*ਵਾਰਡ ਨੰਬਰ 11 ਤੋਂ ਆਜਾਦ ਉੱਮੀਦਵਾਰ ਨੇ ਵੋਟਰਾਂ ਨਾਲ ਡੋਰ-ਟੂ-ਡੋਰ ਕੀਤਾ ਰਾਬਤਾ*

0
11

ਫਗਵਾੜਾ 18 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਫਗਵਾੜਾ ਕਾਰਪੋਰੇਸ਼ਨ ਚੋਣਾਂ ‘ਚ ਸ਼ਹਿਰ ਦੇ ਵਾਰਡ ਨੰਬਰ 11 ਤੋਂ ਆਜਾਦ ਉੱਮੀਦਵਾਰ ਵਜੋਂ ਚੋਣ ਲੜ ਰਹੀ ਸੀਮਾ ਰਾਣੀ (ਬਜਾਜ) ਨੇ ਵਾਰਡ ਦੇ ਮੁੱਹਲਾ ਗੁਰੂ ਹਰਕ੍ਰਿਸ਼ਨ ਨਗਰ ਵਿਖੇ ਡੋਰ-ਟੂ-ਡੋਰ ਵੋਟਰਾਂ ਨਾਲ  ਰਾਬਤਾ ਕੀਤਾ। ਇਸ ਦੌਰਾਨ ਉਹਨਾਂ ਨੇ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਵਾਰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਵਾਇਆ ਜਾਵੇਗਾ। ਮੁਹੱਲੇ ਦੇ ਸਮੂਹ ਵਸਨੀਕਾਂ ਨੇ ਭਰੋਸਾ ਦਿੱਤਾ ਕਿ ਉਹ ਆਪਣਾ ਕੀਮਤੀ ਵੋਟ ਦੇਣਗੇ। ਮੁਹੱਲਾ ਨਿਵਾਸੀਆਂ ਅਨੁਸਾਰ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਆਜਮਾ ਕੇ ਦੇਖ ਲਿਆ ਹੈ ਪਰ ਹਰੇਕ ਪਾਰਟੀ ਦੇ ਉੱਮੀਦਵਾਰ ਸਿਰਫ ਵੋਟਾਂ ਸਮੇਂ ਹੀ ਨਜ਼ਰ ਆਉਂਦੇ ਹਨ ਅਤੇ ਝੂਠੇ ਲਾਰੇ ਲਗਾ ਕੇ ਵੋਟਾਂ ਲੈ ਜਾਂਦੇ ਹਨ। ਚੋਣਾਂ ਤੋਂ ਬਾਅਦ ਕੋਈ ਵੀ ਉਹਨਾਂ ਦੀ ਸਾਰ ਨਹੀਂ ਲੈਂਦਾ। ਉਹਨਾਂ ਦੱਸਿਆ ਕਿ ਮੁਹੱਲੇ ਵਿਚ ਵਾਟਰ ਸਪਲਾਈ ਅਤੇ ਟੁੱਟੀਆਂ ਸੜਕਾਂ ਦੀ ਮੁੱਖ ਸਮੱਸਿਆ ਹੈ

LEAVE A REPLY

Please enter your comment!
Please enter your name here