
ਚੰਡੀਗੜ੍ਹ 11 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਵਿਦਿਆਰਥੀ ਜਥੇਬੰਦੀ ਸਟੂਡੈਂਟਸ ਆਫ ਪੰਜਾਬ ਯੂਨੀਵਰਸਿਟੀ (SOPU) ਦੇ ਸਾਬਕਾ ਸੂਬਾ ਪ੍ਰਧਾਨ ਤੇ ਚੰਡੀਗੜ੍ਹ ਪੁਲਿਸ ਦੀ ਵਾਂਟੇਡ ਸੂਚੀ ‘ਚ ਸ਼ਾਮਲ ਗੁਰਲਾਲ ਬਰਾੜ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੀਤੀ ਦੇਰ ਰਾਤ ਜਦੋਂ ਗੁਰਲਾਲ ਇੰਡਸਟਰੀਅਲ ਏਰੀਆ ‘ਚ ਸਥਿਤ ਕਲੱਬ ਬਾਹਰ ਆਪਣੀ ਗੱਡੀ ‘ਚ ਬੈਠਾ ਸੀ। ਉਸ ਵੇਲੇ ਤਿੰਨ ਨੌਜਵਾਨ ਆਏ ਤੇ ਗੁਰਲਾਲ ‘ਤੇ ਸੱਤ ਗੋਲ਼ੀਆਂ ਵਰ੍ਹਾਈਆਂ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੁਰਲਾਲ ਨੂੰ ਚੰਡੀਗੜ੍ਹ ਪੀਜੀਆਈ ਦਾਖਲ ਕਰਵਾਇਆ ਪਰ ਉਸ ਦੀ ਮੌਤ ਹੋ ਗਈ। ਗੁਰਲਾਲ ਦੇ ਤਿੰਨ ਗੋਲ਼ੀਆਂ ਲੱਗੀਆਂ ਸਨ। ਪੁਲਿਸ ਜਾਂਚ ਵਿਚ ਜੁੱਟ ਗਈ ਹੈ ਕਿ ਆਖਰ ਇਸ ਘਟਨਾ ਨੂੰ ਅੰਜ਼ਾਮ ਕਿਸ ਨੇ ਦਿੱਤਾ।
