(ਸਾਰਾ ਯਹਾਂ/ ਮੁੱਖ ਸੰਪਾਦਕ) : ਪੰਜਾਬ ਸਰਕਾਰ ਨੇ ਪਹਿਲਾਂ ਹੀ 1/2/2016 ਵਰਜਿਨ ਜਾਂ ਰੀਸਾਈਕਲ ਪਲਾਸਟਿਕ ਦੇ ਕੈਰੀ ਬੈਗਾਂ ਦੇ ਨਿਰਮਾਣ, ਸਟਾਕ, ਵੰਡ, ਰੀਸਾਈਕਲ, ਵਿਕਰੀ ਜਾਂ ਵਰਤੋਂ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਰਾਜ ਵਿੱਚ ਪਲਾਸਟਿਕ ਕੈਰੀ ਬੈਗ ਬਣਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਹੈ।
ਇਸ ਤੋਂ ਇਲਾਵਾ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਮਿਤੀ 16.02.2022 ਰਾਹੀਂ ਉਤਪਾਦਕਾਂ, ਆਯਾਤਕਾਂ, ਬਰਾਂਡ—ਮਾਲਕਾਂ (ਸ਼ਜ਼ਨOਤ) ਅਤੇ ਪਲਾਸਟਿਕ ਵੇਸਟ ਪ੍ਰੋਸੈਸਰਾਂ ਲਈ ਵਿਸਤਰਿਤ ਉਤਪਾਦਕਾਂ ਦੀ ਜਿ਼ਮੇਵਾਰੀ (ਈ.ਪੀ.ਆਰ) ਬਾਰੇ ਦਿਸ਼ਾ—ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਹਨਾਂ ਨੂੰ ਪਲਾਸਟਿਕ ਪੈਕੇਜਿੰਗ ਰਹਿੰਦ—ਖੂੰਹਦ ਦਾ ਪ੍ਰਬੰਧਨ ਕਰਨ ਲਈ ਔਨਲਾਈਨ ਕੇਂਦਰੀਕ੍ਰਿਤ ਪੋਰਟਲ ਤੇ ਰਜਿਸਟਰੇਸ਼ਨ ਦਿੱਤੀ ਜਾਂਦੀ ਹੈ। ਸਾਰੇ ਹਿੱਸੇਦਾਰ ਵਿਭਾਗ ਜਾਗਰੂਕਤਾ ਪੈਦਾ ਕਰ ਰਹੇ ਹਨ ਅਤੇ ਪਲਾਸਟਿਕ ਦੀ ਰਹਿੰਦ—ਖੂੰਹਦ ਨੂੰ ਕੰਟਰੋਲ ਕਰਨ ਲਈ ਪੂਰਨ ਤੋਰ ਤੇ ਯਤਨ ਕਰ ਰਹੇ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਰਾਜ ਵਿੱਚ ਪਲਾਸਟਿਕ ਕੈਰੀ ਬੈਗ ਬਣਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਹੈ।
ਪਲਾਸਟਿਕ ਕੈਰੀ ਬੈਗ ਤੇ ਪਾਬੰਦੀ ਨੂੰ ਲਾਗੂ ਕਰਨ ਲਈ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਸਮੇਤ ਹੋਰ ਵਿਭਾਗਾਂ ਅਤੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਦੁਆਰਾ ਨਿਯਮਤ ਤੌਰ ਤੇ ਫੀਲਡ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।
ਬੋਰਡ ਦੇ ਅਧਿਕਾਰੀਆਂ ਵੱਲੋਂ ਅਕਤੂਬਰ—ਦਸੰਬਰ, 2022 ਦੇ ਸਮੇਂ ਦੌਰਾਨ 2165 ਨਿਰੀਖਣ ਕੀਤੇ ਗਏ, ਜਿਨ੍ਹਾਂ ਵਿੱਚੋਂ 447 ਉਲੰਘਣਾ ਕਰਨ ਵਾਲੇ ਫੜੇ ਗਏ। ਇਸ ਨਿਰੀਖਣ ਦੋਰਾਨ 3.026 ਮੀਟਰਿਕ ਟਨ ਪਲਾਸਟਿਕ ਕੈਰੀ ਬੈਗ ਜ਼ਬਤ ਕੀਤਾ ਗਿਆ ਅਤੇ ਉਲੰਘਣਾ ਕਰਨ ਵਾਲਿਆਂ ਤੋਂ 6.61 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ।
——