
ਮਾਨਸਾ 23 ਜੁੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): ਮਾਨਸਾ ਜ਼ਿਲ੍ਹੇ ਨੂੰ ਹਰਿਆ ਭਰਿਆ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਲੱਗੀਆਂ ਹੋਈਆਂ ਹਨ। ਜਿਸ ਤਹਿਤ ਸ਼ਹੀਦ ਭਗਤ ਸਿੰਘ ਨੌਜਵਾਨ ਕਲੱਬ ਵਾਰਡ ਨੰਬਰ ਸਤਾਈ ਦੀ ਰਹਿਨੁਮਾਈ ਹੇਠ ਵਾਰਡ ਵਿਚ ਪੌਦੇ ਲਗਾਉਣ ਦੀ ਮੁਹਿੰਮ ਵਿੱਢੀ ਗਈ। ਇਸ ਮੌਕੇ ਵਾਰਡ ਦੇ ਐੱਮਸੀ ਸੰਦੀਪ ਮਹੰਤ ਨੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਜਿਨ੍ਹਾਂ ਨੇ ਕਿਹਾ ਕਿ ਉਹ ਵਾਰਡ ਵਿਚ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਪੂਰਾ ਸਾਥ ਦੇਣਗੇ।ਇਸ ਮੌਕੇ ਜਾਣਕਾਰੀ ਦਿੰਦੇ ਕਲੱਬ ਚੇਅਰਮੈਨ ਨਛੱਤਰ ਸਿੰਘ, ਪ੍ਰਧਾਨ ਸੰਦੀਪ ਕੁਮਾਰ, ਵਾਈਸ ਪ੍ਰਧਾਨ ਬਲਜੀਤ ਸਿੰਘ, ਅਤੇ ਕੈਸ਼ੀਅਰ ਸਰਬਜੀਤ ਸਿੰਘ ,ਨੇ ਦੱਸਿਆ ਕਿ ਉਨ੍ਹਾਂ ਨੇ ਹਰਿਆਲੀ ਐਪ ਰਾਹੀਂ ਅਹੁਦੇ ਪ੍ਰਾਪਤ ਕੀਤੇ ਹਨ।

ਜਿਨ੍ਹਾਂ ਨੂੰ ਆਪਣੇ ਵਾਰਡ ਦੀਆਂ ਗਲੀਆਂ ਸਾਂਝੀਆਂ ਥਾਵਾਂ ਤੇ ਪੌਦੇ ਵੱਡੀ ਗਿਣਤੀ ਵਿਚ ਲਗਾਏ ਜਾ ਰਹੇ ਹਨ। ਇੰਨੇ ਪੌਦਿਆਂ ਦੀ ਸਾਂਭ ਸੰਭਾਲ ਅਤੇ ਪਾਣੀ ਪਾਉਣ ਦੀ ਸਾਰੀ ਜ਼ਿੰਮੇਵਾਰੀ ਕਲੱਬ ਮੈਂਬਰਾਂ ਨੇ ਆਪਣੇ ਸਿਰ ਲਈ ਹੋਈ ਹੈ । ਨੌਜਵਾਨਾਂ ਨੇ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਵਣ ਵਿਭਾਗ ਮਾਨਸਾ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਹਰ ਤਰ੍ਹਾਂ ਦੇ ਛਾਂਦਾਰ ਫਲਦਾਰ ਅਤੇ ਫੁੱਲਾਂ ਵਾਲੇ ਪੌਦੇ ਉਨ੍ਹਾਂ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਬੜੇ ਆਰਾਮ ਨਾਲ ਮਿਲ ਰਹੇ ਹਨ ।ਜਿਨ੍ਹਾਂ ਨੂੰ ਉਹ ਆਪਣੇ ਪੂਰੇ ਵਾਰਡ ਵਿੱਚ ਲਗਾ ਕੇ ਵਾਰਡ ਨੂੰ ਹਰਿਆ ਭਰਿਆ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਰਹਿਣਗੇ।

