
ਮਾਨਸਾ 14,ਅਪ੍ਰੈਲ (ਸਾਰਾ ਯਹਾਂ /ਜੋਨੀ ਜਿੰਦਲ) : ਵਾਸੰਤਿਕ ਨਵਰਾਤਰਿਆਂ ਦੇ ਦੂਸਰੇ ਦਿਨ ਮਾਂ ਭਗਵਤੀ ਜੀ ਦੇ ਅਲੌਕਿਕ ਦੂਜੇ ਸਰੂਪ ਸ਼੍ਰੀ ਬ੍ਰਹਮਚਾਰਿਣੀ ਜੀ ਦੀ ਪੂਜਾ ਦਾ ਵਿਧਾਨ ਹੈ, ਇਸ ਮਹਾਂਸ਼ਕਤੀ ਦੀ ਅਰਾਧਨਾ ਕਰਨ ਨਾਲ ਤਪ ਸ਼ਕਤੀ, ਸਦਾਚਾਰ ਸੰਜਮ ਅਤੇ ਹਰ ਖੇਤਰ ਵਿੱਚ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਦੇਵੀ ਮਾਂ ਦੇ ਇਸ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰੈਸ ਸਕੱਤਰ ਸੇਵਕ ਸੰਦਲ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਵਾਇਸ ਪ੍ਰਧਾਨ ਅਤੇ ਸਾਰਾ ਯਹਾਂ ਆਨਲਾਇਨ ਅਖ਼ਬਾਰ ਦੇ ਮੁੱਖ ਸੰਪਾਦਕ ਸ਼੍ਰੀ ਬਲਜੀਤ ਸ਼ਰਮਾ ਜੀ ਨੇ ਪਰਿਵਾਰ ਸਮੇਤ ਕੀਤਾ।
ਇਸ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਅਹੁਦੇਦਾਰਾਂ ਨੇ ਬਲਜੀਤ ਸ਼ਰਮਾ ਜੀ ਨੂੰ ਸਨਮਾਨਿਤ ਕੀਤਾ ਗਿਆ।
ਰੋਜ਼ਾਨਾ ਉਪਰੋਕਤ ਮੰਦਰ ਵਿਖੇ ਮਹਾਂਮਾਈ ਦਾ ਸੰਕੀਰਤਨ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਕੀਤਾ ਜਾਂਦਾ ਹੈ।
