
ਬੁਢਲਾਡਾ, 23 ਅਗਸਤ (ਸਾਰਾ ਯਹਾਂ/ਮਹਿਤਾ) ਵਾਤਾਵਰਣ ਦੀ ਸ਼ੁੱਧੀ ਲਈ ਅਤੇ ਧਰਤੀ ਹੇਠਲੇ ਪਾਣੀ ਦੇ ਗਿਰ ਰਹੇ ਪੱਧਰ ਨੂੰ ਉਚਾ ਚੁੱਕਣ ਲਈ ਬਲਾਕ ਕਾਂਗਰਸ ਕਮੇਟੀ ਬੁਢਲਾਡਾ ਵੱਲੋਂ ਵੱਖ ਵੱਖ ਪਿੰਡਾਂ ਅੰਦਰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਅੱਜ ਕਾਂਗਰਸ ਦੀ ਸੀਨੀਅਰ ਮੀਤ ਪ੍ਰਧਾਨ ਰਣਵੀਰ ਕੌਰ ਮੀਆਂ ਨੇ ਵੱਖ ਵੱਖ ਪਿੰਡਾਂ ਅੰਦਰ ਜਾ ਕੇ ਲੋਕਾਂ ਨੂੰ ਪੌਦੇ ਵੰਡੇ। ਉਨ੍ਹਾਂ ਕਿਹਾ ਕਿ ਮਨੁੱਖ ਦੀ ਸਿਹਤ ਸੰਭਾਲ ਲਈ ਸ਼ੁੱਧੀ ਹਵਾ ਪਾਣੀ ਅਤਿ ਜਰੂਰੀ ਹੈ, ਜਿਸ ਦੀ ਸੰਭਾਲ ਸਾਨੂੰ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਆਏ ਦਿਨ ਸੜਕਾਂ ਦੇ ਨਿਰਮਾਣ ਦੌਰਾਨ ਲੱਖਾਂ ਦੀ ਗਿਣਤੀ ਚ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਸਾਡੇ ਜੀਵ ਜੰਤੂਆਂ ਦੀ ਨੱਸਲਾ ਖਤਮ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਰੱਲ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ। ਹਰ ਵਿਅਕਤੀ 5 ਪੌਦਿਆਂ ਦਾ ਪਾਲਣ ਪੋਸ਼ਣ ਕਰਕੇ ਹਵਾ ਪਾਣੀ ਨੂੰ ਬਚਾਉਣ ਦਾ ਉਪਰਾਲਾ ਕਰੇ। ਇਸ ਮੌਕੇ ਤਰਜੀਤ ਸਿੰਘ ਚਹਿਲ, ਨਵੀਨ ਕੁਮਾਰ ਬੋਹਾ, ਖੇਮ ਸਿੰਘ ਜਟਾਣਾ, ਜਗਦੇਵ ਸਿੰਘ ਘੋਗਾ, ਕਰਨੈਲ ਸਿੰਘ ਖਾਲਸਾ, ਪ੍ਰਦੀਪ ਬਿੱਟੂ, ਗੁਰਬਖਸ਼ ਸਿੰਘ ਗਰੇਵਾਲ, ਸੁਖਚੈਣ ਸਿੰਘ ਬੋੜਾਵਾਲ, ਦਰਸ਼ਨ ਸਿੰਘ ਗੁਰਨੇ, ਕਮਲਜੀਤ ਸਿੰਘ ਟੋਨੀ ਤੋ ਇਲਾਵਾ ਕਾਂਗਰਸੀ ਵਰਕਰ ਮੌਜੂਦ ਸਨ।
