ਮਾਨਸਾ,30 ਅਪਰੈਲ ( ਬੀਰਬਲ ਧਾਲੀਵਾਲ ) ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੇ ਜੌਬ ਮਨਿਸਟਰ ਨੇ ਅੰਤਰਰਾਸ਼ਟਰੀ ਸਟੂਡੈਂਟਸ ਦੇ ਲਈ 45 ਮਿਲੀਅਨ ਡਾਲਰ ਜਾਰੀ ਕੀਤੇ ਨੇ ਜੋ ਕਿ 50 ਹਜ਼ਾਰ ਸਟੂਡੈਂਟਸ ਦੇ ਲਈ ਬਹੁਤ ਹੀ ਵਧੀਆ ਕਦਮ ਉਠਾਇਆ ਹੈ ਜੋ ਕਿ ਕੋਵਿਡ 19 ਦੇ ਤਹਿਤ ਇਹ ਕਦਮ ਵਿਕਟੋਰੀਆ ਦੀ ਸਰਕਾਰ ਵੱਲੋਂ ਚੁੱਕਿਆ ਗਿਆ ਹੈ। ਵਿਕਟੋਰੀਆ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਮਨਵੀਰ ਕੌਰ ਨੇ ਕਿਹਾ ਕਿ ਵਿਕਟੋਰੀਆ ਦੀ ਸਰਕਾਰ ਵੱਲੋਂ ਅਜਿਹੇ ਹਾਲਾਤਾਂ ਸਮੇਂ ਜਦੋਂ ਪੂਰਾ ਵਿਸ਼ਵ ਕੋਵਿਡ 19 ਦੇ ਨਾਲ ਜੂਝ ਰਿਹਾ ਹੈ ਅਤੇ ਅੰਤਰਰਾਸ਼ਟਰੀ ਸਟੂਡੈਂਟਸ ਦੇ ਲਈ ਚੁੱਕਿਆ ਗਿਆ ਕਦਮ ਬਹੁਤ ਸ਼ਲਾਘਾ ਯੋਗ ਕਦਮ ਹੈ ਉਨ੍ਹਾਂ ਕਿਹਾ ਕਿ ਇਹ ਸਹਾਇਤਾ ਕਿਸ ਤਰ੍ਹਾਂ ਵਿਦਿਆਰਥੀਆਂ ਤੱਕ ਪਹੁੰਚਾਉਣੀ ਹੈ ਇਸ ਦੇ ਲਈ ਜਲਦ ਹੀ ਸਰਕਾਰ ਵੱਲੋਂ ਅਪਲਾਈ ਕਰਨ ਦੇ ਲਈ ਵੀ ਮਿਤੀ ਨਿਰਧਾਰਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਫੈਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਸਟੂਡੈਂਟਸ ਦੇ ਲਈ ਅਜਿਹਾ ਕੋਈ ਵੀ ਯੋਗ ਕਦਮ ਨਹੀਂ ਉਠਾਏ ਗਏ ਸਨ। ਉਨ੍ਹਾਂ ਦੱਸਿਆ ਕਿ ਵਿਕਟੋਰੀਆ ਸਰਕਾਰ ਵੱਲੋਂ ਜਾਰੀ ਕੀਤੇ ਇਸ ਫੰਡ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰ ਵਿਦਿਆਰਥੀ 11 ਸੌ ਰੁਪਏ ਡਾਲਰ ਮਿਲਣਗੇ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਕਟੋਰੀਆ ਸਰਕਾਰ ਵੱਲੋਂ ਚੁੱਕਿਆ ਗਿਆ ਕਦਮ ਬਹੁਤ ਹੀ ਪ੍ਰਸੰਸਾਯੋਗ ਹੈ। ਮਨਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ।