱਕਣਾ ਹੈ। ਇਸ ਤੋਂ ਬਾਅਦ ਪੀੜਤ ਲੜਕੇ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਆਪਣੀ ਜ਼ਮੀਨ ਵੇਚ ਕੇ 68 ਲੱਖ ਰੁਪਏ ਦਾ ਖ਼ਰਚਾ ਕੀਤਾ।

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ‘ਚ ਅੱਗੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਉੱਥੋਂ ਗਈ ਸੀ ਤਾਂ ਪੰਜ ਮਹੀਨੇ ਦੀ ਗਰਭਵਤੀ ਸੀ, ਉਸ ਦੇ ਬਾਅਦ ਵਿੱਚ ਉਸ ਨੇ ਫੋਟੋ ਵ੍ਹੱਟਸਐਪ ਰਾਹੀਂ ਭੇਜ ਕੇ ਕਿਹਾ ਕਿ ਉਸ ਨੇ ਗਰਭਪਾਤ ਕਰਾ ਲਿਆ ਹੈ ਤੇ ਹੁਣ ਉਸ ਦਾ ਮੇਰੇ ਨਾਲ ਕੋਈ ਸਬੰਧ ਨਹੀਂ।

LEAVE A REPLY

Please enter your comment!
Please enter your name here