*ਵਿਕਾਸ ਕਾਰਜਾਂ ਨੂੰ ਲੈ ਕੇ ਕੋਸਲ ਦੀ ਢਿੱਲੀ ਕਾਰਗੁਜਾਰੀ ਖਿਲਾਫ ਰਾਜਾ ਵੜਿੰਗ ਨੇ ਕਸੇ ਨੱਟ*

0
282

ਬੁਢਲਾਡਾ 26 ਅਕਤੂਬਰ(ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਹਿਰ ਅੰਦਰ ਅਧੂਰੇ ਪਏ ਵਿਕਾਸ ਕਾਰਜਾਂ ਅਤੇ ਨਗਰ ਕੋਸਲ ਦੀ ਮੱਠੀ ਰਫਤਾਰ ਕਾਰਨ ਸਹਿਰ ਦੇ ਲੋਕਾਂ ਵਿੱਚ ਭਾਂਰੀ ਰੋਸ ਪਾਇਆ ਜਾ ਰਿਹਾ ਹੈ ਨੂੰ ਮੱਦੇਨਜ਼ਰ ਰੱਖਦਿਆਂ ਸਹਿਰੀਆਂ ਦਾ ਇੱਕ ਵਫਦ ਕੋਸਲਰ ਨਰੇਸ ਕੁਮਾਰ ਗਰਗ ਅਤੇ ਲਵਲੀ ਬੋੜਾਵਾਲੀਆਂ ਦੀ ਅਗਵਾਈ ਹੇਠ ਮਾਨਸਾ ਜਿਲ੍ਹੈ ਦੇ ਨਿਗਰਾਨ ਕੈਬਨਿਟ ਮੰਤਰੀ ਰਾਜਾ ਵੜਿੰਗ ਨੂੰ ਮੰਗ ਪੱਤਰ ਦੇ ਕੇ ਸਮੱਸਿਆਵਾਂ ਦੇ ਹੱਲ ਲਈ ਬੇਨਤੀ ਕੀਤੀ। ਇਸ ਮੌਕੇ ਤੇ ਕੋਸਲਰ ਨਰੇਸ ਗਰਗ ਅਤੇ ਲਵਲੀ ਬੋੜਾਵਾਲੀਆਂ ਨੇ ਦੱਸਿਆ ਕਿ ਨਗਰ ਕੋਸਲ ਦੀ ਮੱਠੀ ਰਫਤਾਰ ਕਾਰਨ ਅਧੂਰੇ ਵਿਕਾਸ ਕਾਰਜ ਠੱਪ ਹੋ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਅਧੂਰੀ ਪਈ ਪਾਮ ਸਟਰੀਟ, ਓਵਰ ਬ੍ਰਿਜ ਤੇ ਲਾਇਟਾ, ਪੀ ਐਨ ਬੀ ਰੋਡ ਦਾ ਨਵੀਨੀਕਰਨ ਕਰਨਾ, ਵਾਰਡ ਨੰਬਰ 12 ਵਿੱਚ 2018 ਤੋਂ ਅਧੂਰੀਆਂ ਪਈਆ ਗਲੀਆਂ ਦਾ ਨਵੀਨੀਕਰਨ, ਸਫਾਈ ਦਾ ਮਾੜ੍ਹਾ ਹਾਲ, ਸੁਰਜੀਤ ਸਿੰਘ ਟੈਲੀਫੋਨ ਐਕਸਚੇਜ ਵਾਲੀ ਗਲੀ ਚ ਪਾਣੀ ਦੀਆਂ ਪਾਇਪਾ, ਫੁਹਾਰਾ ਚੋਕ ਦੀ ਬੰਦ ਪਈ ਐਲ ਈ ਡੀ, ਵਾਟਰ ਵਰਕਸ ਗਰੀਨ ਪਾਰਕ, ਨੀਵੇਂ ਹੋ ਚੁੱਕੇ ਸਿਵਰੇਜ ਦੇ ਮੇਨ ਹੋਲਾਂ ਨੂੰ ਉੱਚੇ ਚੁੱਕਣ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਿਪਟੀ ਕਮਿਸਨਰ ਮਾਨਸਾ ਨੂੰ ਹਦਾਇਤ ਕੀਤੀ ਕਿ ਉਹ ਸਹਿਰ ਦੇ ਵਿਕਾਸ ਅਤੇ ਤਰੱਕੀ ਲਈ ਸੁਰੂ ਕੀਤੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਐਸ ਡੀ ਐਮ ਨੇ ਐਕਸਨ ਲੈਦਿਆਂ ਨਗਰ ਕੋਸਲ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਸਹਿਰੀਆਂ ਵੱਲੋਂ ਦਿੱਤੇ ਗੲ ਮੰਗ ਪੱਤਰ ਦੇ ਅਧਿਕਾਰ  ਤੇ ਉਪਰੋਕਤ ਕੋਸਲਰ ਅਤੇ ਨੇਤਾਵਾਂ ਨਾਲ ਚਰਚਾ ਕਰਨ ਤੋਂ ਬਾਅਦ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਦੀ ਜਾਵੇ। ਇਸ ਮੋਕੇ ਤੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਯੂਥ ਕਾਂਗਰਸੀ ਵਰਕਰ ਹਾਜ਼ਰ ਸਨ। 

NO COMMENTS