
ਮਾਨਸਾ 2 ਨਵੰਬਰ (ਸਾਰਾ ਯਹਾ /ਜੋਨੀ ਜਿੰਦਲ) ਅੱਜ ਇੱਥੇ ਵਾਰਡ ਨੰ: 15 ਬਾਲਮਿਕ ਮੰਦਰ ਵਿਖੇ ਭਗਵਾਨ ਬਾਲਮਿਕੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਅਤੇ ਜਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੇ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਭਗਵਾਨ ਬਾਲਮਿਕ ਨੇ ਜੋ ਸਾਨਮੂ ਸਿੱਖਿਆਵਾ ਦਿੱਤੀਆਂ ਹਨ। ਉਸ ਤੇ ਸਾਨੂੰ ਅਮਲ ਕਰਕੇ ਜੀਵਨ ਸ਼ੇਲੀ ਅਪਨਾਉਣ ਦੀ ਲੋੜ ਹੈ। ਜਿਸ ਨਾਲ ਸਾਡਾ ਸਮਾਜ ਅਤੇ ਅਸੀਂ ਭਗਤੀ ਦੇ ਰਾਹ ਤੇ ਚੱਲਦੇ ਹੋਏ ਮਨੁੱਖਤਾ ਦੀ ਸੇਵਾ ਦੇ ਭਾਗੀਦਾਰ ਬਣ ਸਕਦੇ ਹਾਂ। ਉਨ੍ਹਾਂ ਬਾਲਮਿਕ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਬਾਲਮਿਕ ਇੱਕ ਫਿਰਕੇ ਦੇ ਨਹੀਂ ਬਲਕਿ ਦੁਨੀਆਂ ਦੇ ਰਹਿਵਰ ਹਨ। ਜਿਨ੍ਹਾਂ ਦੀਆਂ ਸਿੱਖਿਆਵਾਂ ਧਾਰਮਿਕ ਗ੍ਰੰਥਾਂ ਅਤੇ ਰਮਾਇਣ ਵਿੱਚ ਮੌਜੂਦ ਹਨ। ਇਸ ਮੌਕੇ ਸੰਸਥਾ ਦੇ ਆਗੂ ਸੁਨੀਲ ਕੁਮਾਰ, ਰਾਮਫਲ, ਰੂਪ ਸਿੰਘ ਸਰਪ੍ਰਸਤ, ਨਰੇਸ਼ ਕੁਮਾਰ ਪ੍ਰਧਾਨ, ਸੰਦੀਪ ਕੁਮਾਰ ਖਜਾਨਚੀ ਤੋਂ ਇਲਾਵਾ ਹੋਰ ਆਗੂਆਂ ਨੇ ਸ: ਨਕੱਈ ਅਤੇ ਅਰੋੜਾ ਦਾ ਸਨਮਾਨ ਕੀਤਾ।
ਫੋਟੋ: ਨਕੱਈ ਅਤੇ ਅਰੋੜਾ ਦਾ ਸਨਮਾਨ ਕਰਦੇ ਹੋਏ ਸੰਸਥਾ ਦੇ ਆਗੂ।
