*ਵਾਤਾਵਰਣ ਨੂੰ ਬਚਾਉਣ ਲਈ ਬਾਹਰਲੇ ਮੁਲਕਾਂ ਦੀ ਤਰਜ਼ ਤੇ ਕੰਮ ਕਰਨ ਦੀ ਲੋੜ.. ਸੰਜੀਵ ਪਿੰਕਾ*

0
129

ਮਾਨਸਾ 20 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਅਪੈਕਸ ਕਲੱਬ ਅਸਟ੍ਰੇਲੀਆ ਦਾ ਇੱਕ ਤਿੰਨ ਮੈਂਬਰੀ ਵਫਦ ਗੈ੍ਡ ਫਾਦਰ ਇਆਨ ਓਟਸ ਦੀ ਅਗਵਾਈ ਹੇਠ “ਵਾਤਾਵਰਣ ਪ੍ਰਤੀ ਜਾਗਰੂਕ” ਕਰਨ ਦੇ ਮਕਸਦ ਨਾਲ ਵੀਹ ਦਿਨਾਂ ਭਾਰਤ ਦੇ ਦੌਰੇ ਤੇ ਹੈ ਇਹ ਵਫ਼ਦ ਆਪਣੀ ਭਾਰਤ ਫੇਰੀ ਸਮੇਂ ਵੱਖ ਵੱਖ ਰਾਜਾਂ ਦੇ ਕਲੱਬਾਂ ਦਾ ਦੌਰਾ ਕਰਨ ਉਪਰੰਤ ਮਾਨਸਾ ਪਹੁੰਚਿਆ। ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਅਪੈਕਸ ਕਲੱਬਾਂ ਦੇ ਗੈ੍ਡ ਫਾਦਰ ਇਆਨ ਓਟਸ ਵਿਸ਼ਵ ਦੇ ਅੱਠ ਦੇਸ਼ਾਂ ਵਿੱਚ ਕੰਮ ਕਰ ਰਹੇ ਅਪੈਕਸ ਕਲੱਬਾਂ ਦੇ ਮੈਂਬਰਾਂ ਲਈ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦੇਣ ਚ ਵੱਡੀ ਭੂਮਿਕਾ ਨਿਭਾ ਰਹੇ ਹਨ ਉਨ੍ਹਾਂ ਦੱਸਿਆ ਕਿ ਇਆਨ ਓਟਸ ਸਵੇਰ ਦੀ ਸੈਰ ਸਮੇਂ ਅਪਣੀ ਧਰਮਪਤਨੀ ਕਿ੍ਸ ਓਟਸ ਨਾਲ ਰਸਤੇ ਵਿੱਚ ਪਈਆਂ ਪਾਣੀ ਅਤੇ ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ,ਜੂਸ ਵਾਲੀਆਂ ਡੱਬੀਆਂ ਨੂੰ ਇੱਕਠਾ ਕਰਕੇ ਸਰਕਾਰ ਨੂੰ ਦਿੰਦੇ ਹਨ ਅਤੇ ਇਸ ਬਦਲੇ ਅਸਟ੍ਰੇਲੀਆ ਦੀ ਸਰਕਾਰ ਉਨ੍ਹਾਂ ਨੂੰ ਇੱਕ ਬੋਤਲ ਬਦਲੇ ਭਾਰਤੀ ਕਰੰਸੀ ਮੁਤਾਬਕ ਪੰਜ ਰੁਪਏ ਦਿੰਦੀ ਹੈ ਜਿਸ ਨੂੰ ਉਹ ਸੇਵਾ ਦੇ ਕੰਮਾਂ ਤੇ ਖਰਚ ਕਰਦੇ ਹਨ ਉਨ੍ਹਾਂ ਦੱਸਿਆ ਕਿ ਅਪਣੀ ਇਸ ਭਾਰਤ ਫੇਰੀ ਸਮੇਂ ਓਟਸ ਨੇ ਇਸ ਰਾਸ਼ੀ ਵਿੱਚੋਂ ਇੱਕ ਲੱਖ ਰੁਪਏ ਹਰਿਆਣਾ ਦੇ ਸਿਰਸਾ ਵਿਖੇ ਬੇਸਹਾਰਾ ਬੱਚਿਆਂ ਲਈ ਚਲਾਏ ਜਾ ਰਹੇ ਆਸ਼ਰਮ ਨੂੰ ਦਾਨ ਕੀਤੇ ਹਨ ਇਸ ਲਈ ਭਾਰਤ ਦੀਆਂ ਸਰਕਾਰਾਂ ਨੂੰ ਵੀ ਬਾਹਰਲੇ ਮੁਲਕਾਂ ਵਾਂਗ ਕੰਮ ਕਰਨਾ ਚਾਹੀਦਾ ਹੈ।
