*ਵਿਕਾਸ ਕਾਰਜਾਂ ਵਿੱਚ ਰੋੜਾ ਬਣਨ ਵਾਲੇ ਕੁੱਝ ਸ਼ਰਾਰਤੀ ਅਨਸਰਾਂ ਦੇ ਗੁਮਰਾਹ ਹੋਣ ਤੋਂ ਮਾਨਸਾ ਸ਼ਹਿਰ ਨਿਵਾਸੀ ਸੁਚੇਤ ਰਹਿਣ:ਵਿਜੇ ਸਿੰਗਲਾ*

0
95

ਮਾਨਸਾ, 26 ਨਵੰਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਸ਼ਹਿਰ ਵਿੱਚ ਨਗਰ ਕੌਂਸਲ ਮਾਨਸਾ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਮਾਨਸਾ ਸ਼ਹਿਰ ਵਿਰੋਧੀ ਧਿਰਾਂ ਦੇ ਕੁੱਝ ਸ਼ਰਾਰਤੀ ਅਨਸਰ ਗਲਤ ਤੱਥਾਂ ਦੇ ਅਧਾਰ ਤੇ ਰੋਕਣਾ ਚਾਹੁੰਦੇ ਹਨ। ਜਿਸ ਸਬੰਧੀ ਮਾਨਿਕ ਗੋਇਲ ਨਾਮੀ ਇੱਕ ਵਿਅਕਤੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬਿਨ੍ਹਾਂ ਕਿਸੇ ਸਾਰਥਕ ਤੱਥਾਂ ਤੋਂ ਮਾਨਸਾ ਸ਼ਹਿਰ ਵਿੱਚ ਗਲਤ ਖਬਰਾਂ ਅਤੇ ਅਫਵਾਹਾਂ ਫੈਲਾਈਆਂ ਗਈਆਂ ਹਨ। ਅਸਲ ਤੱਥ ਇਸ ਪ੍ਰਕਾਰ ਹਨ। ਇਸ ਪ੍ਰੈਸ ਕਾਨਫਰੰਸ ਵਿੱਚ ਮਾਨਿਕ ਗੋਇਲ ਵੱਲੋਂ ਕਿਹਾ ਗਿਆ ਹੈ ਕਿ ਜੋ ਟੈਂਡਰ ਲੱਗੇ ਹਨ। ਉਹਨਾਂ ਕੰਮਾਂ ਦਾ ਪੈਸਾ ਖਾਧਾ ਗਿਆ ਹੈ। ਜਦ ਕਿ ਇਹ ਟੈਂਡਰ ਆਨਲਾਈਨ ਨਗਰ ਕੌਂਸਲ ਮਾਨਸਾ ਵੱਲੋਂ ਲਗਾਏ ਗਏ ਹਨ।  ਇਹ ਟੈਂਡਰ ਵਿਚਲੇ ਕੰਮਾਂ ਸਬੰਧੀ ਠੇਕੇਦਾਰ ਆਨਲਾਈਨ ਅਪਲਾਈ ਕਰਨਗੇ ਅਤੇ ਜੋ ਫਰਮ/ਵਿਅਕਤੀ ਇਹ ਕੰਮ ਲਵੇਗਾ ਉਹ ਕੰਮ ਪੰਜਾਬ ਸਰਕਾਰ ਦੀਆਂ ਅਲੱਗ—ਅਲੱਗ ਏਜੰਸੀਆਂ ਵੱਲੋਂ ਪਾਸ ਹੋਣ ਉਪਰੰਤ ਸਰਕਾਰੀ ਨਿਯਮਾਂ ਅਨੁਸਾਰ ਅਦਾਇਗੀ ਕੀਤੀ ਜਾਂਦੀ ਹੈ। ਮਾਨਿਕ ਗੋਇਲ ਵੱਲੋਂ ਇਹ ਪੈਸਾ ਖਾਧੇ ਜਾਣ ਦੀ ਗੱਲ ਕੀਤੀ ਗਈ ਹੈ ਜਦਕਿ ਇਹ ਕੰਮ ਸ਼ੁਰੂ ਹੀ ਨਹੀ ਹੋਇਆ ਨਾ ਹੀ ਕਿਸੇ ਨੂੰ ਟੈਂਡਰ ਹੋਇਆ ਹੈ।