ਬੁਢਲਾਡਾ 30 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਪੇਕੇ ਘਰ ਭਤੀਜੇ ਦੇ ਵਿਆਹ ਚ ਆਈ ਔਰਤ ਦੀ ਸਿਰਾਹਣੇ ਰੱਖੇ ਪਰਸ ਚੋ ਨਕਦੀ ਅਤੇ ਸੋਨਾ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੁਰਜੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਲੁਧਿਆਣਾ ਨੇ ਸਦਰ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਪੇਕੇ ਪਿੰਡ ਦੌਦੜਾ ਵਿਖੇ ਭਤੀਜੇ ਦੇ ਵਿਆਹ ਚ ਆਈ ਤਾਂ ਰਾਤ ਨੂੰ 2 ਵਜੇ ਦੇ ਕਰੀਬ ਅਸੀਂ ਡਰਾਇੰਗ ਰੂਮ ਵਿੱਚ ਪਏ ਸੀ ਮੇਰੇ ਸਿਰਾਹਣੇ ਨੀਚੇ ਪਰਸ ਚ 2 ਸੋਨੇ ਦੇ ਗਜਰੇ, 1 ਸੋਨੇ ਦੀ ਚੈਨੀ, 2 ਜੋੜੇ ਕਾਂਟੇ ਅਤੇ 15 ਹਜਾਰ ਨਕਦ ਸਨ। ਜੋ ਰਾਤ ਨੂੰ ਸੋਣ ਤੋਂ ਬਾਅਦ ਮੇਰੇ ਭਤੀਜੇ ਦਰਸ਼ਨ ਸਿੰਘ, ਉਸਦੇ ਪੁੱਤਰ ਰਾਮ ਸਿੰਘ ਅਤੇ ਭਰਜਾਈ ਜਸਵਿੰਦਰ ਕੌਰ ਨੇ ਚੋਰੀ ਕਰ ਲਏ। ਜਿਸਦੀ ਕੁੱਲ ਮਾਲੀਅਤ ਸੋਨਾ 5 ਲੱਖ ਰੁਪਏ ਅਤੇ ਨਕਦੀ 15 ਹਜਾਰ ਰੁਪਏ ਸਨ। ਪੁਲਿਸ ਨੇ ਭਤੀਜਾ, ਉਸਦੀ ਪਤਨੀ ਅਤੇ ਪੁੱਤਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।