ਮਾਨਸਾ , 5 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਭਾਰਤ ਸਰਕਾਰ ਦੇ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇਤਾਂ ਅੁਨਸਾਰ ਇਸ ਸਾਲ ਵਿਸਵ ਵਾਤਾਵਰਣ ਦਿਵਸ ਇੱਕ ਵੱਖਰੇ ਢੰਗ ਨਾਲ ਬਣਾਇਆ ਗਿਆ ।ਜਿਸ ਬਾਰੇ ਜਾਣਕਾਰੀ ਦਿਦਿੰਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਅੱਜ ਜਿਲੇ ਦੀਆਂ ਸਮੂਹ ਯੂਥ ਕਲੱਬਾਂ ਪਿੰਡ ਪੱਧਰ ਤੇ ਬਿੰਨਾ ਕਿਸੇ ਸਮਾਗਮ ਕਰੇ ਪਿੰਡਾਂ ਦੀਆਂ ਸਾਝੀਆਂ ਥਾਵਾਂ ਤੋ ਇਲਾਵਾ ਘਰਾਂ ਵਿੱਚ ਵੀ ਪੌਦੇ ਲਾਉਣਗੇ ਅਤੇ ਆਮ ਜਨਤਾ ਨੂੰ ਵੀ ਸ਼ੋਸਲ ਮੀਡੀਆ ਰਾਂਹੀ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਈ-ਪੋਸਟ ਅਤੇ ਕੰਧਾਂ ਤੇ ਨਾਹਰੇ ਲਿਖ ਕੇ ਵੀ ਜਾਗਰੁਕ ਕੀਤਾ ਜਾਵੇਗਾ।
ਇਸ ਦੀ ਸ਼ਰੂਆਤ ਅੱਜ ਨਹਿਰੂ ਯੂਵਾ ਕੇਂਦਰ ਮਾਨਸਾ ਵਿੱਚ ਅਸ਼ੋਕਾ ਦੇ ਪੌਦੇ ਲਗਾ ਕੇ ਕੀਤੀ ਗਈ।ਸ਼੍ਰੀ ਘੰਡ ਨੇ ਦੱਸਿਆ ਕਿ ਪੌਦੇ ਲਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਮੋਨਸੂਨ ਦੇ ਮੌਸਮ ਦੋਰਾਨ ਇਸ ਵਿੱਚ ਹੋਰ ਵੀ ਤੇਜੀ ਲਿਆਦੀ ਜਾਵਗੀ।ਉਹਨਾਂ ਕਿਹਾ ਕਿ ਇਸ ਸਮੇ ਕਲੱਬਾਂ ਵੱਲੋ ਕੋਰੋਨਾ ਬੀਮਾਰੀ ਕਾਰਣ ਸਮਾਜਿਕ ਦੂਰੀ,ਮਾਸਕ ਪਹਿਨਣ ਅਤੇ ਕਿਸੇ ਕਿਸਮ ਦੇ ਇਕੱਠ ਨਾ ਕਰਣ ਵਾਲੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਕਲੱਬ ਦਾ ਹਰ ਮੈਬਰ ਘੱਟ ਤੋ ਘੱਟ ਪੰਜ ਪੌਦੇ ਆਪਣੇ ਆਲੇ ਦੁਆਲੇ ਜਰੂਰ ਲਾਉਣ ਅਤੇ ਇਸ ਦੇ ਨਾਲ ਹੀ ਉਸ ਦੀ ਸਾਂਭ ਸੰਭਾਲ ਕਰਨੀ ਵੀ ਯਕੀਨੀ ਬਣਾਉਣ।ਸ਼੍ਰੀ ਘੰਡ ਨੇ ਇਹ ਵੀ ਕਿਹਾ ਕਿ ਵਾਤਾਵਰਣ ਦੀ ਜਾਗਰੂਕਤਾ ਸਬੰਧੀ ਪੇਟਿੰਗ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਸ ਤੋ ਇਲਾਵਾ ਲੌਕਾਂ ਨੂੰ ਕਪੜੇ ਦੇ ਬੈਗ ਵਰਤਣ ਲਈ ਪ੍ਰਰੇਤਿ ਕੀਤਾ ਜਾਵੇਗਾ ਅਤੇ ਕਲੱਬਾਂ ਦੇ ਸਹਿਯੋਗ ਨਾਲ ਜੂਟ ਦੇ ਬੈਗ ਵੀ ਬਣਾ ਕੇ ਵੰਡੇ ਜਾਣਗੇ।
ਅੱਜ ਦੇ ਇਸ ਵਾਤਾਵਰਣ ਦਿਵਸ ਸਮੇ ਹਾਜਰ ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ, ਕਲੱਬਾਂ ਦੇ ਆਗੂ ਹਰਿਦੰਰ ਮਾਨਸ਼ਾਹੀਆ,ਮਨੋਜ ਕੁਮਾਰ ਛਾਪਿਆਂਵਾਲੀ ਭਾਈਦੇਸਾ ਕਲੱਬ ਪ੍ਰਧਾਨ ਕੇਵਲ ਸਿੰਘ,ਪੀ.ਬੀ.31 ਕਲੱਬ ਜੋਗਾ ਦੇ ਪ੍ਰਧਾਨ ਜਗਦੇਵ ਮਾਹੂ,ਬੁਰਜ-ਢਿਲਵਾਂ ਦੇ ਹਰਪ੍ਰੀਤ ਸਿੰਘ ਇੰਦਰਜੀਤ ਸਿੰਘ,ਰਜਿੰਦਰ ਵਰਮਾ ਬੁਢਲਾਡਾ,ਨਿਰਮਲ ਮੋਜੀਆਂ,ਜੱਗਾ ਸਿੰਘ ਅਲੀਸ਼ੇਰ ਕਲਾਂ,ਅਮਨਦੀਪ ਸਿੰਘ ਹੀਰਕੇ,ਮਨਦੀਪ ਸਿੰਘ ਗੇਹਲੇ,ਗੁਰਸ਼ਰਨਜੀਤ ਮੂਸਾ ਸਾਬਕਾ ਚੈਅਰਮੇਨ ਬਲਾਕ ਸੰਮਤੀ ਮਾਨਸਾ,ਅਤੇ ਨਹਿਰੂ ਯੁਵਾ ਕੇਦਰ ਮਾਨਸਾ ਦੇ ਨੈਸਨਲ ਯੁਵਾ ਵਲੰਟੀਅਰਜ ਸੁਖਵਿੰਦਰ ਸਿੰਘ,ਖੁਸ਼ਵਿੰਦਰ ਸਿੰਘ ਲਵਪ੍ਰੀਤ ਕੋਰ ਆਦਿ ਨੇ ਕਿਹਾ ਕਿ ਜਿਲ੍ਹੇ ਦੀਆਂ ਯੂਥ ਕਲੱਬਾਂ ਵੱਲੋ ਪਹਿਲਾਂ ਵੀ ਵਾਤਾਵਰਣ ਦੀ ਸਾਂਭ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਮੇ ਵੀ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮੁਹਿੰਮ ਨੂੰ ਚਲਾਇਆ ਜਾਵੇਗਾ।
ਫੋਟੋ: ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਅਸ਼ੋਕਾ ਪੌਦਾ ਲਾਕੇ ਸ਼ੁਰੂਆਤ ਕਰਦੇ ਹੋਏ ਸ਼੍ਰੀ ਸੰਦੀਪ ਘੰਡ