ਇਹ ਸਾਰਾ ਝੂਠਾ ਪ੍ਰਚਾਰ ਅਤੇ ਪ੍ਰੈਸ ਕਾਨਫਰੰਸ ਮਾਨਸਾ ਸ਼ਹਿਰ ਵਾਸੀਆ ਨੂੰ ਗੁੰਮਰਾਹ ਕਰਨ ਲਈ ਅਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਨਾਲ ਮਿਲ ਕੇ ਨਗਰ ਕੌਂਸਲ ਮਾਨਸਾ ਵਿੱਚ ਮੌਜੂਦ ਕੱਝ ਸ਼ਰਾਰਤੀ ਅਤੇ ਵਿਕਾਸ ਵਿਰੋਧੀ ਕੌਂਸਲਰਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਕਰਵਾਈ ਗਈ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਨਗਰ ਕੌਂਸਲ ਮਾਨਸਾ ਵੱਲੋ ਟੈਂਡਰ ਲਗਾਏ ਗਏ ਹਨ। ਉਹ ਟੈਂਡਰ ਆਨਲਾਈਨ ਪਾਏ ਜਾਂਦੇ ਹਨ ਅਤੇ ਆਨਲਾਈਨ ਪਾਉਣ ਤੋਂ ਪਹਿਲਾਂ ਨਗਰ ਕੌਂਸਲ ਮਾਨਸਾ ਦੇ ਜਨਰਲ ਹਾਊਸ ਵਿੱਚ ਮਤਾ ਪਾਸ ਕੀਤਾ ਜਾਂਦਾ ਹੈ ਅਤੇ ਜਿੰਨ੍ਹਾ ਕੰਮਾਂ ਦੇ ਟੈਂਡਰ ਲਗਾਏ ਜਾਂਦੇ ਹਨ ਉਹ ਮਹੁੱਲਾ ਨਿਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਦੀ ਮੰਗ ਉਪਰੰਤ ਲਗਾਏ ਜਾਂਦੇ ਹਨ। ਹਾਊਸ ਵੱਲੋਂ ਪਾਸ ਕੰਮਾਂ ਦੀ ਵੈਰੀਫਿਕੇਸ਼ਨ ਏ.ਡੀ.ਸੀ ਵਿਕਾਸ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਉਪਰੰਤ ਹੀ ਟੈਂਡਰ ਲਗਾਏ ਜਾਂਦੇ ਹਨ।ਮਾਨਿਕ ਗੋਇਲ ਵੱਲੋਂ ਕਿਹਾ ਗਿਆ ਹੈ ਕਿ ਨਗਰ ਕੌਂਸਲ ਮਾਨਸਾ ਕੋਲ ਕੋਈ ਫੰਡ ਨਹੀ ਹਨ। ਇਹ ਗੱਲ ਬਿਲਕੁੱਲ ਗਲਤ ਹੈ ਜਦਕਿ ਮਾਨਸਾ ਨਗਰ ਕੌਂਸਲ ਕੋਲ ਅਲੱਗ—ਅਲੱਗ ਤਰ੍ਹਾਂ ਦੇ ਫੰਡ ਮੌਜ਼ੂਦ ਹਨ। ਜਿਹਨਾਂ ਰਾਂਹੀ ਮਾਨਸਾ ਨਗਰ ਕੌਂਸਲ ਵਿਕਾਸ ਕਾਰਜ ਕਰਵਾ ਸਕਦੀ ਹੈ। ਮਾਨਸਾ ਸ਼ਹਿਰ ਦੇ ਵਿਕਾਸ ਵਿਰੋਧੀ ਕੁੱਝ ਕੌਂਸਲਰਾਂ ਵੱਲੋ ਸ਼ਿਕਾਇਤ ਬਾਜੀ ਕਰਨ ਕਰਕੇ ਮਾਨਸਾ ਸ਼ਹਿਰ ਦੇ ਵਿਕਾਸ ਦੇ ਕਾਰਜ ਰੁਕ ਚੁੱਕੇ ਹਨ। ਇਹ ਕਿ ਕੁੱਝ ਫੋਟੋਆਂ ਦਿਖਾ ਕਿ ਕੁੱਝ ਸੜਕਾਂ ਨੂੰ ਸਾਫ਼ ਸੁਥਰਾ ਮਾਨਿਕ ਗੋਇਲ ਵੱਲੋਂ ਦਿਖਾਇਆ ਗਿਆ ਹੈ। ਜਦ ਕਿ ਸੱਚ ਇਹ ਹੈ ਕਿ ਇਹਨਾਂ ਸੜਕਾਂ ਉਪਰ ਬਰਸਾਤਾਂ ਟਾਇਮ ਪਾਣੀ ਖੜ੍ਹ ਜਾਂਦਾ ਹੈ ਅਤੇ ਕਈ ਸੜਕਾਂ ਦੇ ਸਾਇਡਾਂ ਉਪਰ ਨਾਲੀਆਂ ਬਣੀਆਂ ਹਨ ਜਿਹਨਾਂ ਵਿੱਚ ਮੱਛਰ ਅਤੇ ਗੰਦਗੀ ਫੈਲਦੀ ਹੈ ਜਿਸ ਲਈ ਇਹਨਾਂ ਸੜਕਾਂ ਦੀਆਂ ਨਾਲੀਆਂ ਬੰਦ ਕਰਕੇ ਪਾਇਪਾਂ ਪਾ ਕੇ ਗਲੀਆਂ ਨੂੰ ਉੱਚਾ ਚੁੱਕਣਾ ਹੈ। ਮਾਨਸਾ ਨਗਰ ਕੋਂਸਲ ਸ਼ਹਿਰ ਦੇ ਸਾਰੇ ਲੋਕਾਂ ਦੀ ਰਾਏ ਨਾਲ ਕੰਮ ਕਰਦੀ ਹੈ ਅਤੇ ਮਹੁੱਲਾ ਵਾਸੀਆਂ ਦੀਆਂ ਮੰਗਾਂ ਤੇ ਹੀ ਇਹ ਵਿਕਾਸ ਕਾਰਜਾਂ ਦੇ ਟੈਂਡਰ ਲਾਏ ਹਨ। ਜਿਸ ਸਬੰਧੀ ਮਹੁੱਲਾ ਵਾਸੀਆਂ ਅਤੇ ਕੌਂਸਲਰਾਂ ਦੀ ਸਹਿਮਤੀ ਨਾਲ ਟੈਂਡਰ ਲਗਾਏ ਗਏ ਹਨ। ਜਿੱਥੋਂ ਤੱਕ ਸੜਕਾਂ ਜਿਹਨਾਂ ਵਿੱਚ ਸੀਵਰੇਜ ਦਾ ਪਾਣੀ ਖੜਾ ਹੈ ਅਤੇ ਉਹਨਾਂ ਦੇ ਟੈਂਡਰ ਨਾ ਲਾਉਣ ਦੀ ਗੱਲ ਹੈ,  ਤਾਂ ਉਸਦਾ ਕਾਰਨ  ਇਹ ਹੈ ਕਿ ਨਗਰ ਕੋਂਸਲ ਮਾਨਸਾ ਪਹਿਲਾਂ ਉਪਰੋਕਤ ਨੀਂਵੇੇ ਏਰਿਆਂ ਵਿੱਚੋਂ ਸੀਵਰੇਜ ਦਾ ਪਾਣੀ ਕੱਢਣ ਦਾ ਪੁਖ਼ਤਾ ਪ੍ਰਬੰਧ ਕਰਨਾ ਚਾਹੁੰਦੀ ਹੈ ਤਾਂ ਕਿ ਸੀਵਰੇਜ ਦੇ ਪਾਣੀ ਦੁਆਰਾ ਨਵੀਆਂ ਬਣੀਆਂ ਸੜਕਾਂ ਖਰਾਬ ਨਾ ਹੋਣ। ਇਹ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਮਾਨਸਾ ਦੀ ਮਿਤੀ 17/11/2023 ਮੀਟਿੰਗ ਵਿੱਚ 31 ਲੱਖ ਰੁਪਏ ਮਾਨਸਾ ਸ਼ਹਿਰ ਨਿਵਾਸੀਆਂ ਦੀ ਮੰਗ ਉਪਰ ਸੀਵਰੇਜ  ਵਿਵਸਥਾ ਨੂੰ ਠੀਕ ਕਰਨ ਲਈ ਰੱਖਿਆ ਹੈ। ਜਦ ਕਿ ਸੀਵਰੇਜ ਵਿਵਸਥਾ ਠੀਕ ਕਰਨ ਦੀ ਜਿੰਮੇਵਾਰੀ ਸੀਵਰੇਜ ਬੋੋਰਡ ਦੀ ਹੈ। ਮਾਨਸਾ ਸ਼ਹਿਰ ਦੀ ਸੀਵਰੇਜ ਵਿਵਸਥਾ ਨਾ ਠੀਕ ਹੋਵੇ ਇਸ ਲਈ ਹੀ ਇਹਨਾ ਕੰਮਾਂ ਦੇ ਖਿਲਾਫ਼ ਗਲਤ ਪ੍ਰਚਾਰ ਅਤੇ ਪ੍ਰੈਸ ਕਾਨਫਰੰਸ ਕੁੱਝ ਮਾਨਸਾ ਦੇ ਸ਼ਰਾਰਤੀ ਅਨਸਰਾਂ ਅਤੇ ਕੁੱਝ ਵਿਰੋਧੀ ਧਿਰਾਂ ਦੇ ਕੌਸਲਰਾਂ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਵਾਲੀਆਂ ਧਿਰਾਂ ਵੱਲੋਂ ਕੀਤੀ ਗਈ ਹੈ। ਇਹ ਕਿ ਇਸ ਗੱਲ ਦਾ ਪਤਾ ਮਾਨਿਕ ਗੋਇਲ ਵੱਲੋਂ ਨਿੱਜੀ ਦੁਸ਼ਮਣੀ ਤਰੀਕੇ ਨਾਲ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ, ਕੌਂਸਲਰਾਂ ਅਤੇ ਮਾਨਸਾ ਦੇ ਐਮ.ਐਲ.ਏ ਦੇ ਸਬੰਧੀ ਕੀਤੀਆਂ ਟਿਪਣੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਸਭ ਕੁੱਝ ਮਾਨਸਾ ਦੇ ਵਿਕਾਸ ਕਾਰਜਾਂ ਨੂੰ ਰੋਕਣ ਲਈ ਕੀਤਾ ਗਿਆ ਹੈ। ਸੋ ਇਸ ਲਈ ਮਾਨਸਾ ਨਿਵਾਸੀਆਂ ਨੂੰ ਇਹਨਾਂ ਧਿਰਾਂ ਤੇ ਸ਼ਰਾਰਤੀ ਅਨਸਰਾਂ ਤੋਂ ਸੂਚੇਤ ਰਹਿਣ ਦੀ ਲੋੜ ਹੈ, ਕਿਉਂਕਿ ਇਹਨਾਂ ਸ਼ਰਾਰਤੀ ਧਿਰਾਂ ਨੇ ਪਹਿਲਾਂ ਵੀ ਵਿਕਾਸ ਕਾਰਜਾਂ ਵਿੱਚ ਰੋੜਾ ਪਾਉਣ ਦਾ ਕੰਮ ਕੀਤਾ ਹੈ। ਇਸ ਸਮੇਂ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਨੀਨੂੰ  , ਵਾਇਸ ਪ੍ਰਧਾਨ ਕ੍ਰਿਸ਼ਨ ਕੁਮਾਰ  ਅਤੇ  ਹੋਰ ਕੌਂਸਲਰ ਹਾਜ਼ਰ ਸਨ। 

LEAVE A REPLY

Please enter your comment!
Please enter your name here