*ਵਾਤਾਵਰਣ ਨੂੰ ਬਚਾਉਣ ਲਈ ਅਤੇ ਵਾਤਾਵਰਣ ਬਚਾਓ ਅਭਿਆਨ ਨੂੰ ਮੁੱਖ ਰੱਖਦਿਆਂ ਸੁੰਦਰ ਸੁੰਦਰ ਬੂਟੇ ਲਗਾਏ ਗਏ*

0
54

ਮਾਨਸਾ, 29 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਵਾਤਾਵਰਣ ਨੂੰ ਬਚਾਉਣ ਲਈ ਅਤੇ ਵਾਤਾਵਰਣ ਬਚਾਓ ਅਭਿਆਨ ਨੂੰ ਮੁੱਖ ਰੱਖਦਿਆਂ ਮਾਨਸਾ ਦੇ ਸੀਨੀਅਰ ਅਕਾਲੀ ਆਗੂ ਪ੍ਰੇਮ ਅਰੋੜਾ, ਸੰਜੀਵ ਕੁਮਾਰ ਪਾਤੜਾਂ, ਜਤਿੰਦਰ ਕੁਮਾਰ ਵੱਲੋਂ ਕੈਟ ਬਿਲਡਰ ਐਂਡ ਡਿਵਲਪਰ ਬਲਿਊ ਹੈਵਨ ਇਨਕਲੈਵ ਵੱਲੋਂ 26 ਕਿਲਿਆਂ ਵਿੱਚ ਬਣ ਰਹੀ ਅਲੀ ਸ਼ਾਨਦਾਰ ਰੈਜੀਡੈਂਸ ਕਲੌਨੀ ਅਤੇ ਸ਼ੋਪਿੰਗ ਕੰਪਲੈਕਸ ਮਾਨਸਾ ਵੱਲੋਂ ਕੈਂਚੀਆਂ ਤੇ ਫੁੱਟਪਾਥ ਤੇ ਵਾਤਾਵਰਣ ਦੀ ਸੰਭਾਲ ਲਈ ਫੁੱਲਦਾਰ ਅਤੇ ਸੁੰਦਰ ਸੁੰਦਰ ਬੂਟੇ ਲਗਾਏ ਗਏ ਹਨ। ਇਸ ਮੌਕੇ ਤੇ ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਦੱਸਿਆ ਕਿ ਪ੍ਰੇਮ ਅਰੋੜਾ ਵੱਲੋਂ ਹਮੇਸ਼ਾ ਹੀ ਲੋਕ ਭਲਾਈ ਅਤੇ ਉਸਾਰੂ ਸੋਚ ਵਾਲੇ ਕੰਮ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਅੱਜ ਉਨ੍ਹਾਂ ਦੀ ਕੈਟ ਬਿਲਡਰਜ਼ ਬਲਿਊ ਹੈਵਨ ਦੀ ਟੀਮ ਵੱਲੋਂ ਬਰਨਾਲਾ ਸਿਰਸਾ ਰੋਡ ਤੇ ਫੁੱਟਪਾਥ ਤੇ ਬਹੁਤ ਹੀ ਸੋਹਣੇ ਅਤੇ ਫੁੱਲਦਾਰ ਬੂਟੇ ਲਗਾਕੇ ਇੱਕ ਸਨੇਹਾ ਦਿਤਾ ਹੈ ਕਿ ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ

LEAVE A REPLY

Please enter your comment!
Please enter your name here