
ਜਲੰਧਰ: ਕੋਰੋਨਾਵਾਇਰਸ ਮਹਾਮਾਰੀ ਦੌਰਾਨ ਵਿਦੇਸ਼ਾਂ ਤੋਂ ਪਰਤ ਰਹੇ ਪ੍ਰਵਾਸੀ ਪੰਜਾਬੀਆਂ ਨੂੰ ਕੁਆਰੰਟੀਨ ਕਰਨ ਲਈ ਜਲੰਧਰ ਪ੍ਰਸ਼ਾਸਨ ਤਿਆਰੀਆਂ ਕਰ ਰਿਹਾ ਹੈ। ਪ੍ਰਸ਼ਾਸਨ ਨੇ ਇੱਕ ਦਰਜਨ ਦੇ ਕਰੀਬ ਹੋਟਲਾਂ ਨੂੰ ਕੁਆਰੰਟੀਨ ਲਈ ਤਿਆਰ ਕੀਤਾ ਹੈ।ਹਾਲਾਂਕਿ ਹੋਟਲਾਂ ‘ਚ ਰੁੱਕਣ ਦਾ ਸਾਰਾ ਖਰਚਾ ਲੋਕਾਂ ਨੂੰ ਖੁਦ ਚੁੱਕਣਾ ਪਵੇਗਾ।
ਜਲੰਧਰ ਦੇ ਹੋਟਲ ਸਰਵੋਟਰ ਪਰਟੀਕੋ ਦੇ ਜਨਰਲ ਮੈਨੇਜਰ ਰੋਹਿਤ ਵਰਮਾ ਨੇ ਦੱਸਿਆ ਕਿ ਨਾਨ ਪ੍ਰੋਫਿਟ ਪਾਲਸੀ ਦੇ ਤਹਿਤ ਵਿਦੇਸ਼ਾਂ ਤੋਂ ਪਰਤਣ ਵਾਲੇ ਪ੍ਰਵਾਸੀ ਭਾਰਤੀਆਂ ਲਈ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਰਹਿਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਹੋਟਲ ਦੇ ਮੀਨੂੰ ਦੇ ਅਨੁਸਾਰ ਇਨ੍ਹਾਂ ਲੋਕਾਂ ਨੂੰ ਖਾਣ ਪੀਣ ਲਈ ਦਿੱਤਾ ਜਾਵੇਗਾ।ਜੇ ਪ੍ਰਸ਼ਾਸਨ ਵਲੋਂ ਆਗਿਆ ਦਿੱਤੀ ਜਾਂਦੀ ਹੈ, ਤਾਂ ਇਹਨਾਂ ਐਨਆਰਆਈ ਪੰਜਾਬੀਆਂ ਪੀਣ ਲਈ ਸ਼ਰਾਬ ਵੀ ਦਿੱਤਾ ਜਾਵੇਗੀ।
