
ਮਾਨਸਾ (ਸਾਰਾ ਯਹਾਂ/ਰੀਤਵਾਲ) ਨੌਜਵਾਨ ਪੀੜ੍ਹੀ ‘ਚ ਵਿਦੇਸ਼ ਜਾਣ ਦਾ ਰੁਝਾਨ ਘੱਟ ਹੋਣ ਦਾ
ਨਾਮ ਨਹੀਂ ਲੈ ਰਿਹਾ ਹੈ । ਹਰ ਸਾਲ ਸੂਬੇ ਵਿੱਚੋਂ ਲੱਖਾਂ ਦੀ ਗਿਣਤੀ ‘ਚ ਨੌਜਵਾਨ
ਵਿਦੇਸ਼ਾਂ ਨੂੰ ਜਾ ਰਿਹਾ ਹੈ । ਵਧੇਰੇ ਲੋਕ ਇਸ ਵਰਤਾਰੇ ਨੂੰ ਬੇਰੁਜæਗਾਰੀ ਅਤੇ
ਪੰਜਾਬ ‘ਚ ਵੱਧ ਰਹੀ ਗੁੰਡਾਗਰਦੀ ਨਾਲ ਜੋੜ ਕੇ ਦੇਖਦੇ ਹਨ ਪਰ ਰੁਜæਗਾਰ ਨਾ
ਮਿਲਣਾ ਇਸ ਦਾ ਇੱਕੋ-ਇੱਕ ਕਾਰਨ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਕਈ
ਸਰਕਾਰੀ ਨੌਕਰੀਆਂ ਅਤੇ ਚੰਗੀਆਂ ਜਾਇਦਾਦਾਂ ਵਾਲੇ ਵੀ ਹੁਣ ਆਪਣੇ ਸ¨ਬੇ ਨੂੰ
ਛੱਡ ਰਹੇ ਹਨ। ਪੰਜਾਬ ਵਿੱਚ ਵਿਦੇਸ਼ ਜਾਣ ਦੀ ਹੋੜ ਇੰਨੇ ਵੱਡੇ ਪੱਧਰ ’ਤੇ ਹੈ ਕਿ
ਹਰ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਵਿਦੇਸ਼ ਭੇਜਣਾ
ਚਾਹੁੰਦਾ ਹੈ ਪਰ ਸਾਡੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸ ਤਬਦੀਲੀ ’ਤੇ
ਬਿਲਕੁੱਲ ਵੀ ਗੌਰ ਨਹੀਂ ਕਰ ਰਹੀਆਂ ਹਨ ।
