ਲਹਿਰਾਗਾਗਾ 08,ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਕੌਂਸਲਰਾਂ ਦੀ
ਹਾਰ ਜਿੱਤ ਦਾ ਮਾਮਲਾ ਮਾਣਯੋਗ ਕੋਰਟ ਵਿਚ ਹੋਣ ਦੇ ਚੱਲਦੇ ਪ੍ਰਧਾਨ ਦੀ ਚੋਣ ਅਤੇ ਕੌਂਸਲਰਾਂ ਦੀ ਬੈਠਕ
ਕਰਨ ਤੇ ਲੱਗੀ ਪਾਬੰਦੀ ਦੇ ਬਾਵਜ¨ਦ ਨਗਰ ਕੌਂਸਲ ਲਹਿਰਾਗਾਗਾ ਵਿਖੇ ਕਾਰਜ ਸਾਧਕ ਅਫਸਰ,ਜੇ ਈ, ਲੇਖਾਕਾਰ,
ਐਸ ਆਈ ਅਤੇ ਜਨਰਲ ਇੰਸਪੈਕਟਰ ਦਾ ਨਾ ਹੋਣਾ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਤੇ ਪ੍ਰਸ਼ਨਚਿਨ ਹੀ
ਨਹੀਂ ਲਗਾਉਂਦਾ ਬਲਕਿ ਸ਼ਹਿਰ ਦੇ ਵਿਕਾਸ ਨੂੰ ਵੀ ਗ੍ਰਹਿਣ ਲਗਾ ਰਿਹਾ ਹੈ, ਹੈਰਾਨੀ ਤਾਂ ਇਹ ਹੈ ਕਿ ਕਮੇਟੀ
ਨਾ ਬਣਨ ਦੇ ਨਾਲ ਨਾਲ ਨਗਰ ਕੌਂਸਲ ਵਿਖੇ ਅਧਿਕਾਰੀਆਂ ਦੇ ਨਾ ਹੋਣ ਦੇ ਕਾਰਨ ਆਖਿਰਕਾਰ ਸ਼ਹਿਰ ਦਾ
ਵਿਕਾਸ ਕਿਵੇਂ ਹੋਵੇਗਾ ? ਤਹਿਕੀਕਾਤ ਕਰਨ ਤੇ ਪਤਾ ਚੱਲਿਆ ਕਿ 15 ਜਨਵਰੀ 2021 ਤੋਂ ਕੋਈ ਰੈਗ¨ਲਰ ਕਾਰਜ
ਸਾਧਕ ਅਫਸਰ ਨਹੀਂ ,ਫਿਲਹਾਲ ਤਾਂ ਕਿਸੇ ਕੋਲ ਵਾਧ¨ ਚਾਰਜ ਵੀ ਨਹੀਂ। ਕਈ ਸਾਲਾਂ ਤੋਂ ਰੈਗ¨ਲਰ ਜੇ ਈ ਵੀ
ਨਹੀਂ, ਜਿਨ੍ਹਾਂ ਨੂੰ ਵਾਧ¨ ਚਾਰਜ ਦਿੱਤਾ ਹੈ ਉਹ ਵੀ ਜਨਾਬ ਮਹੀਨੇ ਵਿੱਚ ਇੱਕ ਜਾਂ ਦੋ ਵਾਰੀ ਆਉਂਦੇ ਹਨ
, ਕਰੀਬ ਇਕ ਸਾਲ ਤੋਂ ਐਸ ਆਈ ਦੀ ਰੈਗ¨ਲਰ ਨਿਯੁਕਤੀ ਨਹੀਂ ਹੋਈ ,ਪੰਦਰਾਂ ਮਹੀਨਿਆਂ ਤੋਂ ਲੇਖਾਕਾਰ
ਦੀ ਕੁਰਸੀ ਖਾਲੀ ਪਈ ਹੈ , ਕਈ ਸਾਲਾਂ ਤੋਂ ਜਰਨਲ ਇੰਸਪੈਕਟਰ ਦੀ ਨਿਯੁਕਤੀ ਨਹੀਂ ਹੋਈ, ਜਿਸ ਤੋਂ ਸਹਿਜੇ ਹੀ
ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਹਿਰ ਦਾ ਵੀ ਵਿਕਾਸ ਆਖiæਰਕਾਰ ਹੋਵੇਗਾ ਕਿਵੇਂ ? ਅਧਿਕਾਰੀਆਂ
ਦੀ ਰੈਗ¨ਲਰ ਨਿਯੁਕਤੀ ਨਾ ਹੋਣ ਦੇ ਕਾਰਨ ਸ਼ਹਿਰ ਨਿਵਾਸੀਆਂ ਨੂੰ ਜਿੱਥੇ ਆਪਣੇ ਨਿੱਜੀ ਕੰਮਾਂ ਲਈ ਖੱਜਲ
