ਮਾਨਸਾ 18 ਮਈ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲਦੀਵਿਆਂ ਨਾਲ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਕੀਤੇ ਗਏ ਵਾਧੇ ਅਨੁਸਾਰ ਅਤੇ ਰੁਜ਼ਗਾਰ ਦੇਣ ਦੀ ਮੁਹਿੰਮ ਦੇ ਤਹਿਤ ਸਿਹਤ ਮੰਤਰੀ ਪੰਜਾਬ ਡਾ. ਵਿਜੈ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਮਾਨਸਾ ਵਿਖੇ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ, ਮਾਨਸਾ ਨੇ 21 ਨਵ ਨਿਯੁਕਤ ਵਾਰਡ ਅਟੈਂਡੈਂਟਾਂ ਨੂੰ ਸਟੇਸ਼ਨ ਅਲਾਟ ਕਰਕੇ, ਮੈਡੀਕਲ ਫਿਟਨੈੱਸ ਸਰਟੀਫਿਕੇਟ ਦੇਣ ਉਪਰੰਤ ਆਪਣੀ ਆਪਣੀ ਪੋਸਟਿੰਗ ਵਾਲੀ ਥਾਂ ਤੇ ਜੁਆਇਨ ਕਰਨ ਦੀ ਹਦਾਇਤ ਕੀਤੀ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਮਾਨਸਾ, ਸਬ ਡਿਵੀਜ਼ਨ ਹਸਪਤਾਲ ਬੁਢਲਾਡਾ, ਸਬ ਡਿਵੀਜ਼ਨ ਹਸਪਤਾਲ ਸਰਦੂਲਗਡ਼੍ਹ,ਸੀ.ਐੱਚ.ਸੀ. ਬਰੇਟਾ,ਸੀ.ਅੈਚ.ਸੀ. ਭੀਖੀ.ਪੀ. ਐਚ. ਸੀ. ਫਫਡ਼ੇ ਭਾਈਕੇ ਅਤੇਸਿਵਲ ਹਸਪਤਾਲ ਮਾਨਸਾ ਵਿਖੇ ਜੱਚਾ ਬੱਚਾ ਸੇਵਾਵਾਂ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਹਿੱਤ ਵਾਰਡ ਅਟੈਂਡੈਂਟਾਂ ਨੂੰ ਹਦਾਇਤ ਕੀਤੀ ਗਈ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਆਪਣੀ ਡਿਊਟੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣ ,ਜ਼ਿਲ੍ਹਾ ਮਾਨਸਾ ਵਿਖੇ 15 ਨਵ ਨਿਯੁਕਤ ਸੀ.ਐਚ.ਓ ਨੂੰ ਮੈਡੀਕਲ ਫਿਟਨੈਸ ਸਰਟੀਫਿਕੇਟ ਦੇਣ ਉਪਰੰਤ ਆਪਣੇ ਆਪਣੇ ਸਟੇਸ਼ਨਾਂ ਤੇ ਜੁਆਈਨਿੰਗ ਲਈ ਭੇਜਿਆ ਗਿਆ ਅਤੇ ਨਾਲ ਹੀ ਸਾਰਿਆਂ ਨੂੰ ਹਦਾਇਤ ਕੀਤੀ ਕਿ ਆਪਣੀ ਡਿਊਟੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣ ਤਾਂ ਜੋ ਲੋਕਾਂ ਨੂੰ ਸਿਹਤ ਪ੍ਰਤੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ’ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਤਾਰ ਸਿੰਘ,ਪ੍ਰਤਾਪ ਸਿੰਘ ਸੀਨੀਅਰ ਸਹਾਇਕ ,ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।