*ਵਿਦੇਸ਼ ਬੈਠੇ ਨੌਜਵਾਨ ਉੱਤੇ ਬਲਾਤਕਾਰ ਦਾ ਦੋਸ਼, ਹਾਈਕੋਰਟ ਨੇ ਦੱਸਿਆ ਮੰਦਭਾਗਾ*

0
39

(ਸਾਰਾ ਯਹਾਂ/ਬਿਊਰੋ ਨਿਊਜ਼ )  : ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪਤਾ ਲੱਗਿਆ ਕਿ ਜਿਸ ਨੌਜਵਾਨ ਉੱਤੇ ਇਹ ਦੋਸ਼ ਲਾਏ ਗਏ ਹਨ ਉਸ ਨੌਜਵਾਨ ਉਸ ਵੇਲੇ ਲੰਡਨ ਵਿੱਚ ਸੀ। ਇਸ ਮਾਮਲੇ ਨੂੰ ਅਦਾਲਤ ਨੇ ਮੰਦਭਾਗਾ ਕਰਾਰ ਦਿੱਤਾ।

ਦਰਅਸਲ ਇੱਕ ਔਰਤ ਵਿੱਚ ਨੌਜਵਾਨ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਸ ਦਿਨ ਨੌਜਵਾਨ ਉੱਤੇ ਬਲਾਤਕਾਰ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ ਉਸ ਵੇਲੇ ਨੌਜਵਾਨ ਲੰਡਨ ਵਿੱਚ ਸੀ। ਇਸ ਦੌਰਾਨ ਅਦਾਲਤ ਨੇ ਔਰਤ ਦੀ ਇਸ ਸ਼ਿਕਾਇਤ ਨੂੰ ਮੰਦਭਾਗਾ ਦੱਸ ਕੇ ਐਫਆਈਆਰ ਰੱਦ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ਦੇ ਕਾਰਨ ਕਈ ਸੱਚੇ ਮਾਮਲਿਆਂ ਵਿੱਚ ਫ਼ੈਸਲਾ ਲੈਣਾ ਔਖਾ ਹੋ ਜਾਂਦਾ ਹੈ।

ਪਟੀਸ਼ਨ ਦਾਇਰ ਕਰਦੇ ਹੋਏ ਬਠਿੰਡਾ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਇਲਜ਼ਾਮ ਅਨੁਸਾਰ ਉਸ ਨੇ 1 ਫਰਵਰੀ 2019 ਨੂੰ ਬਠਿੰਡਾ ਵਿਖੇ ਪੀੜਤਾ ਨਾਲ ਬਲਾਤਕਾਰ ਕੀਤਾ ਸੀ। ਪਟੀਸ਼ਨਕਰਤਾ ਨੇ ਦੱਸਿਆ ਕਿ ਹਾਲਾਂਕਿ ਜਿਸ ਦਿਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਉਸ ਸਮੇਂ ਭਾਰਤ ਵਿੱਚ ਨਹੀਂ ਸੀ। ਹਾਈ ਕੋਰਟ ਨੇ ਇਸ ਸਬੰਧੀ ਰਿਕਾਰਡ ਜਾਂਚ ਅਧਿਕਾਰੀ ਨੂੰ ਸੌਂਪਣ ਦੇ ਹੁਕਮ ਦਿੱਤੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ 26 ਜਨਵਰੀ 2019 ਨੂੰ ਪਟੀਸ਼ਨਰ ਲੰਡਨ ਲਈ ਰਵਾਨਾ ਹੋਇਆ ਸੀ।

ਇਸ ਦੇ ਨਾਲ ਹੀ ਅਦਾਲਤ ਨੂੰ ਦੱਸਿਆ ਗਿਆ ਕਿ ਪੀੜਤਾ ਤਿੰਨ ਹੋਰ ਦੋਸ਼ੀਆਂ ‘ਤੇ ਲੱਗੇ ਦੋਸ਼ਾਂ ਤੋਂ ਪਿੱਛੇ ਹਟ ਗਈ ਹੈ। ਅਦਾਲਤ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਉਸ ਦੀ ਭਰੋਸੇਯੋਗਤਾ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ ਅਤੇ ਇਹ ਬਲੈਕਮੇਲਿੰਗ ਦਾ ਮਾਮਲਾ ਜਾਪਦਾ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਕੇਸਾਂ ਦੇ ਵਾਪਰਨ ਕਾਰਨ ਅਦਾਲਤ ਲਈ ਸੱਚੇ ਕੇਸਾਂ ਦਾ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹਾਈਕੋਰਟ ਨੇ ਇਸ ਮਾਮਲੇ ਵਿੱਚ ਐਫਆਈਆਰ ਨੂੰ ਰੱਦ ਕਰਦਿਆਂ ਪਟੀਸ਼ਨਰ ਨੂੰ ਬਰੀ ਕਰਨ ਦਾ ਹੁਕਮ ਜਾਰੀ ਕੀਤਾ ਹੈ।

LEAVE A REPLY

Please enter your comment!
Please enter your name here