*ਵਾਤਾਵਰਣ ਦਿਵਸ ਮੌਕੇ ‘ਪ੍ਰੋਜੈਕਟ ਪ੍ਰਕਿਰਤੀ’ ਤਹਿਤ ਜ਼ਿਲ੍ਹੇ ਅੰਦਰ 01 ਲੱਖ 20 ਹਜ਼ਾਰ ਪੌਦੇ ਲਗਾਉਣ ਦਾ ਟੀਚਾ-ਡਿਪਟੀ ਕਮਿਸ਼ਨਰ*

0
24

ਮਾਨਸਾ, 01 ਜੂਨ (ਸਾਰਾ ਯਹਾਂ/  ਮੁੱਖ ਸੰਪਾਦਕ) : ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਅਤੇ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਲਈ ‘ਪ੍ਰੋਜੈਕਟ ਪ੍ਰਕਿਰਤੀ’ ਅਧੀਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿਲ੍ਹੇ ਵਿੱਚ 1 ਲੱਖ 20 ਹਜ਼ਾਰ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਟੀ. ਬੈਨਿਥ ਨੇ ਸਥਾਨਕ ਬੱਚਤ ਭਵਨ ਵਿਖੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ  ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੌਦੇ ਲਗਾਉਣ ਲਈ ਦਿੱਤੇ ਟੀਚੇ ਨੂੰ 05 ਜੂਨ, 2023 ਨੂੰ ਵਾਤਾਵਰਣ ਦਿਵਸ ਵਾਲੇ ਦਿਨ ਤੋਂ ਲੈ ਕੇ 05 ਜੁਲਾਈ 2023 ਤੱਕ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ   ਮਗਨਰੇਗਾ ਸਕੀਮ ਅਤੇ ਆਪਣੇ ਵਿਭਾਗੀ ਸਰੋਤਾਂ ਰਾਹੀਂ ਪੌਦੇ ਲਗਵਾਏ ਜਾਣ। ਉਨ੍ਹਾਂ ਸਮੂਹ ਅਧਿਕਾਰੀਆਂ ਤੋਂ ਪੌਦੇ ਲਗਾਉਣ ਲਈ ਨਿਸ਼ਚਿਤ ਕੀਤੀਆਂ ਥਾਵਾਂ ਬਾਰੇ ਜਾਣਕਾਰੀ ਲਈ ਅਤੇ ਹਰੇਕ ਪੌਦੇ ਨੂੰ ਢੁਕਵੀਂ ਥਾਂ ’ਤੇ ਲਗਾ ਕੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਵੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 5 ਜੂਨ ਤੱਕ ਸਮੂਹ ਅਧਿਕਾਰੀ ਆਪਣੀ ਮੁਕੰਮਲ ਰਿਪੋਰਟ ਭੇਜਣ ਤਾਂ ਜੋ ਸਪੱਸ਼ਟ ਹੋ ਸਕੇ ਕਿ ਜ਼ਿਲ੍ਹੇ ਦੀਆਂ ਕਿਹੜੀਆਂ ਯੋਗ ਥਾਵਾਂ ’ਤੇ ਪਲਾਂਟੇਸ਼ਨ ਕੀਤੀ ਜਾਣੀ ਹੈ।

LEAVE A REPLY

Please enter your comment!
Please enter your name here