*ਵਾਰਡ ਨੰਬਰ 16 ਦੇ ਦਰਜਨਾਂ ਐਕਟਵਿ ਮੈਂਬਰਾਂ ਨੇ ਅਕਾਲੀ ਦਲ ਬਾਦਲ ਤੋਂ ਦਿੱਤਾ ਅਸਤੀਫ਼ਾ ਕੋਰੋਨਾ ਕਾਰਨ ਇਕੱਠ ਨਹੀਂ ਕੀਤਾ ਆਸ਼ੂ ਆਹੂਜਾ*

0
140

ਮਾਨਸਾ 5ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਧੱਕਾ ਲੱਗਾ ਜਦੋਂ ਵਾਰਡ ਨੰਬਰ 16 ਦੇ ਬਹੁਤ ਸਾਰੇ ਐਕਟਿਵ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ। ਇਹ ਅਸਤੀਫ਼ਾ ਉਨ੍ਹਾਂ ਪ੍ਰੇਮ ਕੁਮਾਰ ਅਰੋਡ਼ਾ ਸ਼ਹਿਰੀ ਪ੍ਰਧਾਨ ਦੇ ਨਾਂ ਭੇਜਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਸ਼ੂ ਅਹੂਜਾ ਐਡਵੋਕੇਟ ਨੇ ਦੱਸਿਆ ਕਿ ਸਾਡਾ  ਪਰਿਵਾਰ ਪਿਛਲੇ ਪੱਚੀ ਸਾਲ ਤੋਂ ਅਕਾਲੀ ਦਲ ਬਾਦਲ ਨਾਲ ਜੁਡ਼ਿਆ ਹੋਇਆ ਹੈ। ਰਜਿੰਦਰ ਕੁਮਾਰ ਇਸ ਵਾਰਡ ਤੋਂ ਅਕਾਲੀ ਦਲ ਦੇ ਨਿਸ਼ਾਨ ਤੇ ਐਮ ਸੀ ਦੀ ਚੋਣ ਵੀ ਲੜ ਚੁੱਕੇ ਹਨ। ਪਰ ਪਾਰਟੀ ਵੱਲੋਂ ਪਿਛਲੇ ਸਮੇਂ ਤੋਂ ਸਾਡੀ ਅਣਦੇਖੀ ਕੀਤੀ ਜਾ ਰਹੀ ਹੈ।  ਜਿਸ ਕਾਰਨ ਇਸ ਵਾਰਸਾਡੇ ਵਾਰਡਾਂ ਵਿਚ ਪਾਰਟੀ ਦੇ ਚੋਣ ਨਿਸ਼ਾਨ ਤੇ ਕੋਈ ਪਾਰਟੀ ਦੇ ਨਿਸ਼ਾਨ ਤੇ ਚੋਣ ਵੀ ਨਹੀਂ ਲੜਿਆ। ਅਸੀਂ ਸਾਰੇ ਹੀ ਐਕਟਿਵ ਮੈਂਬਰਾਂ ਨੇ ਅਸਤੀਫ਼ਾ ਦਿੱਤਾ ਹੈ ਬੇਸ਼ੱਕ ਕੋਰੋਨਾ ਕਰਕੇ ਇਕੱਠ ਬਹੁਤ ਘੱਟ ਕੀਤਾ ਹੈ ਪਰ ਫਿਰ ਵੀ ਅਸੀਂ  ਪਾਰਟੀ  ਨੂੰ ਦੱਸਣਾ ਚਾਹੁੰਦੇ ਹਾਂ। ਕਿ ਸਾਡੇ ਵਾਰਡ ਨੰਬਰ 16 ਦੇ ਬਹੁਤ ਵੱਡੇ ਇਕੱਠ ਵਿੱਚ ਅਗਲੇ ਦਿਨਾਂ ਵਿੱਚ ਲੋਕ ਸਾਡੇ ਨਾਲ ਸ਼ਾਮਿਲ ਹਨ ।ਉਹ ਵੀ ਸਾਡੇ ਨਾਲ ਹੀ ਤੁਰਨਗੇ  ਉਨ੍ਹਾਂ ਦੱਸਿਆ ਕਿ ਸਾਰੇ ਹੀ ਐਕਟਵਿ ਮੈਬਰਾਂ ਦਾ ਆਪਣੇ ਵਾਰਡ ਵਿਚ ਬਹੁਤ ਪਿਆਰ ਹੈ। ਆਉਂਦੇ ਦਿਨਾਂ ਵਿੱਚ ਮੀਟਿੰਗ ਕਰਕੇ ਇਹ ਫ਼ੈਸਲਾ ਲਿਆ ਜਾਵੇਗਾ ਕਿ ਅਗਲੀ ਰਾਜਨੀਤੀ ਬਾਰੇ ਕੀ ਵਿਚਾਰ  ਕਰਨਾ ਹੈ। ਇਸ ਮੌਕੇ ਦੀਨਾਨਾਥ ਚੁੱਘ ਪ੍ਰਧਾਨ ,ਸੁਰਿੰਦਰ ਕੁਮਾਰ ,ਕੈਲਾਸ਼ ਕੁਮਾਰ, ਰੋਜ਼ੀ ,ਦੇਸ ਰਾਜ ਅਰੋੜਾ ,ਰਿੰਕੂ ਅਰੋਡ਼ਾ ,ਅਜੇ ਕੁਮਾਰ, ਨਾਵਲ ਕੁਮਾਰ , ਵੀ ਹਾਜ਼ਰ ਸਨ ਇਨ੍ਹਾਂ ਸਾਰੇ ਹੀ ਐਕਟਵਿ ਮੈਂਬਰਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਸਨ ਪਰ ਹੁਣ ਬੜੇ ਦੁਖੀ ਮਨ ਨਾਲ ਉਨ੍ਹਾਂ ਨੂੰ ਪਾਰਟੀ ਨੂੰ ਅਲਵਿਦਾ ਕਹਿਣਾ ਪੈ ਰਿਹਾ ਹੈ। ਉਹ ਆਉਂਦੇ ਦਿਨਾਂ ਵਿੱਚ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕਰਨਗੇ ।

LEAVE A REPLY

Please enter your comment!
Please enter your name here