
ਬੁਢਲਾਡਾ 07,ਫਰਵਰੀ (ਸਾਰਾ ਯਹਾ /)ਅਮਨ ਮਹਿਤਾ): ਨਗਰ ਕੋਸਲ ਚੋਣਾ ਦੀਆਂ ਸਰਗਰਮੀਆਂ ਨੇ ਤੇਜ਼ੀ ਫੜ੍ਹ ਲਈ ਹੈ ਤੋਂ ਬਾਅਦ ਵਾਰਡ ਨੰਬਰ 14 ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜੂ ਬਾਬਾ ਦੇ ਦਫਤਰ ਦੇ ਉਦਘਾਟਨ ਤੇ ਲੋਕਾਂ ਦਾ ਲਾਮਿਸਾਲ ਇੱਕਠ ਨੇ ਵਾਰਡ ਦਾ ਫੈਸਲਾ ਇੱਕ ਪਾਸੜਾ ਕਰਨ ਦਾ ਮਨ ਬਣਾ ਲਿਆ ਲਗਦਾ ਹੈ। ਹਰ ਗਲੀ ਮੁਹੱਲੇ ਵਿੱਚੋਂ ਔਰਤਾਂ ਬੱਚੇ ਅਤੇ ਵੋਟਰ ਆਪ ਮੁਹਾਰੇ ਹੋ ਕੇ ਸਾਮਿਲ ਹੋਏ। ਉਦਘਾਟਨੀ ਭਾਸ਼ਣ ਵਿੱਚ ਇਲਾਕੇ ਦੇ ਸਮਾਜ ਸੇਵੀ ਮਸ਼ਹੂਰ ਡਾਕਟਰ ਬੰਗਾਲੀ ਨੇ ਰਾਜੂ ਬਾਬਾ ਦੇ ਹੱਕ ਵਿੱਚ ਵੋਟਰਾਂ ਨੁੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਹੱਕ ਸੱਚ ਦੀ ਅਵਾਜ ਬੁਲੰਦ ਕਰਨ ਵਾਲੇ ਰਾਜੂ ਬਾਬਾ ਨੂੰ ਦੇਣ। ਇਸ ਮੋਕੇ ਤੇ ਕਾਂਗਰਸ ਦੀ ਹਲਕਾ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ ਨੇ ਵੀ ਵਿਕਾਸ ਦੇ ਨਾਮ ਤੇ ਸ਼ਹਿਰ ਦੇ ਲੋਕਾਂ ਤੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਜਿਸ ਵਾਰਡ ਦੇ ਲੋਕ ਕਾਗਰਸ ਪਾਰਟੀ ਦੇ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿੱਤਾਉਣਗੇ ਉਸੇ ਵਾਰਡ ਦਾ ਹੀ ਕੋਸਲਰ ਕੋਸਲ ਪ੍ਰਧਾਨ ਬਣੇਗਾ। ਬਾਬਾ ਦੇ ਹੱਕ ਵਿੱਚ ਚੱਲੀ ਲਹਿਰ ਤੋਂ ਸਪਸ਼ਟ ਨਜ਼ਰ ਆਉਦਾ ਹੈ ਕਿ ਬਾਬੇ ਦੀ ਜਿੱਤ ਯਕੀਨੀ ਹੈ ਬਾਕੀ ਸਮਾ ਹੀ ਦੱਸੇਗਾ। ਇਸ ਮੋਕੇ ਤੇ ਸਾਬਕਾ ਕੋਸਲਰ ਰਾਜ ਕੁਮਾਰ ਬੋੜਾਵਾਲੀਆਂ, ਖੇਮ ਸਿੰਘ ਜਟਾਣਾ, ਨਰਿੰਦਰ ਕੁਮਾਰ ਗੋਇਲ, ਗੋਬਿੰਦ ਗੋਇਲ, ਆਸ਼ੀਸ਼ ਸਿੰਗਲਾ, ਇੰਦਰਾਜ ਬਾਂਸਲ, ਭਗਵਾਨ ਦਾਸ ਸਿੰਗਲਾ, ਪ੍ਰਿੰਸ ਭੋਲਾ ਆਦਿ ਹਾਜ਼ਰ ਸਨ।