ਸਕੱਤਰ ਕਮਲ ਗਰਗ ਨੇ ਦੱਸਿਆ ਕਿ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਇਸ ਟੀਮ ਵਲੋਂ ਸਾਰੇ ਕਲੱਬਾਂ ਨਾਲ ਮਿਲ ਕੇ ਰੁੱਖ ਲਗਾਏ ਜਾ ਰਹੇ ਹਨ ਇਸੇ ਲੜੀ ਤਹਿਤ ਮਾਨਸਾ ਦੀ ਜਨੱਤ ਏਨਕਲੇਵ ਵਿਖੇ ਫਲਦਾਰ ਰੁੱਖ ਲਗਾਏ ਗਏ।
ਇਸ ਮੌਕੇ ਵਾਤਾਵਰਣ ਸਬੰਧੀ ਜਾਗਰੂਕ ਕਰਦਿਆਂ ਇਆਨ ਓਟਸ ਨੇ ਦੱਸਿਆ ਕਿ ਭਾਰਤ ਵਿੱਚ ਪਾਣੀ ਦੀ ਬੋਤਲ ਲਗਭਗ ਵੀਹ ਰੁਪਏ ਦੀ ਵਿਕਦੀ ਹੈ ਇਸਦਾ ਮੁੱਲ ਪੱਚੀ ਰੁਪਏ ਕਰਕੇ ਪੰਜ ਰੁਪਏ ਵਿੱਚ ਵਾਪਸ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਇਸਨੂੰ ਵਰਤਣ ਉਪਰੰਤ ਸੁੱਟਣ ਦੀ ਬਜਾਏ ਵਾਪਸ ਕਰਨ ਨੂੰ ਤਰਜੀਹ ਦੇਣ ਕਿਉਂਕਿ ਇਹਨਾਂ ਬੋਤਲਾਂ ਦੇ ਉਪਰ ਲਿਖਿਆ ਹੈ ਕਿ ਇਸ ਨੂੰ ਵਰਤਣ ਉਪਰੰਤ ਤੋੜਿਆ ਜਾਵੇ ਪਰ ਪਲਾਸਟਿਕ ਦੀ ਕੁਵਾਲਟੀ ਅਜਿਹੀ ਹੈ ਕਿ ਇਸਨੂੰ ਤੋੜਿਆ ਨਹੀਂ ਜਾਂਦਾ ਇਸ ਉਪਰਾਲੇ ਨਾਲ ਸਾਫ ਸੁਥਰਾ ਵਾਤਾਵਰਣ ਸਿਰਜਣ ਵਿਚ ਕਾਫੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਏ ਜਾਣੇ ਚਾਹੀਦੇ ਹਨ।
ਇਸ ਮੌਕੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ, ਖਜਾਨਚੀ ਧੀਰਜ ਬਾਂਸਲ, ਖੂਨਦਾਨੀ ਬਲਜੀਤ ਸ਼ਰਮਾਂ, ਵਿਲਿਯਮ,ਮਾਸਟਰ ਸਤੀਸ਼ ਗਰਗ, ਐਡਵੋਕੇਟ ਵਨੀਤ ਗਰਗ, ਰਜਿੰਦਰ ਗਰਗ,ਅਮਨ ਗੋਲਡਨ, ਸੰਭਵ ਜੈਨ, ਸ਼ਾਰਵੀ ਗੁਪਤਾ ਸਮੇਤ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here