
ਮਾਨਸਾ, 15 ਫਰਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਅਪੈਕਸ ਕਲੱਬ ਮਾਨਸਾ ਸਿਟੀ ਦੇ ਸਰਪ੍ਰਸਤ ਸੁਰੇਸ਼ ਜਿੰਦਲ ਬੰਟੀ ਅਤੇ ਪ੍ਰਧਾਨ ਸੰਜੀਵ ਪਿੰਕਾ ਦੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਮੌਕੇ ਸਥਾਨਕ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਇਹ ਜਾਣਕਾਰੀ ਦਿੰਦਿਆਂ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਕਲੱਬ ਵਲੋਂ ਮੈਂਬਰਾਂ ਦੇ ਪਰਿਵਾਰਾਂ ਵਿੱਚ ਕੋਈ ਵੀ ਖੁਸ਼ੀ ਸਾਂਝੀ ਕਰਨ ਲਈ ਸਮਾਜਸੇਵਾ ਦੇ ਕੰਮ ਕਰਨ ਦੀ ਪਹਿਲ ਕੀਤੀ ਗਈ ਹੈ ਇਸੇ ਲੜੀ ਤਹਿਤ ਅੱਜ ਦਾ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਕਲੱਬ ਮੈਂਬਰਾਂ ਨੇ ਖੂਨਦਾਨ ਕਰਕੇ ਸੁਰੇਸ਼ ਜਿੰਦਲ ਅਤੇ ਸੰਜੀਵ ਪਿੰਕਾ ਨੂੰ ਵਧਾਈ ਦਿੱਤੀ।ਇਸ ਕੈਂਪ ਵਿੱਚ ਸੰਜੀਵ ਪਿੰਕਾ ਨੇ 131 ਵੀਂ ਵਾਰ ਅਤੇ ਬਲਜੀਤ ਸ਼ਰਮਾਂ ਨੇ 125 ਵੀਂ ਵਾਰ ਖ਼ੂਨਦਾਨ ਕੀਤਾ।ਸੰਜੀਵ ਪਿੰਕਾ ਨੇ ਦੱਸਿਆ ਕਿ ਹਰੇਕ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਸਗੋ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।ਇਸ ਕੈਂਪ ਵਿੱਚ ਧਰਮਪਾਲ ਸਿੰਗਲਾ,ਧੀਰਜ ਬਾਂਸਲ, ਵਿਨੋਦ ਬਾਂਸਲ, ਡਾਕਟਰ ਸੁਨੀਲ,ਮਾਸਟਰ ਸਤੀਸ਼ ਗਰਗ,ਕਮਲ ਜੋਗਾ, ਵਨੀਤ ਗੋਇਲ ਨੇ ਖੂਨਦਾਨ ਕੀਤਾ।ਇਸ ਮੌਕੇ ਡਾਕਟਰ ਵਰੁਣ ਮਿੱਤਲ, ਰਜਨੀਸ਼ ਮਿੱਤਲ, ਕ੍ਰਿਸ਼ਨ ਕੁਮਾਰ, ਨਰਿੰਦਰ ਜੋਗਾ, ਵਨੀਤ ਐਡਵੋਕੇਟ,ਨਵੀਨ ਜਿੰਦਲ ਆਰਚੀਟੈਕਟ, ਮੈਡਮ ਸੁਨੈਨਾ, ਡਾਕਟਰ ਸ਼ਆਇਨਾ,ਅਮਨ ਸਿੰਘ ਹਾਜ਼ਰ ਸਨ।
