*ਵਿਜੀਲੈਂਸ ਵਿਭਾਗ ਦੀ ਟੀਮ ਨੇ ਮਾਨਸਾ ਨਗਰ ਕੌਂਸਲ ਚ ਹੋਏ ਘਪਲਿਆ ਦੀ ਸ਼ੁਰੂ ਕੀਤੀ ਜਾਂਚ*

0
707

ਮਾਨਸਾ, 10 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨਗਰ ਕੌਂਸਲ ਮਾਨਸਾ ਵਿਖੇ ਪੰਜਾਬ ਸਟੇਟ ਵਿਜੀਲੈਂਸ ਪੁਲਸ ਦੁਆਰਾ ਨਗਰ ਕੌਂਸਲ ਦੇ ਪ੍ਰਧਾਨ ਵਿਜੇ ਕੁਮਾਰ ਦੇ ਨਾਲ 6 ਹੋਰ ਅਧਿਕਾਰੀਆ ਤੇ ਕਮੀਸ਼ਨ ਲੈ ਕੇ ਭ੍ਰਿਸ਼ਟਾਚਾਰ ਕਰਨ ਲਈ ਦਰਜ ਕੀਤੇ ਮੁਕੱਦਮੇ ਤੋਂ ਬਾਅਦ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਵੱਲੋਂ ਆਪਣੀ ਜੁੰਮੇਵਾਰੀ ਸਮਝਦੇ ਹੋਏ ਨਗਰ ਕੌਂਸਲ ਚ ਹੋਏ ਹੋਰ ਘਪਲਿਆਂ ਜਿੰਨਾ ਵਿੱਚੋਂ ਨਕਸ਼ੇ ਅਤੇ ਸੀ ਐਲ ਜੂ ਦੇ ਨੋਟਿਸਾਂ ਚ ਘਪਲੇ, ਨਗਰ ਕੌਸਲ ਦੀ ਸਰਕਾਰੀ ਜਗਾ ਤੇ ਕਬਜੇ, ਐਨ ਓ ਸੀ ਚ ਘਪਲੇ, ਪ੍ਰਾਪਰਟੀ ਟੈਕਸ ਚ ਹੋਏ ਘਪਲੇ, ਕੁਲੀਸ਼ਨ ਬਿਲਾ ਚ ਘਪਲੇ, ਪੁਰਾਣੀਆ ਬੋਗਸ ਪੇਮੈਂਟਸ ਚ ਘਪਲੇ, ਐਡਵਰਟਾਈਜ਼ਮੈਂਟ ਬੋਰਡਾਂ ਦੇ ਘਪਲੇ, ਬੱਸ ਸਟੈਂਡ ਦੀਆ ਸਟਾਲਾਂ ਚ ਘਪਲੇ ਸੰਬੰਧੀ ਕਾਰਵਾਈ ਕਰਨ ਲਈ ਆਪਣੀ ਲਿਖਤੀ ਦਰਖਾਸਤ ਮਾਨਯੋਗ ਲੋਕਲ ਗੋਰਮਿੰਟ ਵਿਭਾਗ ਮੰਤਰੀ, ਪ੍ਰਿੰਸੀਪਲ ਸਕੱਤਰ ਅਤੇ ਡਾਇਰੈਕਟਰ ਨੂੰ ਪੇਸ਼ ਹੋ ਕੇ 11 ਜੂਨ ਨੂੰ ਦਿੱਤੀ ਸੀ। ਜਿਸ ਤੇ ਕਾਰਵਾਈ ਕਰਦਿਆ ਅੱਜ ਲੋਕਲ ਗੋਰਮਿੰਟ ਵਿਭਾਗ ਦੇ ਮੁੱਖ ਚੌਕਸੀ ਅਫਸਰ ਦੀ ਟੀਮ ਦੇ ਨਿਸ਼ਾਤ ਕੁਮਾਰ ਅਤੇ ਸੁਧੀਰ ਕੁਮਾਰ ਅਫਸਰਾ ਨੇ ਮਾਨਸਾ ਨਗਰ ਕੌਂਸਲ ਦਫਤਰ ਵਿਖੇ ਪਹੁੰਚ ਕੇ ਸ਼ਿਕਾਇਤ ਕਰਨ ਵਾਲੇ ਕੌਸਲਰਾ ਨੂੰ ਸਾਹਮਣੇ ਬੁਲਾ ਕੇ ਉਹਨਾ ਦੇ ਸਾਹਮਣੇ ਸਾਰਾ ਰਿਕਾਰਡ ਚੈਕ ਕਰਕੇ ਰਿਕਾਰਡ ਦੀ ਛਾਣਬੀਣ ਕੀਤੀ। ਮੁੱਢਲੀ ਪੁੱਛਗਿੱਛ ਅਤੇ ਛਾਣਬੀਣ ਤੋਂ ਸ਼ਿਕਾਇਤ ਸਹੀ ਸਾਬਿਤ ਹੋਈ ਅਤੇ ਵੱਖ ਵੱਖ ਹੈਡਾ ਵਿੱਚ ਕਾਨੂੰਨ ਦੀ ਉਲੰਘਣਾ ਕਰਕੇ ਘਪਲੇ ਸਾਹਮਣੇ ਆਏ। ਆਖੀਰ ਵਿਚ ਮੁੱਖ ਚੌਕਸੀ ਵਿਭਾਗ ਦੀ ਟੀਮ ਨੇ ਕਾਰਜਸਾਧਕ ਅਫਸਰ ਨਗਰ ਕੌਂਸਲ ਮਾਨਸਾ ਨੂੰ ਹਦਾਇਤ ਕੀਤੀ ਕਿ ਆਪਣੇ ਵੱਖ ਵੱਖ ਬ੍ਰਾਂਚਾ ਦੇ ਜੁੰਮੇਵਾਰ ਅਧਿਕਾਰੀਆ ਨੂੰ ਸਮੇਤ ਰਿਕਾਰਡ ਲੈ ਕੇ ਸੋਮਵਾਰ ਨੂੰ ਚੰਡੀਗੜ੍ਹ ਹੈਡ ਆਫਿਸ ਆਉਣਾ ਹੈ। ਇਸ ਸਮੇਂ ਨਗਰ ਕੌਂਸਲ ਮਾਨਸਾ ਦੇ ਕੌਂਸਲਰ ਪ੍ਰੇਮ ਸਾਗਰ ਭੋਲਾ, ਵਿਸ਼ਾਲ ਜੈਨ ਗੋਲਡੀ ਅਤੇ ਵਾਰਡ ਨੰਬਰ 13 ਦੇ ਕੌਂਸਲਰ ਰੰਜਨਾ ਦੇ ਪਤੀ ਐਡਵੋਕੇਟ ਅਮਨ ਮਿੱਤਲ ਹਾਜਰ ਰਹੇ। ਉਹਨਾ ਨੇ ਆਖੀਰ ਵਿੱਚ ਇਹ ਮੰਗ ਕੀਤੀ ਕਿ ਭਾਵੇਂ ਮੁੱਖ ਚੌਕਸੀ ਵਿਭਾਗ ਦੀ ਟੀਮ ਦੇ ਅਫਸਰਾ ਨੇ ਮੁੱਢਲੀ ਜਾਂਚ ਬਹੁਤ ਡੂੰਘਾਈ ਨਾਲ ਕੀਤੀ ਹੈ, ਪਰ ਜੇਕਰ ਇਹਨਾ ਸਾਰੇ ਘਪਲਿਆ ਦੀ ਜਾਂਚ ਵੀ ਪੰਜਾਬ ਸਟੇਟ ਵਿਜੀਲੈਂਸ ਪੁਲਸ ਕਰੇ ਬਹੁਤ ਸਾਰੇ ਘਪਲੇਬਾਜ਼ ਹੋਰ ਫੜੇ ਜਾ ਸਕਦੇ ਹਨ।

LEAVE A REPLY

Please enter your comment!
Please enter your name here