ਖੁਆਰ ਹੋਣਾ ਪੈ ਰਿਹਾ ਹੈ ,ਉਥੇ ਹੀ ਸ਼ਹਿਰ ਅੰਦਰ ਵਿਕਾਸ ਕਾਰਜ ਕਿਸੇ ਟੈਕਨੀਕਲ ਅਧਿਕਾਰੀ ਦੀ ਰੇਖ ਦੇਖ
ਹੇਠ ਵੀ ਨਾ ਹੋ ਕੇ ਠੇਕੇਦਾਰਾਂ ਦੇ ਰਹਿਮੋ ਕਰਮ ਤੇ ਚੱਲ ਰਹੇ ਹਨ ,ਜਿਸ ਵਿੱਚ ਵੱਡੇ ਪੱਧਰ ਤੇ ਕਥਿਤ
ਭ੍ਰਿਸ਼ਟਾਚਾਰ ਹੋਣ ਦੀਆਂ ਚਰਚਾਵਾਂ ਹਨ, ਪਰ ਸ਼ਹਿਰ ਨਿਵਾਸੀ ਦੁੱਖੜਾ ਰੋਣ ਤਾਂ ਕਿਸ ਅੱਗੇ ? ਜੇਕਰ ਸਰਕਾਰ
ਨੇ ਤੁਰੰਤ ਨਗਰ ਕੌਂਸਲ ਲਹਿਰਾਗਾਗਾ ਵਿਖੇ ਅਧਿਕਾਰੀਆਂ ਦੀ ਨਿਯੁਕਤੀ ਨਾ ਕੀਤੀ ਤਾਂ ਉਹ ਦਿਨ ਦ¨ਰ ਨਹੀਂ
ਜਦੋਂ ਸਬ ਡਿਵੀਜæਨ ਪ੍ਰਾਪਤ ਲਹਿਰਾਗਾਗਾ ਦੀ ਹਾਲਤ ਪਿੰਡ ਤੋਂ ਵੀ ਬਦਤਰ ਹੋ ਜਾਵੇਗੀ । ਹੁਣ ਦੇਖਣਾ ਇਹ ਹੈ
ਕਿ ਸਰਕਾਰ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੈ ਜਾਂ ਨਹੀਂ ।
ਜਲਦ ਹੋਵੇਗੀ ਅਧਿਕਾਰੀਆਂ ਦੀ ਨਿਯੁਕਤੀ: ਗੁਪਤਾ
ਉਕਤ ਮਾਮਲੇ ਤੇ ਜਦੋਂ ਜiæਲਾ ਸ਼ਿਕਾਇਤ ਕਮੇਟੀ ਮੈਂਬਰ ਤੇ ਕੌਂਸਲਰ ਐਡਵੋਕੇਟ ਰਜਨੀਸ਼ ਗੁਪਤਾ ਨਾਲ
ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ
ਮਸਲੇ ਨੂੰ ਬੀਬੀ ਭੱਠਲ ਦੇ ਨਾਲ ਨਾਲ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਜਲਦੀ ਹੀ
ਨਗਰ ਕੌਂਸਲ ਵਿਖੇ ਸਾਰੇ ਅਧਿਕਾਰੀਆਂ ਦੀ ਨਿਯੁਕਤੀ ਹੋ ਜਾਵੇਗੀ ਅਤੇ ਸ਼ਹਿਰ ਵਿੱਚ ਵਿਕਾਸ ਕੰਮਾਂ ਦੀ
ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਸ਼ਹਿਰ ਅੰਦਰ ਹੋਏ ਵਿਕਾਸ ਕੰਮਾਂ ਵਿਚ ਘਪਲੇਬਾਜ਼ੀ ਦੀਆਂ
ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦੀ ਨਿਰਪੱਖ ਜਾਂਚ ਕਰਵਾ ਕੇ ਕਿਸੇ ਨੂੰ ਵੀ ਬਖæਸ਼ਿਆ ਨਹੀਂ ਜਾਵੇਗਾ