*ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫ਼ੀਲਡ ਮੁਲਾਜ਼ਮਾਂ ਦੇ ਸਰਵਿਸ ਰੂਲਾਂ ਵਿਚ ਸੋਧ ਕਰਵਾਈ ਜਾਵੇ*

0
15

ਮਾਨਸਾ, 05 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਆਨਲਾਈਨ ਮੀਟਿੰਗ ਪੰਜਾਬ ਸੂਬਾ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਹੋਈ ਜੋ ਦਰਜਾ ਚਾਰ ਦਾ ਮਿਤੀ 04.01.25 ਨੂੰ ਵਿਭਾਗੀ ਟੈਸਟ ਲਿਆ ਗਿਆ ਹੈ ਦਾ ਪੇਪਰ ਵਿਭਾਗ ਵੱਲੋਂ ਦਿੱਤੇ ਗਏ ਸਿਲੇਬਸ ਤੋਂ ਬਾਹਰ ਆਉਣ ਤੇ ਵਿਭਾਗ ਦੀ ਜਥੇਬੰਦੀ ਵੱਲੋਂ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਮੀਟਿੰਗ ਰਾਹੀਂ ਮੰਗ ਕੀਤੀ ਗਈ ਕਿ ਇਸ ਵਿਭਾਗੀ ਟੈਸਟ ਨੂੰ ਰੱਦ ਕਰਕੇ ਟੈਸਟ ਦੁਬਾਰਾ ਲਿਆ ਜਾਵੇ ਅਤੇ 15.15 ਸਾਲਾਂ ਤੋਂ ਕੰਮ ਕਰਦੇ ਦਰਜ਼ਾ ਚਾਰ ਕਰਮਚਾਰੀਆਂ ਨੂੰ ਸੀਨੀਅਰਤਾ ਦੇ ਆਧਾਰ ਤੇ ਪ੍ਰਮੋਟ ਕੀਤਾ ਜਾਵੇ ਵਿਭਾਗ ਤੋਂ ਇਹ ਵੀ ਮੰਗ ਕੀਤੀ ਗਈ ਕਿ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫ਼ੀਲਡ ਮੁਲਾਜ਼ਮਾਂ ਦੇ ਸਰਵਿਸ ਰੂਲਾਂ ਵਿਚ ਸੋਧ ਕਰਵਾਈ ਜਾਵੇ ਤਾਂ ਹੀ ਫ਼ੀਲਡ ਮੁਲਾਜ਼ਮਾਂ ਦੀ ਤਰੱਕੀਆਂ ਸਹੀ ਤਰੀਕੇ ਨਾਲ ਹੋ ਸਕਣ ਨਹੀਂ ਤਾਂ ਜਥੇਬੰਦੀ ਦੂਸਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਵਿਭਾਗ ਖ਼ਿਲਾਫ਼ ਸੰਘਰਸ਼ ਕਰੇਗੀ 

ਮੀਟਿੰਗ ਵਿੱਚ ਜਰਨਲ ਸਕੱਤਰ ਮਨਜੀਤ ਸਿੰਘ ਸੰਗਤਪੁਰਾ, ਹਿੰਮਤ ਸਿੰਘ ਦੂਲੋਵਾਲ, ਹਰਦੀਪ ਸ਼ਰਮਾ ਸੰਗਰੂਰ, ਕੇਵਲ ਸਿੰਘ ਬਠਿੰਡਾ, ਗੁਰਦੀਪ ਸਿੰਘ ਲਹਿਰਾ, ਜਸਪ੍ਰੀਤ ਸਿੰਘ ਮਾਨਸਾ, ਸ੍ਰੀ ਨਿਵਾਸ ਕੁਮਾਰ ਸੰਗਰੂਰ, ਰਣਜੀਤ ਸਿੰਘ ਜੀਤੀ ਬਠਿੰਡਾ, ਮਹਿੰਦਰ ਸਿੰਘ ਘੱਲੂ, ਹਰਭਜਨ ਸਿੰਘ ਠਠੇਰਾ, ਗੁਰਸੇਵਕ ਸਿੰਘ ਭੀਖੀ, ਜਸਪ੍ਰੀਤ ਸਿੰਘ ਮਾਖਾ,ਜੀਤ ਸਿੰਘ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਸਰਦੂਲਗੜ੍ਹ, ਇਕਬਾਲ ਸਿੰਘ ਆਲੀਕੇ ਸ਼ਾਮਲ ਹੋਏ। 

LEAVE A REPLY

Please enter your comment!
Please enter your name here