
ਚੰਡੀਗੜ੍ਹ: ਵਿਦੇਸ਼ਾਂ ਵਿੱਚ ਆਕਸਫੋਰਡ, ਬਿਜ਼ਨਸ ਸਕੂਲ ਆਦਿ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਜੀ ਮੈਟ ਸਕੋਰ ਦੀ ਜ਼ਰੂਰਤ ਨਹੀਂ ਹੈ।
ਕਿਸੇ ਵੀ ਬਿਜ਼ਨਸ ਸੰਸਥਾ ਅਤੇ ਐਮਬੀਏ ਲਈ ਜੀ ਮੈਟ ਦੀ ਜਰੂਰਤ ਹੁੰਦੀ ਸੀ ਇਹ ਟੈਸਟ ਵਿਦਿਆਰਥੀ ਦੀ ਅੰਗ੍ਰੇਜ਼ੀ ਪੜ੍ਹਨ, ਲਿਖਣ, ਸਮਝਣ ਅਤੇ ਬੋਲਣ ਦੀ ਯੋਗਤਾ ਦੀ ਪਰਖ ਕਰਦਾ ਸੀ ਅਤੇ ਇਸਦਾ ਅੰਕ ਦਰਸਾਉਂਦਾ ਸੀ ਕਿ ਵਿਦਿਆਰਥੀ ਉਸ ਸੰਸਥਾ ਦੇ ਯੋਗ ਹੈ ਜਾਂ ਨਹੀਂ।ਹੁਣ ਇਸ ਟੈਸਟ ਦੇ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦਾ ਕਾਫੀ ਸਮਾਂ ਵੀ ਬਚੇਗਾ।
ਹੁਣ ਇਸ ਨਾਲ ਵਿਦਿਆਰਥੀ ਆਪਣੀ ਮਰਜ਼ੀ ਨਾਲ ਕਿਸੇ ਵੀ ਸੰਸਥਾ ‘ਚ ਦਾਖਲਾ ਲੈ ਸਕਣਗੇ।
