ਮਾਨਸਾ 19,ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਦੇ ਉੱਘੇ ਕਾਗਰਸੀ ਲੀਡਰ ਤੇ ਸੁਭਾਸ ਡਰਮਾਨਿਟਕ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਵੱਲੋ ਉਹਨਾ ਦੀ ਦੁਕਾਨ ਤੇ ਕਾਗਰਸੀ ਵਰਕਰਾ ਨੇ ਇੱਕਠੇ ਹੋਕੇ ਨਵਜੋਤ ਸਿੱਧੂ ਦੇ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦੇ ਪ੍ਰਧਾਨ ਤੇ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਬਨਣ ਤੇ ਲੱਡੂ ਵੱਡੇ ਗਏ ।ਪ੍ਰਵੀਨ ਗੋਇਲ ਗਲੇਲਾ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਨਵ ਨਿਯੁਕਤ ਸਾਰੀ ਟੀਮ ਕਾਗਰਸ ਨੂੰ ਬੁਲੰਦੀਆ ਤੇ ਲੈ ਕੇ ਜਾਵੇਗੀ ਸਾਰੇ ਕਾਗਰਸੀ ਵਰਕਰਾ ਵਿੱਚ ਇਹਨਾ ਨਿਯੁਕਤੀਆ ਨਾਲ ਖੁਸੀ ਦੀ ਲਹਿਰ ਦੋੜ ਗਈ ਹੈ ।ਵਿਉਪਾਰ ਮੰਡਲ ਦੇ ਜਿਲਾ ਪ੍ਰਧਾਨ ਸਤਿੰਦਰ ਸਿੰਗਲਾ ਤੇ ਪ੍ਰਵੀਨ ਗੋਇਲ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਨਵ ਨਿਯੁਕਤ ਪ੍ਰਧਾਨ ਤੇ ਕਾਰਜਕਾਰੀ ਟੀਮ ਵਿਉਪਾਰੀ ਵਰਗ ਲਈ ਨਵੀ ਪਾਲਸੀਆ ਲੈਕੇ ਆਵੇਗੀ ਜਿਸ ਨਾਲ ਵਿਉਪਾਰੀ ਵਰਗ ਨੂੰ ਫਾਇਦਾ ਹੋਵੇਗਾ।ਇਸ ਮੋਕੇ ਮੋਹਿਤ ਗੋਇਲ,ਜਿਲਾ ਪ੍ਰਧਾਨ ਵਿਉਪਾਰ ਮੰਡਲ ਸਤਿੰਦਰ ਸਿੰਗਲਾ,ਐਡਵੋਕੇਟ ਮੁਕੇਸ ਗੋਇਲ,ਦੀਪਕ ਮਹਿਤਾ,ਹਰੀ ਰਾਮ ਡਿੰਪਾ ,ਪੁਨੀਤ ਸਰਮਾ ,ਰਾਕੇਸ ਮੱਤੀ ,ਵਿਸਾਲ ਕਾਲਾ ,ਬਲਰਾਜ ਸਿੰਗਲਾ ,ਸਤੀਸ ਮਹਿਤਾ ਹਾਜਰ ਸਨ।