
ਮਾਨਸਾ 19 ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ) ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਗਊਸ਼ਾਲਾ ਮਾਨਸਾ ਵਿਚ ਤਰਸੇਮ ਸਿੰਘ ਅਤੇ ਅਮਨਦੀਪ ਕੌਰ ਵੱਲੋਂ ਆਪਣੇ ਵਿਆਹ ਦੀ ਵਰ੍ਹੇਗੰਢ ਮੋਕੇ ਸੰਤ ਮਹੇਸ਼ ਮੁਨੀ ਜੀ ਬੋਰੇਵਾਲੇ ਗਊਸ਼ਾਲਾ ਮਾਨਸਾ ਵਿਚ ਸਮੇਤ ਪਰਿਵਾਰ ਗਊਆਂ ਨੂੰ ਸਵਾਮਨੀ ਦਾ ਭੋਗ ਲਗਵਾਇਆ ਗਿਆ। ਇਸ ਮੌਕੇ ਇਸ ਪਰਿਵਾਰ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਨੇ ਅੱਜ ਆਪਣੀ ਵਰ੍ਹੇਗੰਢ ਮੌਕੇ ਗਊਸ਼ਾਲਾ ਵਿਚ ਪਹੁੰਚ ਕੇ ਜੋ ਸਵਾ ਮਨੀ ਦਾ ਭੋਗ ਲਗਵਾਇਆ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਉਹਨਾਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੇ ਸਭ ਨੂੰ ਅਪੀਲ ਕਰਦੇ ਹਨ ਕਿ ਖ਼ੁਸ਼ੀਆਂ ਮੌਕੇ ਇਸ ਗਊਸ਼ਾਲਾ ਵਿਚ ਪਹੁੰਚ ਕੇ ਸੇਵਾ ਕਰੋ ਅਤੇ ਮਾਤਾ ਦਾ ਅਸ਼ੀਰਵਾਦ ਜ਼ਰੂਰ ਲਿਆ ਕਰਨ। ਗਊਮਾਤਾ ਦੀ ਸੇਵਾ ਉੱਤਮ ਹੈ ਇਸ ਲਈ ਇਸ ਯੱਗ ਵਿੱਚ ਹਰ

ਇੱਕ ਨੂੰ ਦਸਵੰਧ ਕੱਢ ਕੇ ਜ਼ਰੂਰ ਪਾਉਣਾ ਚਾਹੀਦਾ ਹੈ ।ਇਸ ਮੌਕੇ ਗਊਸ਼ਾਲਾ ਕਮੇਟੀ ਵੱਲੋਂ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਕਿ ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਗਊ ਮਾਤਾ ਦੀ ਸੇਵਾ ਲਈ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਵਾ ਮਨੀ ਦਾ ਭੋਗ ਲਗਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਖ਼ੁਸ਼ੀਆਂ ਮੌਕੇ ਗਊਸ਼ਾਲਾ ਵਿਚ ਪਹੁੰਚ ਕੇ ਗਊ ਧਨ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ।ਅਤੇ ਆਪਣੀ ਸ਼ਰਧਾ ਅਨੁਸਾਰ ਗਊਸ਼ਾਲਾ ਵਿੱਚ ਗਊ ਮਾਤਾ ਦੇ ਹਰੇ ਚਾਰੇ ਦੇ ਪ੍ਰਬੰਧ ਲਈ ਸਹਿਯੋਗ ਜ਼ਰੂਰ ਕਰਿਆ ਕਰਨ।
