*ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਉਣੇ ਜ਼ਰੂਰੀ… ਡਾਕਟਰ ਸਿੰਗਲਾ*

0
86

ਮਾਨਸਾ 27,ਮਾਰਚ (ਸਾਰਾ ਯਹਾਂ/ਜੋਨੀ ਜਿੰਦਲ): : ਅੱਜ ਮਾਨਸਾ ਸਾਇਕਲ ਗਰੁੱਪ ਵਲੋਂ ਡਾਕਟਰ ਵਿਜੇ ਸਿੰਗਲਾ ਜੀ ਦੇ ਸਿਹਤ ਮੰਤਰੀ ਪੰਜਾਬ ਬਨਣ ਦੀ ਖੁਸ਼ੀ ਵਿੱਚ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਪੌਦੇ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਬਹੁਤ ਸਾਲ ਪਹਿਲਾਂ ਪੌਦੇ ਲਗਾਉਣ ਦੀ ਮੁਹਿੰਮ ਨੂੰ ਸ਼ੁਰੂ ਕਰਨ ਵਿੱਚ ਡਾਕਟਰ ਵਿਜੇ ਸਿੰਗਲਾ ਜੀ ਦਾ ਵੱਡਾ ਰੋਲ ਰਿਹਾ ਹੈ ਉਹਨਾਂ ਇੰਨਵਾਇਰਮੈਂਟ ਸੁਸਾਇਟੀ ਦੇ ਬੈਨਰ ਹੇਠ ਬਹੁਤ ਥਾਵਾਂ ਤੇ ਪੌਦੇ ਲਗਾਏ ਅਤੇ ਲੋਕਾਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਜਾਗਰੂਕਤਾ ਸੈਮੀਨਾਰ ਅਤੇ ਸਾਇਕਲ ਰੈਲੀਆਂ ਵੱਖ ਵੱਖ ਬੈਨਰਾਂ ਹੇਠ ਕੀਤੀਆਂ।
ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਰੁੱਖ ਆਕਸੀਜਨ ਦਾ ਵੱਡਾ ਸਰੋਤ ਹਨ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਚੰਗੀ ਸਿਹਤ ਲਈ ਫਾਸਟ ਫੂਡ ਦਾ ਤਿਆਗ ਕਰਕੇ ਸਾਦਾ ਭੋਜਨ ਕਰਨਾ ਚਾਹੀਦਾ ਹੈ ਅਤੇ ਨਿਯਮਤ ਕਸਰਤ ਨੂੰ ਜ਼ਿੰਦਗੀ ਦਾ ਹਿੱਸਾ ਬਨਾਉਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਇੱਕ ਤੰਦਰੁਸਤ ਇਨਸਾਨ ਬਣੇ ਰਹਿਣ ਲਈ ਸਾਇਕਲਿੰਗ ਨੂੰ ਵੀ ਰੋਜ਼ ਦੇ ਕੰਮਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਇਸ ਮੌਕੇ ਕਿ੍ਸ਼ਨ ਗਰਗ, ਬਲਵੀਰ ਅਗਰੋਈਆ, ਸੁਰਿੰਦਰ ਬਾਂਸਲ,ਓਮ ਪ੍ਰਕਾਸ਼, ਨਰਿੰਦਰ ਗੁਪਤਾ, ਮਨੀਸ਼ ਚੌਧਰੀ,ਪ੍ਮੋਦ ਬਾਗਲਾ, ਮਾਸਟਰ ਸੰਜੀਵ,ਕਿ੍ਸ਼ਨ ਮਿੱਤਲ ਸਮੇਤ ਮੈਂਬਰ ਹਾਜ਼ਰ ਸਨ

LEAVE A REPLY

Please enter your comment!
Please enter your name here