ਮਾਨਸਾ 19 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨਾਲ ਠੱਗੀ ਤਾਂ ਕੀਤੀ ਹੀ ਹੁਣ ਇਸ ਦੇ ਮੰਤਰੀ ਲੋਕਾਂ ਨੂੰ ਗਾਲਾਂ ਕੱਢਣ ਅਤੇ ਦਸਤਾਰ ਦੀ ਬੇਅਦਬੀ ਵੀ ਕਰ ਰਹੇ ਹਨ। ਇਹ ਸ਼ਬਦ ਹਲਕਾ ਬੁਢਲਾਡਾ ਦੇ ਪਿੰਡ ਦਲੇਲਵਾਲਾ, ਮਲਕੋਂ, ਸੇਰਖਾਂ ਵਾਲਾ, ਗੰਢੂ ਕਲਾਂ, ਕਲੀਪੁਰ ਅਤੇ ਰਾਮਨਗਰ ਭੱਠਲ ਵਿਖੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ ਦੀ ਅਗਵਾਈ ਹੇਠ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਕਹੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਅੱਧਾ ਸਮਾਂ ਲੰਘ ਚੁੱਕਿਆ ਹੈ ਅਤੇ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਜੇ ਸਾਡੀ ਸਰਕਾਰ ਆ ਗਈ ਤਾਂ ਤੇਰੀਆਂ ਲੇਲੜੀਆਂ ਕਢਵਾ ਦੇਵਾਂਗੇ। ਇਹ ਗੱਲ ਮੁੱਖ ਮੰਤਰੀ ਨੋਟ ਕਰ ਲੈਣ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਘਟਾਉਣ ਅਤੇ ਉਸ ਦੀ ਸੂਚਨਾ ਲੀਕ ਕਰਨ ਲਈ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਨਿੱਜੀ ਸਕੱਤਰ ਬਲਤੇਜ ਪੰਨੂ ਜਿੰਮੇਵਾਰ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸ਼ਰਾਬ ਅਤੇ ਰੇਤ ਘੁਟਾਲੇ ਨਾਲ ਚੱਲ ਰਹੀ ਹੈ। ਅੱਜ ਜਿਨ੍ਹਾਂ ਭ੍ਰਿਸ਼ਟਾਚਾਰ ਪੰਜਾਬ ਵਿੱਚ ਹੈ, ਇਸ ਤੋਂ ਪਹਿਲਾਂ ਕਦੇ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ, ਦਿੱਲੀ ਵਾਲਿਆਂ ਨੂੰ ਉਹ ਇੱਥੇ ਨਾ ਆਉਣ ਦੇਣ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਡਟ ਕੇ ਸਾਥ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਦਾ ਆਮ ਆਦਮੀ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ। ਇਸ ਦੇ ਇੱਕ ਮੰਤਰੀ ਦੇ ਖਿਲਾਫ ਉਨ੍ਹਾਂ ਨੂੰ ਖੁਦ ਵੀਡਿਓ ਪੇਸ਼ ਕੀਤੀ। ਪਰ ਉਸ ਤੇ ਕੋਈ ਕਾਰਵਾਈ ਨਹੀਂ ਹੋਈ। ਇੱਕ ਮੰਤਰੀ ਰਾਮਗੜ੍ਹੀਆ ਬਰਾਦਰੀ ਦੇ ਖਿਲਾਫ ਮੰਦੀ ਭਾਸ਼ਾ ਬੋਲਿਆ ਹੈ, ਉਸ ਨੂੰ ਕੁਝ ਨਹੀਂ ਕਿਹਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਕੋਲ ਕੰਮ ਕਰਵਾਉਣ ਜਾਣ ਲਈ ਸਾਡੀਆਂ ਧੀਆਂ-ਭੈਣਾਂ ਕਿੰਨੀਆਂ ਮਹਿਫੂਜ ਹਨ। ਇਹ ਤੁਸੀਂ ਆਪ ਹੀ ਅੰਦਾਜਾ ਲਗਾ ਸਕਦੇ ਹੋ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਕਰਜਈ ਕਰਕੇ ਜਾਵੇਗੀ ਅਤੇ ਜੋ ਵਿਕਾਸ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ, ਉਹ ਸਿਰਫ ਇੱਕ ਡਰਾਮਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੇਲੇ ਦੀਆਂ ਪੰਜਾਬ ਨੂੰ ਦਿੱਤੀਆਂ ਪ੍ਰਾਪਤੀਆਂ, ਕੀਤੇ ਗਏ ਵਿਕਾਸ ਕੰਮ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਵੀ ਪੰਜਾਬ ਵਿੱਚ ਅਕਾਲੀ ਸਰਕਾਰ ਵੇਲੇ ਕੀਤੇ ਗਏ ਕੰਮ ਮੂੰਹੋਂ ਬੋਲਦੇ ਹਨ। 2 ਸਾਲ ਦੇ ਕਾਰਜਕਾਲ ਵਿੱਚ ਭਗਵੰਤ ਮਾਨ ਸਰਕਾਰ ਅਕਾਲੀ ਸਰਕਾਰ ਵੇਲੇ ਕੀਤੇ ਕੰਮਾਂ ਵਰਗਾ ਕੋਈ ਵੀ ਕੰਮ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਬਚਾਉਣ ਲਈ ਭਗਵੰਤ ਮਾਨ ਦਿੱਲੀ ਦੇ ਗੇੜੇ ਲਗਾ ਰਹੇ ਹਨ। ਪਰ ਪੰਜਾਬ ਵਿੱਚ ਵੀ ਸ਼ਰਾਬ ਘੁਟਾਲਾ ਹੋਣ ਦੀ ਸ਼ੰਕਾ ਬਣੀ ਹੋਈ ਹੈ। ਜਿਸ ਦਾ ਪਤਾ ਵੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੰ ਲੱਗ ਜਾਵੇਗਾ। ਇਸੇ ਦੌਰਾਨ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅਨੇਕਾਂ ਵਿਅਕਤੀ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਮੌਕੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਪ੍ਰਧਾਨ ਗੁਰਮੇਲ ਸਿੰਘ ਫਫੜੇ, ਯੂਥ ਅਕਾਲੀ ਦਲ ਪੰਜਾਬ ਦੀ ਕੌਰ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਟੋਡਰਪੁਰ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਠੇਕੇਦਾਰ ਗੁਰਪਾਲ ਸਿੰਘ, ਰੋਬਿਨ ਸਿੰਘ ਬਰਾੜ, ਪ੍ਰਧਾਨ ਦਵਿੰਦਰ ਸਿੰਘ ਚੱਕ ਅਲੀਸ਼ੇਰ, ਸ਼ਾਮ ਲਾਲ ਧਲੇਵਾਂ, ਬੂਟਾ ਸਿੰਘ ਝਲਬੂਟੀ, ਕਾਲਾ ਕੁਲਰੀਆਂ, ਸੁਖਵਿੰਦਰ ਸਿੰਘ ਮੰਘਾਣੀਆਂ, ਮਹਿੰਦਰ ਸਿੰਘ ਸੈਦੇਵਾਲਾ, ਕੁਲਵੰਤ ਸਿੰਘ ਛਮਲੀ ਬੋਹਾ, ਜਸਵੀਰ ਸਿੰਘ ਜੱਸੀ ਬਾਬਾ ਬੁਢਲਾਡਾ, ਜਸਪਾਲ ਸਿੰਘ ਗੰਢੂ ਕਲਾਂ, ਦਰਸ਼ਨ ਸਿੰਘ ਗੰਢੂ ਕਲਾਂ, ਜੋਗਾ ਸਿੰਘ ਬੋਹਾ , ਕੂਲਦੀਪ ਸਿੰਘ ਗੰਢੂ, ਗੁਰਪ੍ਰੀਤ ਸਿੰਘ ਗੰਢੂ, ਜਸ਼ਨਦੀਪ ਸਿੰਘ, ਕੁਲਦੀਪ ਸਿੰਘ ਨੰਬਰਦਾਰ , ਜਗਤਾਰ ਸਿੰਘ ਗੁਰਨੇ, ਬਿੱਕਰ ਸਿੰਘ ਬੌੜਾਂ ਵਾਲ, ਰਵੀ ਚਹਿਲ ਸ਼ੇਰਖਾ, ਸੁਖਵਿੰਦਰ ਕੌਰ ਸੁੱਖੀ ਕਰਮਜੀਤ ਸਿੰਘ ਮਾਘੀ , ਦੀਪੂ ਸਿੰਘ ਭੱਠਲ , ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਇਸ ਦੌਰਾਨ ਦੇਰ ਸ਼ਾਮ ਮਾਨਸਾ। ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਭੱਪੀਆਣਾ ਨਾਲ ਇਕ ਘੰਟਾ ਬੰਦ ਕਮਰੇ ਵਿਚ ਮੀਟਿੰਗ ਕੀਤੀ।